14 ਇੰਚ ਦੀ ਡਿਸਪਲੇਅ ਤੇ ਸਨੈਪਡ੍ਰੈਗਨ 8+ Gen 1 ਪ੍ਰੋਸੈਸਰ ਨਾਲ ਲਾਂਚ ਹੋਇਆ Xiaomi Pad 6 Max

Tuesday, Aug 15, 2023 - 01:40 PM (IST)

ਗੈਜੇਟ ਡੈਸਕ- ਸ਼ਾਓਮੀ ਨੇ ਚੀਨ 'ਚ ਆਪਣੇ ਮੈਗਾ ਈਵੈਂਟ 'ਚ Xiaomi Pad 6 Max ਨੂੰ ਲਾਂਚ ਕਰ ਦਿੱਤਾ ਹੈ। Xiaomi Pad 6 Max ਦੇ ਨਾਲ ਹੀ Xiaomi Band 8 Pro ਨੂੰ ਵੀ ਲਾਂਚ ਕੀਤਾ ਗਿਆ ਹੈ। Xiaomi Pad 6 Max 'ਚ 14 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਅਤੇ ਇਸ ਵਿਚ ਸਨੈਡ੍ਰੈਗਨ 8+ Gen 1 ਪ੍ਰੋਸੈਸਰ ਦਿੱਤਾ ਗਿਆ ਹੈ।

Xiaomi Pad 6 Max ਦੀ ਕੀਮਤ

Xiaomi Pad 6 Max ਦੇ 8 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਦੀ ਕੀਮਤ 3,799 ਯੁਆਨ (ਕਰੀਬ 43,800 ਰੁਪਏ) ਰੱਖੀ ਗਈ ਹੈ। ਉਥੇ ਹੀ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 3,999 ਯੁਆਨ (ਕਰੀਬ 46,000 ਰੁਪਏ) ਹੈ ਅਤੇ 16 ਜੀ.ਬੀ. ਰੈਮ+1 ਟੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4,799 ਯੁਆਨ (ਕਰੀਬ 55,000 ਰੁਪਏ) ਹੈ। ਸ਼ਾਓਮੀ ਦੇ ਇਸ ਟੈਬ ਨੂੰ ਕਾਲੇ ਅਤੇ ਸਿਲਵਰ ਰੰਗ 'ਚ ਖਰੀਦਿਆ ਜਾ ਸਕੇਗਾ।

Xiaomi Pad 6 Max ਦੇ ਫੀਚਰਜ਼

Xiaomi Pad 6 Max 'ਚ 14 ਇੰਚ ਦੀ 2.8ਕੇ ਰੈਜ਼ੋਲਿਊਸ਼ਨ ਵਾਲੀ ਐੱਲ.ਸੀ.ਡੀ. ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 120 ਹਰਟਜ਼ ਹੈ। ਇਸਦੇ ਨਾਲ 6.53 ਐੱਮ.ਐੱਮ. ਦੀ ਪਤਲੀ ਬਾਡੀ ਮਿਲਦੀ ਹੈ। ਟੈਬ ਦੇ ਨਾਲ ਸਨੈਪਡ੍ਰੈਗਨ 8+ Gen 1 ਪ੍ਰੋਸੈਸਰ ਦੇ ਨਾਲ 16 ਜੀ.ਬੀ. ਤਕ ਰੈਮ ਅਤੇ 1 ਟੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। ਇਸ ਵਿਚ ਐਂਡਰਾਇਡ 13 ਆਧਾਰਿਤ MIUI Pad 14 ਦਿੱਤਾ ਗਿਆ ਹੈ।

Xiaomi Pad 6 Max 'ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 50 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਕੀਬੋਰਡ ਅਤੇ ਸਟਾਈਲਸ਼ ਪੈੱਨ ਦਾ ਵੀ ਸਪੋਰਟ ਮਿਲਦਾ ਹੈ। ਸ਼ਾਓਮੀ ਦੇ ਇਸ ਪੈਡ 'ਚ 8 ਸਪੀਕਰ ਹਨ ਜਿਨ੍ਹਾਂ ਦੇ ਨਾਲ ਡਾਲਬੀ ਐਟਮਾਸ ਦਾ ਸਪੋਰਟ ਹੈ। Xiaomi Pad 6 Max 'ਚ 10000mAh ਦੀ ਬੈਟਰੀ ਹੈ ਜਿਸਦੇ ਨਾਲ 67 ਵਾਟ ਦੀ ਫਾਸਟ ਚਾਰਜਿੰਗ ਹੈ। ਇਸਦਾ ਇਸਤੇਮਾਲ ਪਾਵਰਬੈਂਕ ਦੀ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ। ਇਸ ਵਿਚ 33 ਵਾਟ ਰਿਵਰਸ ਚਾਰਜਿੰਗ ਦਾ ਵੀ ਸਪੋਰਟ ਹੈ।


Rakesh

Content Editor

Related News