Xiaomi ਨੇ ਇਸ ਸਮਾਰਟਫੋਨ ਲਈ ਜਾਰੀ ਕੀਤੀ ਨਵੀਂ ਅਪਡੇਟ
Monday, Mar 13, 2017 - 11:00 AM (IST)

ਜਲੰਧਰ- ਚਾਈਨੀਜ਼ ਐਪਲ ਨਾਂ ਤੋਂ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਮੀ 5 ਸਮਾਰਟਫੋਨ ਲਈ ਮੀ. ਯੂ. ਆਈ. 8.2 ਨਾਲ ਐਂਡਰਾਇਡ ਨਾਗਟ ਅਪਡੇਟ ਜਾਰੀ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਨਵਾਂ ਐੱਮ. ਆÎਈ. ਯੂ. ਆਈ. 8.2 ਯੂਜ਼ਰ ਫ੍ਰੇਂਡਲੀ ਹੈ ਅਤੇ ਇਸ ਦਾ ਡਿਜ਼ਾਈਨ ਪਹਿਲਾਂ ਤੋਂ ਜ਼ਿਆਦਾ ਬਿਹਤਰ ਹੈ। ਇਸ ਨਾਲ ਹੀ ਨਵੇਂ ਅਪਗ੍ਰੇਡਡ ਓਪਰੇਟਿੰਗ ਸਿਸਟਮ ''ਚ ਯੂਜ਼ਰਸ ਨੂੰ ਨਵੀਂ ਰਿੰਗਟੋਨ,ਨਵਾਂ ਸਿਸਟਮ, ਆਟੋਮੈਟਿਕ ਟਾਸਕ ਮੈਨੇਜਮੈਟਿਕ ਟਾਸਕ ਮੈਨੇਜਮੈਂਟ ਆਦਿ ਕਈ ਫੀਚਰ ਦਿਖਾਈ ਦੇਣਗੇ, ਜਦ ਕਿ ਕੰਪਨੀ ਨੇ ਹੁਣ ਇਸ ਅਪਡੇਟ ਨੂੰ ਸਿਰਫ
ਚੀਨ ''ਚ ਹੀ ਜਾਰੀ ਕੀਤਾ ਹੈ।
ਸ਼ਿਓਮੀ ਮੀ 5 ਦੀ ਸਪੈਸੀਫਿਕੇਸ਼ਨ ਦੇ ਬਾਰੇ ''ਚ ਗੱਲ ਕਰੀਏ ਤਾਂ 5.15 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ, ਕਵਾਲਕਮ ਸਨੈਪਡ੍ਰੈਗਨ 820 ਚਿੱਪਸੈੱਟ, 1.8 GHz ਪ੍ਰੋਸੈਸਰ, 3GB ਰੈਮ, 16MP ਰਿਅਰ ਅਤੇ 4MP ਦਾ ਫਰੰਟ ਕੈਮਰਾ, 3000 ਐੱਮ. ਏ. ਐੱਚ. ਦੀ ਬੈਟਰੀ ਅਤੇ ਕਨੈਕਟੀਵਿਟੀ ਅਪਸ਼ਨ ਦੇ ਤੌਰ ''ਤੇ 4ਜੀ ਐੱਲ. ਟੀ. ਈ. ਸਪੋਰਟ ਤੋਂ ਇਲਾਵਾ ਵਾਈ-ਫਾਈ, ਯੂ. ਐੱਸ. ਬੀ. ਟਾਈਪ ਸੀ-ਪੋਰਟ ਅਤੇ ਐੱਨ. ਐੱਫ. ਸੀ. ਉਪਲੱਬਧ ਹੈ।