ਭਾਰਤ ''ਚ ਅੱਜ ਲਾਂਚ ਹੋਣਗੇ mi max ਅਤੇ miui 8
Thursday, Jun 30, 2016 - 12:39 PM (IST)

ਜਲੰਧਰ— ਚੀਨ ਦੀ ਟੈਕਨਾਲੋਜੀ ਕੰਪਨੀ ਸ਼ਿਓਮੀ ਅੱਜ ਆਪਣੇ 6.44 ਇੰਚ ਡਿਸਪਲੇ ਵਾਲੇ ਸ਼ਿਓਮੀ ਐੱਮ. ਆਈ ਮੈਕਸ ਫੈਬਲੇਟ ਨੂੰ ਭਾਰਤ ''ਚ ਲਾਂਚ ਕਰੇਗੀ। ਇਸ ਦੇ ਨਾਲ ਸ਼ਿਓਮੀ ਆਪਣੇ ਕਸਟਮਾਇਜ਼ਡ ਰਾਮ ਐੱੇਮ. ਆਈ. ਊ. ਆਈ 8 ਤੋਂ ਵੀ ਪਰਦਾ ਚੱਕੇਗੀ।
ਸ਼ਿਓਮੀ ਨੇ ਪਿਛਲੇ ਮਹੀਨੇ ਹੀ ਫੈਬਲੇਟ ਐੱਮ. ਆਈ ਮੈਕਸ ਨੂੰ ਚੀਨ ''ਚ ਲਾਂਚ ਕੀਤਾ ਸੀ। ਚੀਨ ''ਚ ਸ਼ਿਓਮੀ ਐੱਮ. ਆਈ ਮੈਕਸ ਦੇ ਤਿੰਨ ਵੇਰਿਅੰਟ ਲਾਂਚ ਕੀਤੇ ਗਏ ਸਨ। ਪਹਿਲਾ ਵੇਰਿਅੰਟ 3 ਜੀ. ਬੀ ਰੈਮ, 32 ਜੀ. ਬੀ ਇਨ-ਬਿਲਟ ਸਟੋਰੇਜ ਅਤੇ ਸਨੈਪਡਰੈਗਨ 650 ਪ੍ਰੋਸੈਸਰ ਨਾਲ ਲੈਸ, ਜਿਸ ਦੀ ਕੀਮਤ 1, 499 ਚੀਨੀ ਯੁਆਨ(ਕਰੀਬ15,000 ਰੁਪਏ), ਦੂੱਜਾ 3 ਜੀਬੀ ਰੈਮ, 64 ਜੀ. ਬੀ ਇਨਬਿਲਟ ਸਟੋਰੇਜ ਅਤੇ ਸਨੈਪਡ੍ਰੈਗਨ 652 ਪ੍ਰੋਸੈਸਰ ਨਾਲ ਲੈਸ ਵਰਜਨ 1,699 ਚੀਨੀ ਯੁਆਨ (ਕਰੀਬ 17,000 ਰੁਪਏ), ਅਤੇ ਤੀਸਰਾ ਵੇਰਿਅੰਟ 4 ਜੀ. ਬੀ ਰੈਮ, 128 ਜੀ. ਬੀ ਸਟੋਰੇਜ ਅਤੇ ਸਨਪੈਡ੍ਰੈਗਨ 652 ਪ੍ਰੋਸੈਸਰ ਵਾਲਾ ਹੈ। ਇਹ ਮਕਾਮੀ ਮਾਰਕੀਟ ''ਚ 1,999 ਚੀਨੀ ਯੁਆਨ (ਕਰੀਬ 20,500 ਰੁਪਏ) ''ਚ ਉਪਲੱਬਧ ਹੈ।
