6GB ਰੈਮ ਤੇ 128GB ਸਟੋਰੇਜ਼ ਵਾਲੇ Xiaomi Redmi Note 7 Pro ਦੀ ਪਹਿਲੀ ਸੇਲ ਅੱਜ
Wednesday, Apr 10, 2019 - 01:26 AM (IST)

ਗੈਜੇਟ ਡੈਸਕ—ਸ਼ਿਓਮੀ ਰੈੱਡਮੀ ਨੋਟ 7 ਪ੍ਰੋ ਦੇ 6ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਅੱਜ ਪਹਿਲੀ ਸੇਲ ਹੈ। ਸੇਲ ਦੀ ਸ਼ੁਰੂਆਤ ਦੁਪਿਹਰ 12 ਵਜੇ ਤੋਂ ਫਲਿੱਪਕਾਰਟ ਸਮੇਤ mi.com ਅਤੇ Mi Home 'ਤੇ ਹੋਵੇਗੀ। ਪਿਛਲੇ ਦਿਨੀਂ ਸ਼ਿਓਮੀ ਨੇ ਰੈੱਡਮੀ ਨੋਟ 7 ਪ੍ਰੋ ਦੇ 4ਜੀ.ਬੀ. ਰੈਮ+64ਜੀ.ਬੀ. ਇੰਟਰਨ ਸਟੋਰੇਜ਼ ਵੇਰੀਐਂਟ ਵਾਲੇ ਮਾਡਲ ਨੂੰ ਸੇਲ 'ਚ ਉਪਲੱਬਧ ਕਰਵਾਇਆ ਸੀ। ਵਿਕਰੀ ਦੇ ਮਾਮਲੇ 'ਚ ਰੈੱਡਮੀ ਨੋਟ 7 ਪ੍ਰੋ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਕੁਝ ਹੀ ਦੇਰ 'ਚ ਇਹ ਫੋਨ ਆਊਟ ਆਫ ਸਟਾਕ ਹੋ ਗਿਆ ਸੀ। ਸ਼ਿਓਮੀ ਰੈੱਡਮੀ ਨੋਟ ਪ੍ਰੋ ਦੇ ਅਡਵਾਂਸ ਵਰਜ਼ਨ ਦਾ ਯੂਜ਼ਰਸ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ ਅਤੇ ਅੱਜ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ।
ਫੋਨ ਦੇ ਟਾਪ ਐਂਡ ਵੇਰੀਐਂਟ ਦਾ ਐਲਾਨ ਕੰਪਨੀ ਨੇ ਫੋਨ ਦੇ ਬੇਸ ਮਾਡਲ ਦੇ ਲਾਂਚ ਨਾਲ ਹੀ ਕਰ ਦਿੱਤਾ ਸੀ। ਹਾਲਾਂਕਿ ਸ਼ਿਓਮੀ ਨੇ ਇਨ੍ਹਾਂ ਦੋਵਾਂ ਡਿਵਾਈਸੇਜ ਨੂੰ ਸੇਲ ਲਈ ਇਕ ਨਾਲ ਉਪਲੱਧਬ ਕਰਵਾਉਣਾ ਠੀਕ ਨਹੀਂ ਸਮਝਿਆ। ਕੰਪਨੀ ਦਾ ਮੰਨਣਾ ਸੀ ਕਿ ਅਜਿਹਾ ਕਰਨ ਨਾਲ ਦੋਵਾਂ ਡਿਵਾਈਸੇਜ ਦੀ ਸੇਲ ਉਮੀਦ ਤੋਂ ਘੱਟ ਹੁੰਦੀ।
ਹਾਲਾਂਕਿ ਹੁਣ ਸ਼ਿਓਮੀ ਰੈੱਡਮੀ ਨੋਟ 7 ਪ੍ਰੋ (6ਜੀ.ਬੀ. ਰੈਮ+128 ਜੀ.ਬੀ.) ਨੂੰ ਪਹਿਲੀ ਵਾਰ ਸੇਲ 'ਤੇ ਉਪਲੱਬਧ ਕਰਵਾਉਣ ਦਾ ਫੈਸਲਾ ਕਰ ਲਿਆ ਹੈ। ਇਸ ਤੋਂ ਪਹਿਲਾਂ ਸ਼ਿਓਮੀ ਨੇ 8 ਅਪ੍ਰੈਲ ਨੂੰ ਰੈੱਡਮੀ ਨੋਟ 7 ਪ੍ਰੋ ਦੇ ਇਸ ਵੇਰੀਐਂਟ ਨੂੰ ਟਵੀਟਰ 'ਤੇ ਇਕ ਪ੍ਰਮੋਸ਼ਨਲ ਵੀਡੀਓ ਰਾਹੀਂ ਟੀਜ਼ ਵੀ ਕੀਤਾ ਸੀ।
ਫੀਚਰਸ ਦੀ ਗੱਲ ਕਰੀਏ ਤਾਂ ਇਹ ਫੋਨ 6.3 ਇੰਚ ਦੇ IPS LCD ਫੁਲ ਐੱਚ.ਡੀ.+ ਡਿਸਪਲੇਅ ਨਾਲ ਆਉਂਦਾ ਹੈ। 1080X2340 ਪਿਕਸਲ ਰੈਜੋਲਿਊਸ਼ਨ ਵਾਲੇ ਇਸ ਫੋਨ ਦੀ ਸਕਰੀਨ ਦਾ ਆਸਪੈਕਟ ਰੇਸ਼ੀਓ ) ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਫੋਨ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਇਸ ਫੋਨ 'ਚ 13 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ।
6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵਾਲਾ ਇਹ ਫੋਨ ਸਨੈਪਡਰੈਗਨ 675 ਆਕਟਾ-ਕੋਰ-ਪ੍ਰੋਸੈਸਰ ਨਾਲ ਆਉਂਦਾ ਹੈ ਅਤੇ ਇਸ 'ਚ ਗ੍ਰਾਫਿਕਸ ਲਈ ਐਡਰੀਨੋ 612 ਦਾ ਇਸਤੇਮਾਲ ਕੀਤਾ ਗਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਫੋਨ ਦੇ ਬੇਸ ਮਾਡਲ ਜਿਥੇ 13,999 ਰੁਪਏ 'ਚ ਆਉਂਦਾ ਹੈ, ਉੱਥੇ ਇਸ ਦੇ ਟਾਪ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ।