ਸ਼ਿਓਮੀ ਰੈੱਡਮੀ ਨੋਟ 5 ਪ੍ਰੋ ਸਮਾਰਟਫੋਨ ਨੂੰ ਹੁਣ ਕਰੋ ਐਂਡਰਾਇਡ P ''ਤੇ ਅਪਡੇਟ

08/20/2018 1:20:05 PM

ਜਲੰਧਰ-ਗੂਗਲ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਆਪਰੇਟਿੰਗ ਸਿਸਟਮ ਐਂਡਰਾਇਡ ਦੇ ਲੇਟੈਸਟ ਵਰਜ਼ਨ 9.1 Pie ਤੋਂ ਪਰਦਾ ਚੁੱਕਿਆ ਸੀ ਅਤੇ ਕੰਪਨੀ ਨੇ ਗੂਗਲ ਪਿਕਸਲ, ਪਿਕਸਲ 2 ਅਤੇ ਕੁਝ ਹੋਰ ਚੋਣਵੇਂ ਸਮਾਰਟਫੋਨਜ਼ ਲਈ ਇਸ ਨੂੰ ਅਧਿਕਾਰਤ ਤੌਰ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਕੁਝ ਅਣ-ਅਧਿਕਾਰਤ ਪੋਰਟਸ ਰਾਹੀਂ ਸ਼ਿਓਮੀ ਦੇ ਕੁਝ ਸਮਾਰਟਫੋਨਜ਼ 'ਤੇ ਇਸ ਲੇਟੈਸਟ ਵਰਜ਼ਨ ਨੂੰ ਇੰਸਟਾਲ ਕੀਤਾ ਜਾ ਸਕਦਾ ਹੈ। ਪਹਿਲਾਂ ਇਸ ਨੂੰ ਸਿਰਫ ਰੈੱਡਮੀ ਨੋਟ4, ਮੀ3, ਮੀ4 ਅਤੇ ਰੈੱਡਮੀ 4 'ਚ ਅਪਡੇਟ ਦਿੱਤੀ ਜਾ ਸਕਦੀ ਸੀ।

ਨਵੀਂ ਰਿਪੋਰਟ ਮੁਤਾਬਕ ਸ਼ਿਓਮੀ ਰੈੱਡਮੀ ਨੋਟ 5 ਪ੍ਰੋ ਦੇ ਲਈ ਇਕ ਨਵੀਂ ਕਸਟਮ ਰੋਮ ਲੈ ਕੇ ਆਏ ਹਨ। ਇਸ ਸਮਾਰਟਫੋਨ ਲਈ ਬਣਾਈ ਗਈ ਕਸਟਮ ਰੋਮ ਨੂੰ ਪਿਕਸਲ ਐਕਸਪੀਰੀਅੰਸ ਦਾ ਨਾਂ ਦਿੱਤਾ ਗਿਆ ਹੈ। ਇਸ ਕਸਟਮ ਰੋਮ ਦੀ ਮਦਦ ਨਾਲ ਯੂਜ਼ਰ ਆਪਣੇ ਨੋਟ 5 ਪ੍ਰੋ ਸਮਾਰਟਫੋਨ 'ਚ ਗੂਗਲ ਦੇ ਲੇਟੈਸਟ Pie ਵਰਜ਼ਨ ਦਾ ਅਨੁਭਵ ਲੈ ਸਕਣਗੇ, ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਅਪਡੇਟ ਤੋਂ ਬਾਅਦ ਯੂਜ਼ਰਸ ਆਪਣੇ ਸਮਾਰਟਫੋਨ 'ਤੇ ਪਿਕਸਲ ਵਰਗਾ ਸਟਾਕ ਐਂਡਰਾਇਡ ਦਾ ਐਕਸਪੀਰੀਅੰਸ ਲੈ ਸਕਣਗੇ।

ਰਿਪੋਰਟ ਮੁਤਾਬਕ ਹੁਣ ਸ਼ਿਓਮੀ ਰੈੱਡਮੀ ਨੋਟ 5 (Xiaomi Redmi Note 5 Pro) ਦੇ ਨਾਲ ਕੰਮ ਕਰੇਗਾ ਪਰ ਇਸ ਕਸਟਮ ਰੋਮ ਨੂੰ ਅਪਡੇਟ ਕਰਨ 'ਤੇ ਫੋਨ 'ਚ ਕਈ ਬੱਗਸ ਵੀ ਆ ਸਕਦੇ ਹਨ ਤਾਂ ਯੂਜ਼ਰ ਨੂੰ ਇਸ ਦੇ ਲਈ ਤਿਆਰੀ 'ਚ ਰਹਿਣਾ ਹੋਵੇਗਾ। ਇਸ ਨੂੰ ਅਪਡੇਟ ਕਰਨ ਲਈ ਯੂਜ਼ਰ ਨੂੰ ਇਕ ਪ੍ਰਕਿਰਿਆ ਅਪਣਾਉਣੀ ਹੋਵੇਗੀ। ਪਹਿਲਾਂ ਬੂਟਲੋਡਰ ਨੂੰ ਅਨਲਾਕ, ਕਸਟਮ ਰਿਕਵਰੀ ਸਿਸਟਮ ਨੂੰ ਇੰਸਟਾਲ ਕਰਨਾ ਜਿਵੇਂ ਕੁਝ ਸਟੈਪਸ ਅਪਣਾ ਕੇ ਯੂਜ਼ਰ ਆਰਾਮ ਨਾਲ ਐਂਡਰਾਇਡ ਦੇ ਲੇਟੈਸਟ ਵਰਜ਼ਨ ਨੂੰ ਇੰਸਟਾਲ ਕਰ ਸਕਣਗੇ।

ਸ਼ਿਓਮੀ ਰੈੱਡਮੀ ਨੋਟ 5 ਪ੍ਰੋ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5.99 ਇੰਚ ਦੀ ਡਿਸਪਲੇਅ ਨਾਲ 1080x2160 ਪਿਕਸਲ ਰੈਜ਼ੋਲਿਊਸ਼ਨ ਅਤੇ ਸਨੈਪਡ੍ਰੈਗਨ 636 ਪ੍ਰੋਸੈਸਰ ਮੌਜੂਦ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 12 ਮੈਗਾਪਿਕਸਲ+5 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਸਮਾਰਟਫੋਨ 'ਚ 20 ਮੈਗਾਪਿਕਸਲ ਦਾ ਫਰੰਟ ਸ਼ੂਟਰ ਹੈ। ਪਾਵਰ ਬੈਕਅਪ ਲਈ 4,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News