ਕੱਲ ਲਾਂਚ ਹੋਵੇਗਾ ਵਿੰਡੋਜ਼ 10 ''ਤੇ ਆਧਾਰਿਤ Xiaomi Mi Pad 2
Monday, Jan 25, 2016 - 04:20 PM (IST)

ਜਲੰਧਰ— Xiaomi ਨੇ ਪਿਛਲੇ ਸਾਲ ਨਵੰਬਰ ''ਚ Mi Pad 2 ਨੂੰ ਪ੍ਰਦਰਸ਼ਿਤ ਕੀਤਾ ਸੀ। ਕੰਪਨੀ ਨੇ ਇਸ ਡਿਵਾਈਸ ਨੂੰ ਦੋ ਵੈਰੀਅੰਟ ''ਚ ਪੇਸ਼ ਕੀਤਾ ਜਿਸ ਵਿਚ ਇਕ ਵੈਰੀਅੰਟ ਐਂਡ੍ਰਾਇਡ ਆਪਰੇਟਿੰਗ ਸਿਸਟਮ ''ਤੇ ਆਧਾਰਿਤ ਹੈ ਜਦੋਂਕਿ ਦੂਜੇ ਵੈਰੀਅੰਟ ''ਚ ਵਿੰਡੋਜ਼ 10 ਆਪਰੇਟਿੰਗ ਸਿਸਟਮ ''ਤੇ ਰਨ ਕਰਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਵਿੰਡੋਜ਼ 10 ਆਧਾਰਿਤ Xiaomi Mi Pad 2, 26 ਜਨਵਰੀ ਨੂੰ ਚੀਨ ''ਚ ਸੇਲ ਲਈ ਉਪਲੱਬਧ ਹੋਵੇਗਾ।
ਜਾਣਕਾਰੀ ਮੁਤਾਬਕ Xiaomi Mi Pad 2 ਦੇ 64GB ਮਾਡਲ ਦੀ ਕੀਮਤ 1,299 ਯੁਆਨ (ਕਰੀਬ 13,500 ਰੁਪਏ) ਹੈ ਜਦੋਂਕਿ 16GB ਮਾਡਲ ਦੀ ਕੀਮਤ 999 ਯੁਆਨ (10,300 ਰੁਪਏ) ਹੈ। Xiaomi Mi Pad 2 ਦੇ ਫੀਚਰ ਦੀ ਗੱਲ ਕਰੀਏ ਤਾਂ ਇਸ ਵਿਚ 7.9 ਇੰਚ ਦਾ ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 2048x1536 ਪਿਕਸਲ ਹੈ। ਡਿਵਾਈਸ ਨੂੰ ਇੰਟੈਲ ਐੱਚ.ਡੀ. ਜੀ.ਪੀ.ਯੂ ਦੇ ਨਾਲ 2.24 ਗੀਗਾਹਰਟਜ਼ ਇੰਟੈਲ ਐਟਾਮ ਐਕਸ5-ਜੈੱਡ8500 ਕਵਾਡਕੋਰ ਚਿਪਸੈੱਟ ''ਤੇ ਪੇਸ਼ ਕੀਤਾ ਗਿਆ ਹੈ। ਡਿਵਾਈਸ ''ਚ 2GB ਰੈਮ ਉਪਲੱਬਧ ਹੈ।
Xiaomi Mi Pad 2 ''ਚ ਫੋਟੋਗ੍ਰਾਫੀ ਲਈ 8MP ਰੀਅਰ ਅਤੇ 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਉਥੇ ਹੀ ਪਾਵਰ ਬੈਕਅਪ ਲਈ 6,190mAh ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ ''ਤੇ ਵਾਈ-ਫਾਈ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮੌਜੂਦ ਹੈ।