Paytm ''ਤੇ ਵੀ ਵਿਕਣ ਲੱਗਾ Redmi 3S Prime

Tuesday, Mar 28, 2017 - 07:30 PM (IST)

Paytm ''ਤੇ ਵੀ ਵਿਕਣ ਲੱਗਾ Redmi 3S Prime
ਜਲੰਧਰ- ਸ਼ਿਓਮੀ ਆਪਣਾ ਜਿਹੜਾ ਵੀ ਨਵਾਂ ਫੋਨ ਬਾਜ਼ਾਰ ''ਚ ਉਤਾਰਦੀ ਹੈ ਉਹ ਭਾਰਤੀ ਬਾਜ਼ਾਰ ''ਚ ਧੂਮ ਮਚਾ ਦਿੰਦਾ ਹੈ। ਜਿਵੇਂ ਹੀ ਕੋਈ ਨਵਾਂ ਫੋਨ ਸੇਲ ਲਈ ਉਪਲੱਬਧ ਹੁੰਦਾ ਹੈ ਕੁਝ ਹੀ ਸਮੇਂ ''ਚ ਸਟਾਕ ਖਤਮ ਹੋ ਜਾਂਦਾ ਹੈ। ਸ਼ਿਓਮੀ ਦੇ ਇਨ੍ਹਾਂ ਫੋਨਜ਼ ''ਚੋਂ ਹੀ ਇਕ ਹੈ ਰੈੱਡਮੀ 3ਐੱਸ ਪ੍ਰਾਈਮ। ਇਸ ਫੋਨ ਨੂੰ ਹਾਲ ਹੀ ''ਚ ਬਿਨਾਂ ਰਜਿਸਟਰੇਸ਼ਨ ਵਿਕਰੀ ਲਈ ਉਪਲੱਬਧ ਕਰਾਇਆ ਗਿਆ ਹੈ। ਫੋਨ ਦੀ ਵਿਕਰੀ ਫਿਲਹਾਲ ਐਕਸਕਲੂਜ਼ੀਵ ਤੌਰ ''ਤੇ ਐਮੇਜ਼ਾਨ ਅਤੇ ਮੀ ਡਾਟ ਕਾਮ ''ਤੇ ਹੋ ਰਹੀ ਹੈ ਪਰ ਪੇ.ਟੀ.ਐੱਮ. ''ਤੇ ਵੀ ਫੋਨ ਮਿਲਣਾ ਸ਼ੁਰੂ ਹੋ ਗਿਆ ਹੈ। ਪੇ.ਟੀ.ਐੱਮ. ''ਤੇ 30 ਮਿੰਟ ''ਚ 29 ਫੋਨ ਵਿਕੇ ਹਨ। 
ਰੈੱਡਮੀ 3ਐੱਸ ਪ੍ਰਾਈਮ ਦੀ ਪਹਿਲੀ ਸੇਲ 24 ਮਾਰਚ ਨੂੰ ਹੋਈ ਸੀ। ਜਦੋਂਕਿ ਦੂਜੀ ਸੇਲ ਸ਼ੁੱਕਰਵਾਰ ਨੂੰ ਮਤਲਬ ਕਿ 31 ਮਾਰਚ ਨੂੰ ਐਮੇਜ਼ਾਨ ਅਤੇ ਮੀ ਡਾਟ ਕਾਮ ''ਤੇ ਹੋਵੇਗੀ। ਸ਼ਿਓਮੀ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫੋਨਜ਼ ''ਚ ਰੈੱਡਮੀ 3ਐੱਸ ਪ੍ਰਾਈਮ ਹੈ। ਪੇ.ਟੀ.ਐੱਮ. ''ਤੇ ਫੋਨ ਦੇ 3ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ ਦੀ ਕੀਮਤ 8,999 ਰੁਪਏ ਹੈ।

Related News