Redmi Note 14 Pro ਸੀਰੀਜ਼ ਜਲਦੀ ਹੋਵੇਗੀ ਲਾਂਚ, ਜ਼ਬਰਦਸਤ ਫੀਚਰਜ਼ ਨਾਲ ਮਿਲੇਗਾ ਦਮਦਾਰ ਪ੍ਰੋਸੈਸਰ

Thursday, Sep 26, 2024 - 05:54 PM (IST)

ਗੈਜੇਟ ਡੈਸਕ- ਰੈੱਡਮੀ ਨੋਟ 14 ਪ੍ਰੋ ਸੀਰੀਜ਼ 26 ਸਤੰਬਰ ਨੂੰ ਚੀਨ 'ਚ ਲਾਂਚ ਹੋ ਰਹੀ ਹੈ। ਉਮੀਦ ਹੈ ਕਿ ਕੰਪਨੀ ਜਲਦੀ ਹੀ ਇਸ ਸਮਾਰਟਫੋਨ ਸੀਰੀਜ਼ ਨੂੰ ਭਾਰਤ 'ਚ ਵੀ ਲਾਂਚ ਕਰੇਗੀ। ਹਾਲਾਂਕਿ, ਇਸ ਦੀ ਤਾਰੀਖ਼ ਦੀ ਜਾਣਕਾਰੀ ਨਹੀਂ ਹੈ। ਸ਼ਾਓਮੀ ਨੇ ਲਾਂਚ ਤੋਂ ਪਹਿਲਾਂ ਹੀ ਇਸ ਸਮਾਰਟਫੋਨ ਦੀ ਪਹਿਲੀ ਝਲਕ ਦਿਖਾਈ ਹੈ। ਇਹ ਬ੍ਰਾਂਡ ਦੀ ਸਭ ਤੋਂ ਪ੍ਰਸਿੱਧ ਲਾਈਨ-ਅਪ ਹੈ। ਇਸ ਵਿਚ Redmi Note 14 Pro और Redmi Note 14 Pro+ ਲਾਂਚ ਹੋ ਸਕਦੇ ਹਨ। ਇਹ ਡਿਵਾਈਸ ਗੋਰਿਲਾ ਗਲਾਸ ਵਿਕਸਟ 2 ਪ੍ਰੋਟੈਕਸ਼ਨ ਅਤੇ IP69 ਰੇਟਿੰਗ ਦੇ ਨਾਲ ਆਉਣਗੇ। ਆਓ ਜਾਣਦੇ ਹਾਂ ਇਨ੍ਹਾਂ ਦੀ ਡਿਟੇਲਸ-

ਲਾਂਚ ਤਾਰੀਖ਼ ਤੋਂ ਉਠਿਆ ਪਰਦਾ

ਕੰਪਨੀ Redmi Note 14 Pro ਸੀਰੀਜ਼ ਨੂੰ 26 ਸਤੰਬਰ ਨੂੰ ਲਾਂਚ ਕਰੇਗੀ। ਇਹ ਈਵੈਂਟ ਚੀਨ ਵਿੱਚ ਸ਼ਾਮ 7 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ 4.30 ਵਜੇ) ਹੋਵੇਗਾ। ਕੰਪਨੀ ਇਸ ਈਵੈਂਟ 'ਚ Xiaomi Redmi Buds 6 ਨੂੰ ਵੀ ਲਾਂਚ ਕਰੇਗੀ। ਕੰਪਨੀ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਸ ਦੇ ਡਿਜ਼ਾਈਨ ਦਾ ਖੁਲਾਸਾ ਕੀਤਾ ਹੈ।

ਇਨ੍ਹਾਂ ਫੋਨਾਂ 'ਚ ਕੀ ਹੋਵੇਗਾ ਖਾਸ

ਇਸ ਸੀਰੀਜ਼ 'ਚ ਕੰਪਨੀ Redmi Note 14 Pro ਅਤੇ Redmi Note 14 Pro+ ਨੂੰ ਲਾਂਚ ਕਰ ਸਕਦੀ ਹੈ। ਦੋਵੇਂ ਫੋਨ ਗੋਰਿਲਾ ਗਲਾਸ ਵਿਕਟਸ 2 ਪ੍ਰੋਟੈਕਸ਼ਨ ਦੇ ਨਾਲ ਆਉਣਗੇ। ਇਹ ਦੋਵੇਂ ਫੋਨ IP69 ਰੇਟਿੰਗ ਨਾਲ ਲਾਂਚ ਕੀਤੇ ਜਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੀ ਸੀਰੀਜ਼ 'ਚ ਕੰਪਨੀ ਨੇ IP68 ਰੇਟਿੰਗ ਦਿੱਤੀ ਸੀ।

ਸਾਰੇ ਮਾਡਲਾਂ ਨੂੰ ਪਿਛਲੇ ਵਰਜ਼ਨ ਦੇ ਮੁਕਾਬਲੇ ਬਿਹਤਰ ਬੈਟਰੀ ਅਤੇ ਮਜਬੂਤੀ ਮਿਲੇਗੀ। ਅਧਿਕਾਰਤ ਫੋਟੋ ਤੋਂ ਇਹ ਸਪੱਸ਼ਟ ਹੈ ਕਿ Redmi Note 14 Pro ਤਿੰਨ ਰੰਗਾਂ ਦੇ ਵਿਕਲਪਾਂ - ਚਿੱਟੇ, ਨੀਲੇ ਅਤੇ ਜਾਮਨੀ ਵਿੱਚ ਆਵੇਗਾ। ਇਸ 'ਚ ਸਾਨੂੰ ਕਰਵਡ ਡਿਸਪਲੇ ਮਿਲੇਗੀ, ਜੋ ਕਿ ਹੋਲ ਪੰਚ ਕਟਆਊਟ ਦੇ ਨਾਲ ਆ ਸਕਦੀ ਹੈ।

ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜੋ ਕਿ LED ਫਲੈਸ਼ ਨਾਲ ਆਵੇਗਾ। ਰੀਅਰ ਪੈਨਲ 'ਚ ਤੁਹਾਨੂੰ ਗੋਲਾਕਾਰ ਵਰਗ ਆਕਾਰ ਵਾਲਾ ਕੈਮਰਾ ਮੋਡੀਊਲ ਮਿਲੇਗਾ। ਕੰਪਨੀ ਨੇ ਸਪੈਸੀਫਿਕੇਸ਼ਨ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।

ਰਿਪੋਰਟਾਂ ਦੀ ਮੰਨੀਏ ਤਾਂ Redmi Note 14 Pro 'ਚ Qualcomm Snapdragon 7s Gen 3 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ 'ਚ 50MP ਮੇਨ ਲੈੱਨਜ਼ ਦੇ ਨਾਲ ਕੈਮਰਾ ਸੈੱਟਅਪ ਹੋਵੇਗਾ। ਡਿਵਾਈਸ 90W ਚਾਰਜਿੰਗ ਸਪੋਰਟ ਦੇ ਨਾਲ ਆ ਸਕਦੀ ਹੈ।


Rakesh

Content Editor

Related News