Xiaomi Mi Note 2 ''ਚ ਹੋ ਸਕਦੈ ਸੈਮਸੰਗ ਦਾ ਇਹ ਖਾਸ ਫੀਚਰ
Monday, Aug 29, 2016 - 04:08 PM (IST)

ਜਲੰਧਰ : ਚਾਈਨੀਜ਼ ਸਮਾਰਟਫੋਨ ਜਾਇੰਟ ਸ਼ਿਓਮੀ ਬਹੁਤ ਜਲਦ ਮੀ ਨੋਟ ਦਾ ਸੈਕਿੰਡ ਜਨਰੇਸ਼ਨ ਲਿਆਉਣ ਦੀ ਤਿਆਰੀ ''ਚ ਹੈ। ਹਾਲਹੀ ''ਚ ਆਨਲਾਈਨ ਲੀਕ ਹੋਈ ਜਾਣਕਾਰੀ ਦੇ ਮੁਤਾਬਿਕ ਮੀ ਨੋਟ 2 ''ਚ ਗਲੈਕਸੀ ਐੱਸ7 ਐੱਜ ਵਰਗੀ ਕਰਵਡ ਡਿਸਪਲੇ ਹੋ ਸਕਦੀ ਹੈ। ਗਿਜ਼ਮੋਚਾਈਨਾ ਦੀ ਰਿਪੋਰਟ ਦੀ ਮੰਨੀਏ ਤਾਂ ਇਸ ਫੋਨ ''ਚ 5.5 ਇੰਚ ਦੀ ਓ. ਐੱਲ. ਈ. ਡੀ. ਸਕ੍ਰੀਨ ਹੋਵੇਗੀ ਤੇ ਇਸ ਦੇ ਇਕ ਹੋਰ ਵੇਰੀਅੰਟ ''ਚ 2k ਡਿਸਪਲੇ ਹੋ ਸਕਦੀ ਹੈ। 6 ਜੀ. ਬੀ. ਰੈਮ ਦੇ ਨਾਲ ਸਨੈਪਡ੍ਰੈਗਨ 821 ਪ੍ਰੋਸੈਸਰ, ਡਿਊਲ ਕੈਮਰਾ ਆਦਿ ਸਪੈਸੀਫਿਕੇਸ਼ੰਜ਼ ਆਨਲਾਈਨ ਲੀਕ ਹੋਈਆਂ ਹਨ।
Mi Note 2 ਦੇ ਜੋ ਮਾਡਲ ਲਾਂਚ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ ਉਨ੍ਹਾਂ ''ਚ 4 ਜੀ. ਬੀ. ਰੈਮ ਤੇ 64 ਜੀਬੀ ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 375 ਡਾਲਰ, 6 ਜੀ. ਬੀ. ਰੈਮ ਤੇ 128 ਜੀਬੀ ਸਟੋਰੇਜ ਵਾਲੇ ਫੋਨ ਦੀ ਕੀਮਤ 405 ਡਾਲਰ ਹੋ ਸਕਦੀ ਹੈ। ਇਨ੍ਹਾਂ ਫੀਚਰਜ਼ ਨਾਲ ਇਹ ਫੋਨ ਇਕ ਪਾਵਰਫੁਲ ਡਿਵਾਈਸ ਬਣ ਜਾਵੇਗੀ।