Red Variant ''ਚ ਅੱਜ ਲਾਂਚ ਹੋ ਸਕਦੈ ਸ਼ਿਓਮੀ ਦਾ ਇਹ ਸਮਾਰਟਫੋਨ, 13MP ਰਿਅਰ ਕੈਮਰਾ, 4000mAh ਬੈਟਰੀ ਨਾਲ ਲੈਸ

Wednesday, May 17, 2017 - 01:44 PM (IST)

ਜਲੰਧਰ- ਸਮਾਰਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਦੇ Redmi Note 4X ਦਾ ਇਹ ਨਵਾਂ ਰੈੱਡ ਵੇਰਿਅੰਟ ਅੱਜ ਚੀਨ ''ਚ ਪੇਸ਼ ਹੋ ਸਕਦਾ ਹੈ। ਕੰਪਨੀ ਨੇ ਆਪਣੇ ਇਸ ਫ਼ੋਨ ਨੂੰ ਸਭ ਤੋਂ ਪਹਿਲਾਂ ਇਸ ਸਾਲ ਫਰਵਰੀ ''ਚ ਚੀਨ ''ਚ ਪੇਸ਼ ਕੀਤਾ ਸੀ। ਅਜੇ ਤੱਕ Xiaomi Redmi Note 4X ਨੂੰ ਸ਼ੈਪੇਨ ਗੋਲਡ, ਮੈਟ ਬਲੈਕ, ਪਲੈਟੀਨਮ ਸਿਲਵਰ, ਚੇਲੀ ਭੂਰੇ ਰੰਗ ''ਚ ਖ਼ਰੀਦਿਆ ਜਾ ਸਕਦਾ ਹੈ। ਨਾਲ ਹੀ ਇਸਦਾ Hatsune Miku Edition ਵੀ ਪੇਸ਼ ਕੀਤਾ ਗਿਆ ਹੈ। ਵੈਈਬੋ ''ਤੇ ਹੁਣ ਇਸ ਨਵੇਂ ਸਮਾਰਟਫ਼ੋਨ ਨਾਲ ਜੁੜਿਆ ਨਵਾਂ ਟੀਜ਼ਰ ਵੀਡੀਓ ਪੇਸ਼ ਕੀਤਾ ਗਿਆ ਹੈ। ਜਾਣਕਾਰੀ ਮਤਾਬਕ ਇਸ ਨਵੇਂ ਵੇਰਿਅੰਟ ਨੂੰ Jingdong special edition  ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਦੀ ਕੀਮਤ ਆਮ Xiaomi Redmi Note 4X ਤੋਂ ਜ਼ਿਆਦਾ ਹੋ ਸਕਦੀ ਹੈ।

ਜੇਕਰ Xiaomi Redmi Note 4X ਦੇ ਸਪੈਕਸ ''ਤੇ ਨਜ਼ਰ ਪਾਓ ਤਾਂ ਇਸ ''ਚ 5.5 ਇੰਚ ਦੀ ਡਿਸਪਲੇ ਮੌਜੂਦ ਹੈ। ਇਸ ਡਿਸਪਲੇ ਦੀ ਰੈਜ਼ੋਲਿਊਸ਼ਨ 1080x1920 ਪਿਕਸਲ ਹੈ। ਇਹ ਫ਼ੋਨ ਕਵਾਲਕਾਮ ਸਨੈਪਡ੍ਰੈਗਨ 625 ਓਕਟਾ-ਕੋਰ ਪ੍ਰੋਸੈਸਰ ਨਾਲ ਲੈਸ ਹੈ।  ਚੀਨ ''ਚ ਰੈਡਮੀ ਨੋਟ 4 ਸਮਾਰਟਫ਼ੋਨ ਮੀਡੀਆਟੈੱਕ ਹੈਲੀਓ X20 ਡੇਕਾ-ਕੋਰ ਪ੍ਰੋਸੈਸਰ ਨਾਲ ਲੈਸ ਹੈ।  ਪਰ ਭਾਰਤ ''ਚ ਇਸਨੂੰ ਸਨੈਪਡਰੈਗਨ 625 ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਿਓਮੀ ਰੈਡਮੀ ਨੋਟ 4 ਸਮਾਰਟਫ਼ੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 4100m1h ਦੀ ਬੈਟਰੀ ਵੀ ਮੌਜੂਦ ਹੈ। ਉਂਝ ਲੁੱਕ ਅਤੇ ਡਿਜਾਈਨ ਸ਼ਿਓਮੀ ਰੈਡਮੀ ਨੋਟ 4X ਦਾ ਡਿਜ਼ਾਈਨ ਕਾਫ਼ੀ ਕੁੱਝ ਸ਼ਿਓਮੀ ਰੈਡਮੀ ਨੋਟ 4 ਦੇ ਵਰਗੇ ਹੀ ਹਨ।


Related News