ਲੰਬੇ ਇੰਤਜ਼ਾਰ ਤੋਂ ਬਾਅਦ ਲਾਂਚ ਹੋਇਆ Xiaomi Redmi Note 4

08/25/2016 4:40:13 PM

ਜਲੰਧਰ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਲੰਬੇ ਇੰਤਜ਼ਾਰ ਤੋਂ ਬਾਅਦ ਨਵਾਂ ਸ਼ਿਓਮੀ ਰੈੱਡਮੀ 4 (Redmi Note 4) ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਦੋ ਵੇਰਿਅੰਟਸ ''ਚ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਫੋਨ ਦੇ 2GB RAM ਅਤੇ 16GB ਇੰਟਰਨਲ ਸਟੋਰੇਜ਼ ਵਾਲੇ ਵੇਰਿਅੰਟ ਦੀ ਕੀਮਤ 899 Yuan (ਕਰੀਬ 9,060 ਰੁਪਏ)  ਹੈ । ਜਦ ਕਿ 3GB RAM ਅਤੇ 64GB ਇੰਟਰਨਲ ਸਟੋਰੇਜ ਵਾਲੇ ਵੇਰਿਅੰਟ ਦੀ ਕੀਮਤ 1199 Yuan (ਕਰੀਬ 12,080 ਰੁਪਏ) ਹੈ। ਇਸ ਨੂੰ ਕੱਲ (26 ਅਗਸਤ) ਤੋਂ ਚੀਨ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ, ਲੇਕਿਨ ਫਿਲਹਾਲ ਇਸ ਦੀ ਭਾਰਤ ''ਚ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀ ਆਈ ਹੈ।

 
ਇਸ ਸਮਾਰਟਫੋਨ ਦੇ ਫੀਚਰਸ - 
 
ਡਿਸਪਲੇ           -   5.5 ਇੰਚ (1920x1080 ਪਿਕਸਲਸ) 84 2.5D ਕਰਵਡ ਗਲਾਸ
ਪ੍ਰੋਸੈਸਰ           -   2.1 ghz ਡੇਕਾ-ਕੋਰ ਮੀਡੀਆਟੈੱਕ ਹੈਲੀਓ X20
ਓ. ਐੱਸ           -   ਐਂਡ੍ਰਾਇਡ 6.0 ਮਾਰਸ਼ਮੈਲੌ
ਗਰਾਫਿਕਸ ਪ੍ਰੋਸੈਸਰ - Mali - T880MP4 GPU
ਰੈਮ                 -   2GB/3GB
ਇੰਟਰਨਲ ਸਟੋਰੇਜ਼ -  64GB/16GB
ਕੈਮਰਾ             -   ਡਿਊਲ ਟੋਨ LED ਫਲੈਸ਼, P416, f/2.0 ਅਪਰਚਰ ਨਾਲ ਲੈਸ 13 MP ਰਿਅਰ,  5 MP ਫ੍ਰੰਟ
ਬੈਟਰੀ             -   4000 m1h 
ਨੈੱਟਵਰਕ        -   4G VoLTE
ਹੋਰ ਫੀਚਰਸ      -   WiFi (802.11b/g/n), ਬਲੂਟੁੱਥ 4.2, GPU ਅਤੇ USB ਟਾਈਪ 3
ਖਾਸ ਫੀਚਰ      -    ਰਿਅਰ ਵਿੱਚ ਫਿੰਗਰਪ੍ਰਿੰਟ ਸੈਂਸਰ

Related News