Xiaomi Redmi Note 4 ਸਿਰਫ 12,999 ਰੁਪਏ ''ਚ ਬਿਹਤਰੀਨ ਫੋਨ

Tuesday, Mar 07, 2017 - 02:28 PM (IST)

Xiaomi Redmi Note 4 ਸਿਰਫ 12,999 ਰੁਪਏ ''ਚ ਬਿਹਤਰੀਨ ਫੋਨ
ਜਲੰਧਰ- ਚੀਨ ਦੀ ਮੁੱਖ ਇਲਕੈਟ੍ਰਾਨਿਕ ਕੰਪਨੀ ਸ਼ਿਓਮੀ ਨੇ ਹਾਈ ਪੱਧਰ ਸਪੈਸੀਫਿਕੇਸ਼ਨਜ਼ ਵਾਲੀ ਆਪਣੀ ਫਲੈਗਸ਼ਿਪ ਡਿਵਾਈਸ ਸ਼ਿਓਮੀ ਰੈੱਡਮੀ ਨੋਟ 3 ਦੀ ਸਫਲਤਾ ਦੀ ਲਹਿਰ ''ਤੇ ਸਵਾਰ ਹੋ ਕੇ ਇਸ ਸਾਲ ਆਪਣਾ ਪਹਿਲਾ ਡਿਵਾਈਸ ਰੈੱਡਮੀ ਨੋਟ 4 ਲਾਂਚ ਕੀਤਾ ਹੈ। ਸ਼ਿਓਮੀ ਨੇ ਪਿਛਲੇ ਸਾਲ ਆਪਣੇ ਭਾਰਤੀ ਕਾਰੋਬਾਰ ਤੋਂ ਇਕ ਅਰਬ ਡਾਲਰ ਉਤਸ਼ਾਹਿਤ ਹਾਸਲ ਕੀਤਾ ਸੀ। ਇਸ ਸਫਲਤਾ ਤੋਂ ਬਾਅਦ ਇਸ ਸਾਲ ਸ਼ਿਓਮੀ ਨੇ ਕਈ ਧਮਾਕੇਦਾਰ ਉਤਪਾਦ ਲਾਂਚ ਕਰਨ ਦੀ ਯੋਜਨਾ ਬਣਾਈ ਹੈ ਅਤੇ ਨੋਟ 4 ਤਾਂ ਬਸ ਸ਼ੁਰੂਆਤ ਹੈ। 
ਰੈੱਡਮੀ ਨੋਟ 12,999 ਰੁਪਏ ਦੀ ਕੀਮਤ ''ਚ ਉਪਲੱਬਧ ਹੈ, ਜਿਸ ''ਚ 4 ਜੀਬੀ ਰੈਮ ਅਤੇ 64 ਜੀਬੀ ਮੈਮਰੀ ਹੈ, ਆਪਣੇ ਪੁਰਾਣੇ ਵਰਜਨ ਦੀ ਤਰ੍ਹਾਂ ਹੀ ਇਹ ਪੂਰੀ ਤਰ੍ਹਾਂ ਤੋਂ ਮੇਟਲ ਬਾਡੀ ਨਾਲ ਲੈਸ ਹੈ, ਜੋ ਹੱਥ ''ਚ ਸਹੀ ਤਰੀਕੇ ਤੋਂ ਫਿੱਟ ਹੋ ਜਾਂਦੀ ਹੈ। ਇਸ ਦੇ ਕਿਨਾਰੇ ਸਲਿਮ ਹਨ ਅਤੇ ਇਸ ਦਾ ਹਿੱਸਾ 2.5ਡੀ ਕਵਰਡ ਗਲਾਸ ਨਾਲ ਲੈਸ ਹੈ। ਇਸ ਡਿਵਾਈਸ ''ਚ ਹਾਈਬ੍ਰਿਡ ਸਿਮ ਟ੍ਰੇ ਹੈ, ਇਸ ''ਚ ਦੋ ਸਿਮ ਕਾਰਡ ਜਾਂ ਇਕ ਸਿਮ ਕਾਰਡ ਅਤੇ ਇਕ ਮੈਮਰੀ ਕਾਰਡ ਲਾਇਆ ਜਾ ਸਕਦਾ ਹੈ। ਇਸ ਦਾ ਸਕਰੀਨ 5.5 ਇੰਚ ਹੈ, ਜੋ ਫੁੱਲ ਐੱਚ. ਡੀ. ਡਿਸਪਲੇ ਵਾਲਾ ਹੈ, ਜੋ ਬੇਹੱਦ ਸਪੱਸ਼ਟ ਤਸਵੀਰਾਂ ਅਤੇ ਵੀਡੀਓ ਦਿਖਾਉਂਦੀਆਂ ਹਨ, ਇਸ ''ਚ 2 ਜੀਬੀ ਦਾ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 625 ਪ੍ਰੋਸੈਸਰ ਜੋ ਐੱਸ ਫਾਸਟ 8 ਵਰਗੇ ਜ਼ਿਆਦਾਤਰ ਗੇਮ ਨੂੰ ਸਮੂਥ ਤਰੀਕੇ ਨਾਲ ਸੰਭਾਲਣ ''ਚ ਸਮਰੱਥ ਹੈ ਅਤੇ ਇਸ ''ਤੇ ਮਲਟੀਟਾਸਕਿੰਗ ਬੇਹੱਦ ਆਸਾਨ ਹੈ। 
ਇਸ ''ਚ 13 ਮੈਗਾਪਿਕਸਲ ਦਾ ਪਿਛਲਾ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ, ਪਿਛਲਾ ਕੈਮਰਾ ਦੋਹਰਾ ਐੱਲ. ਈ. ਡੀ. ਫਲੈਸ਼ ਨਾਲ ਹੈ ਅਤੇ ਉਸ ਦਾ ਐਪਰਚਰ ਐੱਫ 2.0 ਹੈ, ਜੋ ਪੀ. ਡੀ. ਐੱਫ. (ਫੇਜ ਡਿਟੈਕਸ਼ਨ ਆਟੋਫੋਕਸ) ਤਕਨੀਕ ਨਾਲ ਲੈਸ ਹੈ। ਇਸ ''ਚ 4,100 ਐੱਮ. ਏ. ਐੱਚ. ਦੀ ਬੈਟਰੀ ਲੱਗੀ ਹੈ, ਜਿਸ ਨੂੰ ਕੱਢਿਆ ਨਹੀਂ ਜਾ ਸਕਦਾ। ਇਹ ਬੈਟਰੀ ਇਕ ਘੰਟੇ ਕੰਮ ਕਰਨ ''ਤੇ 100 ਮਿੰਟ ਦਾ ਟਾਕ ਟਾਈਮ ਦਿੰਦੀ ਹੈ। ਇਕ ਵਾਰ ਪੂਰੀ ਤਰ੍ਹਾਂ ਚਾਰਜ ਕਰਨ ''ਤੇ ਇਸ ਦਾ ਜ਼ਿਆਦਾ ਇਸਤੇਮਾਲ ਕਰਨ ''ਤੇ ਇਹ 20 ਘੰਟਿਆਂ ਦਾ ਬੈਕਅੱਪ ਦਿੰਦੀ ਹੈ। 
ਕੀ ਹੈ ਕਮੀ? 
ਕੈਮਰੇ ''ਚ ਹੁਣ ਸੁਧਾਰ ਦੀ ਜ਼ਰੂਰਤ ਹੈ। ਦਿਨ ''ਚ ਤਾਂ ਇਹ ਬੇਹਰਤੀਨ ਤਸਵੀਰਾਂ ਨਿਕਾਲਦੀ ਹੈ ਪਰ ਘੱਟ ਰੋਸ਼ਨੀ ''ਚ ਬਿਹਤਰ ਤਸਵੀਰਾਂ ਨਹੀਂ ਆ ਸਕਦੀਆਂ। ਇੱਥੋ ਤੱਕ ਕੇ ਰੋਸ਼ਨੀ ਘੱਟ ਹੋਮ ''ਤੇ ਕੈਮਰਾ ਤੇਜ਼ੀ ਨਾਲ ਫੋਕਸ ਨਹੀਂ ਕਰ ਪਾਉਂਦਾ। ਕੁੱਲ ਮਿਲਾ ਕੇ ਰੈੱਡਮੀ ਨੋਟ 4 ਇਕ ਬਿਹਤਰੀਨ ਸੌਦਾ ਹੈ ਕਿਉਂਕਿ ਫਿਲਹਾਲ ਬਾਜ਼ਾਰ ''ਚ ਕੋਈ ਹੋਰ ਡਿਵਾÎਈਸ ਇਸ ਕੀਮਤ ''ਚ ਇਸ ਦੇ ਕਰੀਬ ਵੀ ਨਹੀਂ ਹੈ।

Related News