ਅਜੇ ਤੱਕ ਇਹ ਸਾਫ਼ ਨਹੀਂ ਹੈ ਕਿ ਕੰਪਨੀ ਭਾਰਤ ''ਚ ਕਿੰਨੇ ਵੇਰਿਅੰਟ ਲਾਂਚ ਕਰੇਗੀ, ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਕ ਹੀ ਵੇਰਿਅੰਟ ਨੂੰ ਹੀ ਲਾਂਚ ਕੀਤੇ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੈ। ਸੰਭਵ ਹੈ ਕਿ ਕੰਪਨੀ ਭਾਰਤ ''ਚ ਸਭ ਤੋਂ ਸਸਤਾ ਮਾਡਲ ਪੇਸ਼ ਕਰੇ।
ਸ਼ਿਓਮੀ ਐੱਮ. ਆਈ ਮੈਕਸ ਦੀ ਸਭ ਤੋਂ ਅਹਿਮ ਖਾਸਿਅਤ ਸਕ੍ਰੀਨ ਹੈ। ਇਹ ਹੈਂਡਸੈੱਟ 6.44 ਇੰਚ ਡਿਸਪਲੇ ਨਾਲ ਲੈਸ ਹੈ ਅਤੇ ਇਸ ਦੀ ਮੋਟਾਈ 7.5 ਮਿਲੀਮੀਟਰ ਹੈ। ਸ਼ਿਓਮੀ ਐਮ. ਆਈ ਮੈਕਸ ਮੇਟਲ ਬਾਡੀ ਵਾਲਾ ਹੈਂਡਸੈੱਟ ਹੈ। ਇਹ ਸਿਲਵਰ , ਗੋਲਡ ਅਤੇ ਡਾਰਕ ਗ੍ਰੇ ਕਲਰ ਵੇਰਿਅੰਟ ''ਚ ਉਪਲੱਬਧ ਹੈ। ਇਹ ਇਕ ਡੁਅਲ ਸਿਮ ਡੁਅਲ ਸਟੈਂਡ-ਬਾਏ ਫੈਬਲੇਟ ਹੈ। ਹੈਂਡਸੈੱਟ ਦਾ ਰਿਅਰ ਕੈਮਰਾ 16 ੈਮੈਗਾਪਿਕਸਲ ਦਾ ਹੈ ਜਦ ਕਿ ਫ੍ਰੰਟ ਕੈਮਰਾ 5 ਮੈਗਾਪਿਕਸਲ ਦਾ ਹੈ।4ਜੀ ਨੈੱਟਵਰਕ ਨੂੰ ਸਪੋਰਟ ਕਰਨ ਵਾਲੇ ਸ਼ਿਓਮੀ ਐੱਮ. ਆਈ ਮੈਕਸ ਫੈਬਲੇਟ ਦੀ ਬੈਟਰੀ 4850 ਏਮਏਏਚ ਦੀ ਹੈ।ਫਿੰਗਰਪ੍ਰਿੰਟ ਸੈਂਸਰ ਨੂੰ ਵੀ ਇਸ ਹੈਂਡਸੇਟ ਦਾ ਹਿੱਸਾ ਬਣਾਇਆ ਗਿਆ ਹੈ । ਸ਼ਾਓਮੀ ਐੱਮ. ਆਈ. ਊ. ਆਈ 8 ਰਾਮ ਦੀ ਗੱਲ ਕਰੀਏ ਤਾਂ ਇਹ ਐਂਡ੍ਰਾਇਡ ਮਾਰਸ਼ਮੈਲੋ 6.0.1 ''ਤੇ ਆਧਾਰਿਤ ਰਾਮ ਦਾ ਗਲੋਬਲ ਲਾਂਚ ਹੋਵੇਗਾ। ਸ਼ਾਓਮੀ ਨੇ ਮਈ ਮਹੀਨੇ ''ਚ ਐੱਮ. ਆਈ. ਊ. ਆਈ 8 ਰਾਮ ਨੂੰ ਚੀਨ ''ਚ ਲਾਂਚ ਕੀਤਾ ਸੀ।