ਸ਼ਾਓਮੀ Redmi Note 7 pro ’ਚ ਹੋਣਗੇ ਇਹ ਖਾਸ ਫੀਚਰ

Wednesday, Feb 20, 2019 - 11:30 AM (IST)

ਸ਼ਾਓਮੀ Redmi Note 7 pro ’ਚ ਹੋਣਗੇ ਇਹ ਖਾਸ ਫੀਚਰ

ਗੈਜੇਟ ਡੈਸਕ– ਸ਼ਾਓਮੀ ਨੇ ਬੀਤੇ ਮਹੀਨੇ Redmi Note 7 ਨੂੰ ਚੀਨ ’ਚ ਲਾਂਚ ਕੀਤਾ ਸੀ। ਹੁਣਕੰਪਨੀ ਵਲੋਂ ਰੈੱਡਮੀ ਨੋਟ ਦੇ ਅਪਗ੍ਰੇਡ ਵੇਰੀਐਂਟ ਨੋਟ 7 ਪ੍ਰੋ ਨੂੰ ਟੀਜ਼ ਕੀਤਾ ਗਿਆ ਹੈ। ਹਾਲਾਂਕਿ ਅਜੇ ਇਸ ਫੋਨ ਦੀ ਲਾਂਚ ਤਰੀਕ ਦਾ ਪਤਾ ਨਹੀਂ ਲੱਗਾ ਪਰ ਕੁਝ ਫੀਚਰਜ਼ ਦੀ ਜਾਣਕਾਰੀ ਮਿਲ ਗਈ ਹੈ। 

48 ਮੈਗਾਪਿਕਸਲ ਸੋਨੀ ਸੈਂਸਰ
ਰੈੱਡਮੀ ਨੋਟ 7 ਪ੍ਰੋ 48 ਮੈਗਾਪਿਕਸਲ ਦੇ ਸੋਨੀ IMX586 ਸੈਂਸਰ ਦੇ ਨਾਲ ਆਏਗਾ। ਕੰਪਨੀ ਨੇ ਕਿਹਾ ਹੈ ਕਿ ਇਹ ਸਮਾਰਟਫੋਨ ਸਪਰਿੰਗ ਫੈਸਟੀਵਲ ਤੋਂ ਬਾਅਦ ਲਾਂਚ ਹੋਵੇਗਾ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਦੀ ਲਾਂਚ ਤਰੀਕੇ ਦਾ ਖੁਲਾਸਾ ਨਹੀਂ ਕੀਤਾ। ਇਹ ਫੋਨ ਸ਼ਾਓਮੀ ਮੀ 9 ਦੀ ਲਾਂਚਿੰਗ ਤੋਂ ਬਾਅਦ ਲਾਂਚ ਹੋਵੇਗਾ। 

ਕੁਆਲਕਾਮ ਸਨੈਪਡ੍ਰੈਗਨ 675
ਰੈੱਡਮੀ ਨੋਟ 7 ਪ੍ਰੋ ’ਚ ਨਵਾਂ ਸਨੈਪਡ੍ਰੈਗਨ 675 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ ਜੋ 11 ਐੱਨ.ਐੱਮ. ਪ੍ਰੋਸੈਸਰ ’ਤੇ ਤਿਆਰ ਕੀਤਾ ਗਿਆਹੈ। ਨਾਲ ਹੀ ਇਸ ਵਿਚ ਗ੍ਰਾਫਿਕਸ ਲਈ ਐਡਰੀਨੋ 612 ਜੀ.ਪੀ.ਯੂ. ਦਿੱਤਾ ਗਿਆ ਹੈ। ਦੱਸ ਦੇਈਏ ਕਿ ਰੈੱਡਮੀ ਨੋਟ 7 ਸਨੈਪਡ੍ਰੈਗਨ 660 ਪ੍ਰੋਸੈਸਰ ’ਤੇ ਕੰਮ ਕਰਦਾ ਹੈ। 

ਇਨ ਡਿਸਪਲੇਅ ਫਿੰਗਰਪ੍ਰਿੰਸ ਸੈਂਸਰ
ਰੈੱਡਮੀ ਨੋ 7 ਪ੍ਰੋ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। ਹਾਲਾਂਕਿ ਕੰਪਨੀ ਵਲੋਂ ਇਸ ਜਾਣਕਾਰੀ ਦੀ ਪੁੱਸ਼ਟੀ ਨਹੀਂ ਕੀਤੀ ਗਈ। ਇਹ ਫੀਚਰ ਮੌਜੂਦਾ ਸਮੇਂ ’ਚ ਟ੍ਰੈਂਡਿੰਗ ’ਚ ਹੈ ਤਾਂ ਇਸ ਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਰੈੱਡਮੀ ਨੋਟ 7 ਪ੍ਰੋ ’ਚ 8 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਮੈਮਰੀ ਦਿੱਤਾ ਗਈ ਹੈ। 


Related News