64MP ਕੈਮਰੇ ਵਾਲਾ Redmi 5G ਫੋਨ ਜਲਦ ਹੋਵੇਗਾ ਲਾਂਚ, ਜਾਣੋ ਡਿਟੇਲਸ

Friday, Jul 08, 2022 - 06:10 PM (IST)

64MP ਕੈਮਰੇ ਵਾਲਾ Redmi 5G ਫੋਨ ਜਲਦ ਹੋਵੇਗਾ ਲਾਂਚ, ਜਾਣੋ ਡਿਟੇਲਸ

ਗੈਜੇਟ ਡੈਸਕ– ਰੈੱਡਮੀ ਜਲਦ ਹੀ ਭਾਰਤੀ ਬਾਜ਼ਾਰ ’ਚ ਨਵਾਂ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਇਹ ਫੋਨ ਚੀਨ ’ਚ ਲਾਂਚ ਹੋਏ ਇਕ ਡਿਵਾਈਸ ਦਾ ਰੀਬ੍ਰਾਂਡਿੰਗ ਵਰਜ਼ਨ ਹੋ ਸਕਦਾ ਹੈ। ਰੈੱਡਮੀ ਅਤੇ ਸ਼ਾਓਮੀ ਲਈ ਆਪਣੇ ਫੋਨਾਂ ਨੂੰ ਰੀਬ੍ਰਾਂਡ ਕਰਨਾ ਵੱਡੀ ਗੱਲ ਨਹੀਂ ਹੈ ਪਰ ਰੈੱਡਮੀ ਆਪਣੀ ਕੇ-ਸੀਰੀਜ਼ ਨੂੰ ਇਕ ਵਾਰ ਫਿਰ ਭਾਰਤ ’ਚ ਪੇਸ਼ ਕਰਨ ਜਾ ਰਿਹਾ ਹੈ। 

ਇਸ ਤੋਂ ਪਹਿਲਾਂ ਕੰਪਨੀ ਨੇ Redmi K20 ਸੀਰੀਜ਼ ਲਾਂਚ ਕੀਤੀ ਸੀ। ਹੁਣ Redmi K50i ਸਮਾਰਟਫੋਨ ਲੈ ਕੇ ਆ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਹ ਫੋਨ ਚੀਨ ’ਚ ਲਾਂਚ ਹੋਏ Redmi Note 11T Pro ਦਾ ਰੀਬ੍ਰਾਂਡਿਡ ਵਰਜ਼ਨ ਹੋਵੇਗਾ। ਕੰਪਨੀ ਇਸ ਫੋਨ ਨੂੰ 20 ਜੁਲਾਈ ਨੂੰ ਭਾਰਤ ’ਚ ਲਾਂਚ ਕਰੇਗੀ। 

ਦੋ ਕੰਫੀਗ੍ਰੇਸ਼ਨ ’ਚ ਹੋਵੇਗਾ ਲਾਂਚ

ਰੈੱਡਮੀ ਨੇ ਇਸ ਦੀ ਲਾਂਚਿੰਗ ਨੂੰ ਲੈ ਕੇ ਪੁਸ਼ਟੀ ਕਰ ਦਿੱਤੀ ਹੈ। ਫੋਨ ਦੋ ਕੰਫੀਗ੍ਰੇਸ਼ਨ ’ਚ ਲਾਂਚ ਹੋ ਸਕਦਾ ਹੈ। ਇਸਦਾ ਬੇਸ ਵੇਰੀਐਂਟ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਆਏਗਾ। ਉੱਥੇ ਹੀ ਟਾਪ ਵੇਰੀਐਂਟ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਨਾਲ ਆਏਗਾ। ਬ੍ਰਾਂਡ ਇਸ ਡਿਵਾਈਸ ਨੂੰ ਤਿੰਨ ਰੰਗਾਂ- Phantom Blue, Stealth Black ਅਤੇ Quick Silver ’ਚ ਲਾਂਚ ਕਰੇਗਾ। ਚੀਨ ’ਚ Redmi Note 11T Pro ਦੋ ਕੰਫੀਗ੍ਰੇਸ਼ਨ ਅਤੇ ਤਿੰਨ ਰੰਗਾਂ ’ਚ ਲਾਂਚ ਹੋਇਆ ਸੀ। 

Redmi K50i ’ਚ ਕੀ ਹੋਵੇਗਾ ਖਾਸ

ਜੇਕਰ Redmi K50i ਚੀਨ ’ਚ ਲਾਂਚ ਹੋਏ Redmi Note 11T Pro ਦਾ ਰੀਬ੍ਰਾਂਡਿਡ ਵਰਜ਼ਨ ਹੈ ਤਾਂ ਇਸ ਦੇ ਜ਼ਿਆਦਾਤਰ ਫੀਚਰਜ਼ ਦੀ ਜਾਣਕਾਰੀ ਸਾਡੇ ਕੋਲ ਹੈ। ਫੋਨ ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਮਿਲੇਗੀ ਜੋ 144hz ਰਿਫ੍ਰੈਸ਼ ਰੇਟ ਅਤੇ ਡਾਲਬੀ ਵਿਜ਼ਨ ਸਪੋਰਟ ਨਾਲ ਆਏਗੀ। ਹੈਂਡਸੈੱਟ ’ਚ ਮੀਡੀਆਟੈੱਕ ਡਾਈਮੈਂਸਿਟੀ 8100 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। 
ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸਦਾ ਮੇਨ ਲੈੱਨਜ਼ 64 ਮੈਗਾਪਿਕਸਲ ਦਾ ਹੋ ਸਕਦਾ ਹੈ। ਇਸ ਵਿਚ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਤੀਜਾ ਲੈੱਨਜ਼ ਮਿਲੇਗਾ। ਫਰੰਟ ’ਚ ਕੰਪਨੀ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦੇ ਸਕਦੀ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5080mAh ਦੀ ਬੈਟਰੀ ਮਿਲੇਗੀ, ਜੋ 67 ਵਾਟ ਦੀ ਚਾਰਜਿੰਗ ਦੀ ਸਪੋਰਟ ਦੇ ਨਾਲ ਆ ਸਕਦਾ ਹੈ। ਡਿਵਾਈਸ ਨੂੰ ਹਾਲ ਹੀ ’ਚ BIS ਲਿਸਟਿੰਗ ’ਚ ਸਪਾਟ ਕੀਤਾ ਗਿਆ ਸੀ। 


author

Rakesh

Content Editor

Related News