13MP ਕੈਮਰੇ ਨਾਲ ਲਾਂਚ ਹੋਇਆ ਸ਼ਾਓਮੀ ਦਾ Redmi 7A, ਜਾਣੋ ਖੂਬੀਆਂ

05/24/2019 5:55:33 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣਾ ਨਵਾਂ ਐਂਟਰੀ ਲੈਵਲ ਸਮਾਰਟਫੋਨ Redmi 7A ਲਾਂਚ ਕੀਤਾ ਹੈ। ਸ਼ਾਓਮੀ ਨੇ ਆਪਣੇ ਅਧਿਕਾਰਤ Weibo ਅਕਾਊਂਟ ’ਤੇ Redmi 7A ਦੀ ਲਾਂਚਿੰਗ ਨੂੰ ਲੈ ਕੇ ਇਕ ਪੋਸਟ ਕੀਤਾ ਹੈ। ਹਾਲਾਂਕਿ, ਅਜੇ ਇਸ ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ। Redmi 7A, ਪਿਛਲੇ ਸਾਲ ਲਾਂਚ ਕੀਤੇ ਗਏ Redmi 6A ਦੀ ਅਗਲੀ ਰੇਂਜ ਹੈ। ਸ਼ਾਓਮੀ ਨੇ Redmi 6A ਨੂੰ 5,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਸੀ। Redmi 7A ਟਾਲ ਆਸਪੈਕਟ ਰੇਸ਼ੀਓ ਡਿਸਪਲੇਅ, ਸਨੈਪਡ੍ਰੈਗਨ 439 ਪ੍ਰੋਸੈਸਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਕੈਮਰੇ ਨਾਲ ਆਇਆ ਹੈ। 

Redmi 7A ਦੇ ਫੀਚਰਜ਼
ਫੋਨ ’ਚ 5.45-ਇੰਚ ਦੀ IPS LCD ਡਿਸਪਲੇਅ ਦਿੱਤੀ ਗਈ ਹੈ। ਆਊਟਡੋਰ ਯੂਸੇਜ਼ ਲਈ ਫੋਨ ਦੀ ਡਿਸਪਲੇਅ ਕਾਫੀ ਬ੍ਰਾਈਟ ਹੈ। ਇਸ ਤੋਂ ਇਲਾਵਾ ਇਸ ਵਿਚ ਆਈ ਪ੍ਰੋਟੈਕਸ਼ਨ ਮੋਡ ਵੀ ਦਿੱਤਾ ਗਿਆ ਹੈ। ਫੋਨ ’ਚ 1.95GHz ਸਨੈਪਡ੍ਰੈਗਨ 439 ਆਕਟਾ-ਕੋਰ ਪ੍ਰੋਸੈਸਰ ਹੈ। ਹਾਲਾਂਕਿ, ਸ਼ਾਓਮੀ ਨੇ ਇਸ ਫੋਨ ਦੇ ਰੈਮ ਅਤੇ ਇੰਟਰਨਲ ਸਟੋਰੇਜ ਆਪਸ਼ਨ ਦਾ ਖੁਲਾਸਾ ਨਹੀਂ ਕੀਤਾ। ਇਸ ਸਮਾਰਟਫੋਨ ’ਚ ਮਾਈਕ੍ਰੋ ਐੱਸ.ਡੀ. ਕਾਰਡ ਲਈ ਇਕ ਡੈਡੀਕੇਟਿਡ ਸਲਾਟ ਦਿੱਤਾ ਗਿਆ ਹੈ। 

ਫੋਨ ’ਚ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ ਨੂੰ MIUI 10 ਸਕਿਨ ਦੇ ਨਾਲ ਕਸਟਮਾਈਜ਼ ਕੀਤਾ ਗਿਆ ਹੈ। ਇਸ ਸਮਾਰਟਫੋਨ ’ਚ ਵੱਡਾ ਵਾਲਿਊਮ ਕੰਟਰੋਲਰ, ਮੈਗਨੀਫਾਇੰਗ ਗਲਾਸ, ਵੱਡੇ ਫੋਂਟ ਆਪਸ਼ਨ ਦਿੱਤੇ ਗਏ ਹਨ। ਫੋਨ ’ਚ 4,000mAh ਦੀ ਬੈਟਰੀ ਹੈ ਜੋ 10W ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਟੋਗ੍ਰਾਫੀ ਲਈ ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਵਿਚ ਪੀ.ਡੀ.ਏ.ਐੱਫ. ਫਾਸਟ ਫੋਕਸ, ਏ.ਆਈ. ਬਿਊਟੀ ਅਤੇ ਏ.ਆਈ. ਬੈਕਗ੍ਰਾਊਂਡ ਬਲੱਰ ਵਰਗੇ ਫੀਚਰ ਦਿੱਤੇ ਗਏ ਹਨ। ਫੋਨ ’ਚ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਫੀਚਰ ਦੀ ਗੱਲ ਕਰੀਏ ਤਾਂ ਫੋਨ ’ਚ ਡਿਊਲ-ਸਿਮ ਸਪੋਰਟ, 4ਜੀ VoLTE, Wi-Fi, ਬਲੂਟੁੱਥ 4.2, GPS, ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰਜ਼ ਹਨ।


Related News