Xiaomi ਨੇ ਭਾਰਤ ''ਚ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ ਸਮਾਰਟਫੋਨ
Monday, Mar 20, 2017 - 03:59 PM (IST)

ਜਲੰਧਰ- ਚੀਨ ਦੀ ਸਮਰਾਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਸੋਮਵਾਰ ਨੂੰ ਭਾਰਤ ''ਚ ਆਪਣਾ ਨਵਾਂ ਸਮਾਰਟਫੋਨ ਰੈੱਡਮੀ 4ਏ ਲਾਂਚ ਕਰ ਦਿੱਤਾ ਹੈ। ਸ਼ਿਓਮੀ ਰੈੱਡਮੀ 4ਏ ਗ੍ਰੇ, ਗੋਲਡ ਅਤੇ ਰੋਜ਼ ਗੋਲਡ ਕਲਰ ''ਚ ਮਿਲੇਗਾ। ਇਹ ਹੈਂਡਸੈੱਟ 5,999 ਰੁਪਏ ਦੀ ਕੀਮਤ ''ਚ ਐਕਸਕਲੀਜ਼ੀਵ ਤੌਰ ''ਤੇ ਈ-ਕਾਮਰਸ ਸਾਈਟ ਐਮਾਜ਼ਾਨ ਇੰਡੀਆ ''ਤੇ ਮਿਲੇਗਾ। ਜ਼ਿਕਰਯੋਗ ਹੈ ਕਿ ਕੰਪਨੀ ਨੇ ਇਸ ਹੈਂਡਸੈੱਟ ਨੂੰ ਪਿਛਲੇ ਸਾਲ ਨਵੰਬਰ ਮਹੀਨੇ ''ਚ ਚੀਨ ''ਚ ਲਾਂਚ ਕੀਤਾ ਸੀ। ਈਵੈਂਟ ''ਚ ਸ਼ਿਓਮੀ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਰੋਜ਼ ਗੋਲਡ ਵੇਰੀਅੰਟ 6 ਅਪ੍ਰੈਲ ਤੋਂ ਕੰਪਨੀ ਦੀ ਆਪਣੀ ਈ-ਕਾਮਰਸ ਸਾਈਟ ਮੀ ਡਾਟ ਕਾਮ ''ਤੇ ਮਿਲੇਗਾ।
ਫੀਚਰਜ਼ ਦੀ ਗੱਲ ਕਰੀਏ ਤਾਂ ਸ਼ਿਓਮੀ ਰੈੱਡਮੀ ਏ4 ''ਚ 5-ਇੰਚ ਦੀ ਐੱਚ.ਡੀ. (720x1280) ਪਿਕਸਲ ਡਿਸਪਲੇ ਹੈ। ਇਸ ਵਿਚ 1.4 ਗੀਗਾਹਰਟਜ਼ ਕਵਾਡ-ਕੋਰ ਸਨੈਪਡਰੈਗਨ 425 ਪ੍ਰੋਸੈਸਰ ਦੇ ਨਾਲ ਗ੍ਰਾਫਿਕਸ ਲਈ ਐਡਰੀਨੋ 308 ਜੀ.ਪੀ.ਯੂ. ਦਿੱਤਾ ਗਿਆ ਹੈ। ਫੋਨ ''ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਰੈੱਡਮੀ 4ਏ ਸਮਾਰਟਫੋਨ ''ਚ 3120 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਫੋਟੋਗ੍ਰਾਫੀ ਲਈ ਇਸ ਹੈਂਡਸੈੱਟ ''ਚ ਪੀ.ਡੀ.ਏ.ਐੱਫ., 5 ਲੈਂਜ਼-ਸਿਸਟਮ ਅਤੇ ਅਪਰਚਰ ਐੱਫ/2.2 ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਸੈਲਫੀ ਲਈ ਅਪਰਚਰ ਐੱਫ/2.2 ਦੇ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ 4ਜੀ ਐੱਲ.ਟੀ.ਈ. ਤੋਂ ਇਲਾਵਾ ਇਸ ਫੋਨ ''ਚ ਵਾਈ-ਫਾਈ 802.11 ਬੀ/ਜੀ/ਐੱਨ, ਜੀ.ਪੀ.ਐੱਸ., ਏ/ਜੀ.ਪੀ.ਐੱਸ. ਅਤੇ ਬਲੂਟੂਥਸ਼ 4.1 ਵਰਗੇ ਫੀਚਰ ਦਿੱਤੇ ਗਏ ਹਨ।