ਇਨ੍ਹਾਂ ਸਮਾਰਟਫੋਨਸ ਨੂੰ ਵੀ ਮਿਲੇਗਾ Mi Mix 3 ਦਾ ਕੈਮਰਾ ਸਾਫਟਵੇਅਰ

Tuesday, Oct 30, 2018 - 03:21 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਹਾਲ ਹੀ ’ਚ ਆਪਣਾ ਨਵਾਂ ਸਮਾਰਟਫੋਨ Mi Mix 3 ਲਾਂਚ ਕੀਤਾ ਸੀ। ਸਾਰਟਫੋਨ ਸਲਾਈਡਰ ਮਕੈਨੀਜ਼ਮ ਦੇ ਨਾਲ ਆਉਂਦਾ ਹੈ ਅਤੇ ਇਹ ਕੰਪਨੀ ਦਾ ਹੁਣ ਤਕ ਦਾ ਸਭ ਤੋਂ ਬਿਹਤਰ ਡਿਊਲ ਕੈਮਰਾ ਸੈੱਟਅਪ ਵਾਲਾ ਸਮਾਰਟਫੋਨ ਹੈ। ਸਮਾਰਟਫੋਨ ਦੇ ਲਾਂਚ ਤੋਂ ਬਾਅਦ ਇਸ ਨੂੰ DxOMark ਨੇ ਵੀ ਰਿਵਿਊ ਕੀਤਾ ਸੀ ਅਤੇ ਇਸ ਸਮਾਰਟਫੋਨ ਦਾ ਕੈਮਰਾ ਸਕੋਰ ਸੈਮਸੰਗ ਗਲੈਕਸੀ ਨੋਟ 9 ਅਤੇ HTC U12+ ਤੋਂ ਕਾਫੀ ਜ਼ਿਆਦਾ ਸੀ। 

ਦੱਸ ਦੇਈਏ ਕਿ ਸ਼ਾਓਮੀ ਦੇ ਕੁਝ ਦੂਜੇ ਸਮਾਰਟਫੋਨ ਵੀ Mi Mix 3 ਵਰਗੇ ਕੈਮਰਾ ਮਾਡਿਊਲ ਦੇ ਨਾਲ ਆਉਂਦੇ ਹਨ। ਇਨ੍ਹਾਂ ਸਮਾਰਟਫੋਨਸ ’ਚ ਸ਼ਾਓਮੀ  Mi Mix 2S ਅਤੇ Mi 8 ਸ਼ਾਮਲ ਹੈ। GSMArena ਮੁਤਾਬਕ, ਕੰਪਨੀ ਦੇ CEO Lei Jun ਨੇ ਆਪਣੇ ਵੀਬੋ ਅਕਾਊਂਟ ’ਚ ਇਕ ਪੋਸਟ ਰਾਹੀਂ ਇਹ ਗੱਲ ਕਨਫਰਮ ਕੀਤੀ ਹੈ ਕਿ ਸ਼ਾਓਮੀ Mi Mix 2S ਅਤੇ Mi 8 ’ਚ Mi Mix 3 ਦੇ ਕੈਮਰਾ ਸਾਫਟਵੇਅਰ ਦੇ ਨਾਲ ਅਪਡੇਟ ਕਰੇਗੀ।

ਉਨ੍ਹਾਂ ਕਿਹਾ ਹੈ ਕਿ ਤਿੰਨੇਂ ਸਮਾਰਟਫੋਨਸ 12 ਮੈਗਾਪਿਕਸਲ ਦੇ ਸੋਨੀ IMX 363 CMOS ਸੈਂਸਰ ਦੇ ਨਾਲ ਆਉਂਦੇ ਹਨ ਅਤੇ ਇਨ੍ਹਾਂ ’ਚ ਸੈਮਸੰਗ ਦਾ S5K3M3 ਸੈਕੇਂਡਰੀ ਸੈਂਸਰ ਵੀ ਦਿੱਤਾ ਗਿਆ ਹੈ। ਇਸ ਲਈ ਇਨ੍ਹਾਂ ਸਮਾਰਟਫੋਨਸ ਦੇ ਯੂਜ਼ਰਸ ਲਈ ਖੁਸ਼ੀ ਦੀ ਗੱਲ ਹੈ ਕਿ ਹੁਣ ਕੰਪਨੀ ਇਨ੍ਹਾਂ ਦੋਵਾਂ ਸਮਾਰਟਫੋਨਸ ਦੇ ਕੈਮਰੇ ਨੂੰ Mi Mix 3 ਦੇ ਆਪਟੀਮਾਈਜ਼ ਕੀਤੇ ਕੈਮਰਾ ਸਾਫਟਵੇਅਰ ਦੇ ਨਾਲ ਅਪਡੇਟ ਕਰੇਗੀ। ਹਾਲਾਂਕਿ Lei Jun ਨੇ ਫਿਲਹਾਲ ਇਸ ਗੱਲ ਦੀ ਕੋਈ ਪੁੱਸ਼ਟੀ ਨਹੀਂ ਕੀਤੀ ਕਿ ਸਮਾਰਟਫੋਨ ਨੂੰ ਇਹ ਕੈਮਰਾ ਅਪਡੇਟ ਕਦੋਂ ਮਿਲਣ ਵਾਲੀ ਹੈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦੀ ਹੀ ਇਸ ਅਪਡੇਟ ਨੂੰ ਰੋਲ ਆਊਟ ਕਰ ਦੇਵੇਗੀ।


Related News