xiaomi Redmi Note 4X ਸਮਾਰਟਫੋਨ ਨੂੰ ਮਿਲਿਆ MIUI 8.2.10.0 ਅਪਡੇਟ

06/26/2017 10:04:47 AM

ਜਲੰਧਰ- ਚੀਨ ਦੀ ਸਮਾਰਟਫੋਨ ਨਿਰੰਮਾਤਾ ਕੰਪਨੀ ਸ਼ਿਓਮੀ ਨੇ ਰੈੱਡਮੀ ਨੋਟ 4ਐੱਕਸ ਯੂਜ਼ਰਸ ਲਈ ਬਿਗ ਫਿਕਸ ਅਤੇ ਸਕਿਉਰਿਟੀ ਪੈਚ ਨੂੰ ਰੋਲਆਊਟ ਕਰ ਦਿੱਤਾ ਹੈ। ਹਾਲ ਹੀ 'ਚ ਅਪਡੇਟ ਡਿਵਾਈਸ 'ਚ ਕੁਝ ਨਵੇਂ ਫੀਚਰਸ ਨੂੰ ਐਡ ਕਰੇਗਾ, ਨਵੇਂ ਅਫਡੇਟ 'ਚ ਮਾਈਕ੍ਰੋ ਐੱਸ. ਡੀ. ਸੰਬੰਧਿਤ ਮੁੱਦਿਆਂ 'ਤੇ ਬਗ ਨੂੰ ਫਿਕਸ ਕੀਤਾ ਗਿਆ ਹੈ, ਨਾਲ ਹੀ ਲਾਕ ਸਕਰੀਨ, ਨੋਟੀਫਿਕੇਸ਼ਨ ਬਾਰ ਅਤੇ ਸਟੇਟਸ ਬਾਰ  ਨਾਲ ਹੋਰ ਸਮੱਸਿਆਂ ਨੂੰ ਵੀ ਫਿਕਸ ਕੀਤਾ ਗਿਆ ਹੈ। ਕੰਪਨੀ ਨੇ ਅਪਡੇਟ ਦੇ ਤੌਰ 'ਤੇ ਪਹਿਰ ਵਰਜਨ 8.2.10.0 ਨੂੰ ਰੋਲਆਊਟ ਕੀਤਾ ਹੈ। ਇਸ ਸਮਾਰਟਫੋਨ  'ਚ ਨਵਾਂ ਅਪਡੇਟ ਮਿਲਿਆ ਹੈ, ਇਹ ਅਪਡੇਟ ਫਿਲਹਾਲ 3 ਜੀ. ਬੀ. ਮਾਡਲ ਲਈ ਹੀ ਜਾਰੀ ਕੀਤਾ ਗਿਆ ਹੈ।
ਲਾਕ ਸਕਰੀਨ, ਸਟੇਟਸ ਬਾਰ ਅਤੇ ਨੋਟੀਫਿਕੇਸ਼ਨ ਬਾਰ -
- ਲਾਕਸਕਰੀਨ ਨੋਟੀਫਿਕੇਸ਼ਨ ਨੂੰ ਹਟਾਉਣ ਲਈ ਨਵਾਂ ਸਵਾਈਪ ਨੂੰ ਐਡ ਕੀਤਾ ਗਿਆ ਹੈ।
- ਟਾਗਲ ਲਈ ”9  ਐਡਜਸਟਮੈਂਟ ਨੂੰ ਐਡ ਕੀਤਾ ਗਿਆ ਹੈ।
- ਬੈਟਰੀ ਸ਼ੇਡ ਟਾਗਲ 'ਚ ਬੈਟਰੀ ਸੇਵਰ ਨੂੰ ਜੋੜਿਆ ਜਾ ਸਕਦਾ ਹੈ।
ਇਸ ਦੇ ਸਪੇਕਸ ਦੀ ਜੇਕਰ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.5 ਇੰਚ ਦੀ 684 ਡਿਸਪਲੇ, ਹੀਲਿਓ  X20/ਸਨੈਪਡ੍ਰੈਗਨ 625 ਪ੍ਰੋਸੈਸਰ ਮੌਜੂਦ ਹੋਵੇਗੀ। ਇਸ ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਮੈਮਰੀ ਦੇ ਤੌਰ 'ਤੇ ਦਿੱਤੀ ਗਈ ਹੈ।
ਜੇਕਰ ਫੋਟੋਗ੍ਰਾਫੀ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੋ ਸਕਦਾ ਹੈ। ਇਸ ਦੇ ਫਰੰਟ ਕੈਮਰੇ ਦੀ ਰੈਜ਼ੋਲਿਊਸ਼ਨ ਦੇ ਬਾਰੇ 'ਚ ਹੁਣ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ 'ਚ ਇਕ 4100 ਐੱਮ. ਏ. ਐੱਚ. ਸਮਰੱਥਾ ਦੀ ਬੈਟਰੀ ਵੀ ਹੋਣ ਵਾਲੀ ਹੈ। ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲਾ ਹੈ।


Related News