ਫੋਨ ਦੀ ਪੈਕੇਜਿੰਗ ’ਚ ਵੱਡਾ ਬਦਲਾਅ ਕਰਨ ਜਾ ਰਹੀ ਸ਼ਾਓਮੀ, ਜਾਣੋ ਹੁਣ ਬਾਕਸ ’ਚ ਕੀ-ਕੀ ਮਿਲੇਗਾ

Wednesday, Oct 21, 2020 - 02:25 PM (IST)

ਫੋਨ ਦੀ ਪੈਕੇਜਿੰਗ ’ਚ ਵੱਡਾ ਬਦਲਾਅ ਕਰਨ ਜਾ ਰਹੀ ਸ਼ਾਓਮੀ, ਜਾਣੋ ਹੁਣ ਬਾਕਸ ’ਚ ਕੀ-ਕੀ ਮਿਲੇਗਾ

ਗੈਜੇਟ ਡੈਸਕ– ਐਪਲ ਆਪਣੀ ਨਵੀਂ ਆਈਫੋਨ 12 ਸੀਰੀਜ਼ ਦੇ ਬਾਕਸ ’ਚ ਚਾਰਜਰ ਅਤੇ ਈਅਰਫੋਨਸ ਨਹੀਂ ਦੇਵੇਗੀ। ਐਪਲ ਦਾ ਤਰਕ ਹੈ ਕਿ ਅਜਿਹਾ ਕਰਨ ਨਾਲ ਪਲਾਸਟਿਕ ਦਾ ਘੱਟ ਇਸਤੇਮਾਲ ਹੋਵੇਗਾ ਅਤੇ ਵਾਤਾਵਰਣ ਸੁਰੱਖਿਅਤ ਰਹੇਗਾ। ਪਹਿਲਾਂ ਤਾਂ ਐਪਲ ਦੇ ਇਸ ਫੈਸਲੇ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ ਪਰ ਹੁਣ ਲਗਦਾ ਹੈ ਕਿ ਹੋਰ ਸਮਾਰਟਫੋਨ ਨਿਰਮਾਤਾ ਕੰਪਨੀਆਂ ਵੀ ਐਪਲ ਦੇ ਇਸ ਟ੍ਰੈਂਡ ਨੂੰ ਅਪਣਾ ਰਹੀਆਂ ਹਨ। ਦਰਅਸਲ, ਸ਼ਾਓਮੀ ਨੇ ਸਮਾਰਟਫੋਨ ਦੀ ਪੈਕੇਜਿੰਗ ’ਚ ਪਲਾਸਟਿਕ ਦੇ ਇਸਤੇਮਾਲ ਨੂੰ 60 ਫੀਸਦੀ ਤਕ ਘਟਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਇਸ ਫੈਸਲੇ ਦੀ ਸ਼ੁਰੂਆਤ ਯੂਰਪ ਦੇ ਬਾਜ਼ਾਰ ਤੋਂ ਕਰਨ ਵਾਲੀ ਹੈ। 

ਸ਼ਾਓਮੀ ਨੇ ਦਾਅਵਾ ਕੀਤਾ ਹੈ ਕਿ ਅਜਿਹਾ ਕਰਨ ਨਾਲ ਪ੍ਰੋਡਕਸ਼ਨ ਦੀ ਕਾਸਟ ਵੀ ਘੱਟ ਹੋਵੇਗੀ, ਨਾਲ ਹੀ ਵਾਤਾਵਰਣ ਨੂੰ ਵੀ ਫਾਇਦਾ ਹੋਵੇਗਾ। ਸ਼ਾਓਮੀ ਨਵੇਂ ਰਿਟੇਲ ਬਾਕਸ ਦੀ ਸ਼ੁਰੂਆਤ ਆਪਣੇ ਆਉਣ ਵਾਲੇ ਸਮਾਰਟਫੋਨ Mi 10T ਲਾਈਟ ਨਾਲ ਕਰਨ ਜਾ ਰਹੀ ਹੈ। ਨਵਾਂ ਰਿਟੇਲ ਬਾਕਸ ਪੁਰਾਣੇ ਦੇ ਮੁਕਾਬਲੇ ਘੱਟ ਪਲਾਸਟਿਕ ਵਾਲਾ ਹੋਵੇਗਾ। ਇਹ ਪੇਪਰ ਦਾ ਬਣਿਆ ਹੋਵੇਗਾ ਅਤੇ ਅਨਬਾਕਸ ਕਰਨ ਤੋਂ ਬਾਅਦ ਖ਼ਰਾਬ ਹੋ ਜਾਵੇਗਾ। ਸ਼ਾਓਮੀ ਦੇ ਰਿਟੇਲ ਬਾਕਸ ਦੇ ਡਿਜ਼ਾਇਨ ’ਚ ਬਦਲਾਅ ਹੋਣ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਬਾਕਸ ’ਚ ਮਿਲਣ ਵਾਲੀਆਂ ਐਕਸੈਸਰੀਜ਼ ਘੱਟ ਹੋ ਜਾਣਗੀਆਂ। ਕੰਪਨੀ ਦੇ ਬਾਕਸ ’ਚ ਅਜੇ ਵੀ ਚਾਰਜਰ, ਯੂ.ਐੱਸ.ਬੀ. ਟਾਈਪ-ਸੀ ਕੇਬਲ ਅਤੇ ਟੀ.ਪੀ.ਯੂ. ਕੇਸ ਮਿਲਦਾ ਰਹੇਗਾ। 


author

Rakesh

Content Editor

Related News