108MP ਕੈਮਰਾ ਤੇ 67W ਚਾਰਜਿੰਗ ਵਾਲੇ ਰੈੱਡਮੀ ਦੇ ਦੋ ਨਵੇਂ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ

03/09/2022 4:26:29 PM

ਗੈਜੇਟ ਡੈਸਕ– ਰੈੱਡਮੀ ਨੇ ਆਪਣੇ ਨੋਟ ਲਾਈਨ-ਅਪ ਨੂੰ ਅਪਗ੍ਰੇਡ ਕਰ ਦਿੱਤਾ ਹੈ। ਕੰਪਨੀ ਨੇ ਦੋ ਨਵੇਂ ਸਮਾਰਟਫੋਨ ਨੋਟ 11-ਸੀਰੀਜ਼ ’ਚ ਜੋੜੇ ਹਨ। ਬ੍ਰਾਂਡ ਨੇ Redmi Note 11 Pro ਅਤੇ Redmi Note 11 Pro Plus 5G ਨੂੰ ਲਾਂਚ ਕੀਤਾ ਹੈ। ਦੋਵੇਂ ਹੀ ਡਿਵਾਈਸ ਪਿਛਲੇ ਸਾਲ ਲਾਂਚ ਹੋਏ ਨੋਟ 10 ਪ੍ਰੋ ਅਤੇ ਨੋਟ 10 ਪ੍ਰੋ ਮੈਕਸ ਦਾ ਅਪਗ੍ਰੇਡ ਵਰਜ਼ਨ ਹਨ। 

Redmi Note 11 Pro Plus ਸਮਾਰਟਫੋਨ 5G ਸਪੋਰਟ ਨਾਲ ਆਉਂਦਾ ਹੈ। ਉਥੇ ਹੀ ਇਸਦੇ ਸਟੈਂਡਰਡ ਵਰਜ਼ਨ ਯਾਨੀ ਨੋਟ 11  ਪ੍ਰੋ ’ਚ ਤੁਹਾਨੂੰ 4ਜੀ ਸਪੋਰਟ ਮਿਲੇਗਾ। ਆਓ ਜਾਣਦੇ ਹਾਂ ਇਨ੍ਹਾਂ ਦੀ ਕੀਮਤ ਅਤੇ ਖੂਬੀਆਂ ਬਾਰੇ ਵਿਸਤਾਰ ਨਾਲ...

Redmi Note 11 Pro ਅਤੇ Redmi Note 11 Pro Plus 5G ਦੀ ਕੀਮਤ
ਸੀਰੀਜ਼ ਦੇ ਸਟੈਂਡਰਡ ਵੇਰੀਐਂਟ ਯਾਨੀ Redmi Note 11 Pro ਦੀ ਗੱਲ ਕਰੀਏ ਤਾਂ ਇਸਦੇ ਸ਼ੁਰੂਆਤੀ ਮਾਡਲ ਯਾਨੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 17,999 ਰਪਏ ਹੈ। ਉਥੇ ਹੀ ਇਸਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਹੈ। Redmi Note 11 Pro Plus 5G ਮਾਡਲ ਦੀ ਗੱਲ ਕਰੀਏ ਤਾਂ ਇਹ ਡਿਵਾਈਸ 20,999 ਰੁਪਏ ’ਚ ਲਾਂਚ ਹੋਇਆ ਹੈ। ਇਹ ਕੀਮਤ ਡਿਵਾਈਸ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਹੈ। ਉਥੇ ਹੀ ਇਸਦਾ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲਾ ਮਾਡਲ 22,999 ਰੁਪਏ ’ਚ ਆਉਂਦਾ ਹੈ, ਜਦਕਿ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲਾ ਮਾਡਲ 24,999 ਰੁਪਏ ਦਾ ਹੈ। 5ਜੀ ਮਾਡਲ ’ਤੇ ਕੰਪਨੀ 1000 ਰੁਪਏ ਦੀ ਛੋਟ HDFC ਬੈਂਕ ਦੇ ਕ੍ਰੈਡਿਟ ਕਾਰਡ ’ਤੇ ਦੇ ਰਹੀ ਹੈ। 

Redmi Note 11 Pro ਦੇ ਫੀਚਰਜ਼
ਦੋਵਾਂ ਹੀ ਰੈੱਡਮੀ ਫੋਨਾਂ ’ਚ 6.67 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਸਕਰੀਨ ਮਿਲਦੀ ਹੈ ਜੋ 2400x1080 ਪਿਕਸਲ ਰੈਜ਼ੋਲਿਊਸ਼ਨ ਅਤੇ 129Hz ਰਿਫ੍ਰੈਸ਼ ਰੇਟ ਨਾਲ ਆਉਂਦਾ ਹੈ। ਫੋਨ ’ਚ 360Hz ਦਾ ਟੱਚ ਸੈਂਪਲਿੰਗ ਰੇਟ ਮਿਲਦਾ ਅਤੇ ਇਸਦੀ ਪੀਕ ਬ੍ਰਾਈਟਨੈੱਸ 1200 ਨਿਟਸ ਦੀ ਹੈ। Redmi Note 11 Pro Plus 5G ਮਾਡਲ ਕੁਆਲਕਾਮ ਸਨੈਪਡ੍ਰੈਗਨ 695 ਪ੍ਰੋਸੈਸਰ ਨਾਲ ਆਉੰਦਾ ਹੈ, ਜਦਕਿ Redmi Note 11 Pro ਮੀਡੀਆਟੈੱਕ ਹੇਲੀਓ ਜੀ96 ਪ੍ਰੋਸੈਸਰ ਲੱਗਾ ਹੈ। 

ਪ੍ਰੋ ਪਲੱਸ ਮਾਡਲ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿਚ 108 ਮੈਗਾਪਿਕਸਲ ਦਾ ਮੇਨ ਲੈੱਨਜ਼, 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਦਿੱਤਾ ਗਿਆ ਹੈ। ਉੱਥੇ ਹੀ Redmi Note 11 Pro ’ਚ 108MP + 8MP + 2MP + 2MP ਦਾ ਕਵਾਡ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਦੋਵਾਂ ਹੀ ਡਿਵਾਈਸਿਜ਼ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸੀਰੀਜ਼ ’ਚ 5000mAh ਦੀ ਬੈਟਰੀ ਲੱਗੀ ਹੈ, ਜੋ 67 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਦੋਵੇਂ ਡਿਵਾਈਸ ਸਟੀਰੀਓ ਸਪੀਕਰ ਅਤੇ ਲਿਕੁਇੱਡ ਕੂਲਿੰਗ ਫੀਚਰ ਦੇ ਨਾਲ ਆਉਂਦੇ ਹਨ। 


Rakesh

Content Editor

Related News