ਸ਼ਿਓਮੀ Mi A1ਦਾ ਰੋਜ਼ ਕਲਰ ਵੇਰੀਐਂਟ ਅੱਜ ਰਾਤ ਤੋਂ ਆਨਲਾਈਨ ਹੋਵੇਗਾ ਉਪਲੱਬਧ
11/20/2017 12:44:48 PM
![](https://static.jagbani.com/multimedia/2017_11image_12_44_28239000020rx.jpg)
ਜਲੰਧਰ-ਸ਼ਿਓਮੀ ਨੇ ਭਾਰਤ 'ਚ ਸਤੰਬਰ ਮਹੀਨੇ ਆਪਣਾ ਪਹਿਲਾਂ ਐਂਡਰਾਇਡ ਵਨ ਸਮਾਰਟਫੋਨ 'Mi A1' ਨੂੰ 14,999 ਰੁਪਏ 'ਚ ਲਾਂਚ ਕੀਤਾ ਸੀ। ਕੰਪਨੀ ਨੇ ਇਸ ਸਮਾਰਟਫੋਨ ਨੂੰ ਬਲੈਕ, ਗੋਲਡ ਅਤੇ ਰੋਜ਼ ਗੋਲਡ ਕਲਰ ਆਪਸ਼ਨਜ਼ ਨਾਲ ਪੇਸ਼ ਕੀਤਾ ਸੀ, ਪਰ ਯੂਜ਼ਰਸ ਲਈ ਇਹ ਸਿਰਫ ਬਲੈਕ ਅਤੇ ਗੋਲਡ ਕਲਰ ਵੇਰੀਐਂਟਸ 'ਚ ਉਪਲੱਬਧ ਸੀ। ਹੁਣ ਸ਼ਿਓਮੀ ਨੇ Mi A1 ਦਾ ਨਵਾਂ ਰੋਜ਼ ਕਲਰ ਵੇਰੀਐਂਟ ਲਾਂਚ ਕਰ ਦਿੱਤਾ ਹੈ ਅਤੇ ਇਸ ਦੀ ਵੀ ਕੀਮਤ 14,999 ਰੁਪਏ ਹੈ। ਇਹ ਨਵਾਂ ਕਲਰ ਵੇਰੀਐਂਟ ਅੱਜ ਰਾਤ 12A.M ਵਜੇ ਤੋਂ ਆਨਲਾਈਨ ਵੈੱਬਸਾਈਟ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ।
ਇਹ ਸ਼ਿਓਮੀ ਦਾ ਪਹਿਲਾਂ ਐਂਡਰਾਇਡ ਵਨ ਸਮਾਰਟਫੋਨ ਹੈ, ਜੋ ਕਿ ਗੂਗਲ ਦੀ ਸਾਂਝੇਦਾਰੀ ਨਾਲ ਬਣਾਇਆ ਗਿਆ ਹੈ। ਸ਼ਿਓਮੀ ਦਾ ਕਹਿਣਾ ਹੈ ਕਿ ਇਸ ਦੇ ਹਾਰਡਵੇਅਰ ਨੂੰ ਸਟਾਕ ਐਂਡਰਾਇਡ ਸੁਪੋਟ ਦੇ ਐਕਸਪੀਰੀਅੰਸ ਲਈ ਕਸਟਮਾਈਜ਼ ਕੀਤਾ ਗਿਆ ਹੈ। ਇਸ ਦੇ ਮਤਲਬ ਕਿ ਇਹ ਸਮਾਰਟਫੋਨ ਗੂਗਲ ਪਲੇਅ ਪ੍ਰੋਟੋਕੋਲ ਦੀ ਸੁਰੱਖਿਆ ਨਾਲ ਹੈ ਅਤੇ ਇਸ 'ਚ ਯੂਜ਼ਰਸ ਨੂੰ ਸਾਰੇ ਲੇਂਟੈਸਟ ਸਕਿਉਰਟੀ ਅਪਡੇਟਸ ਮਿਲਦੇ ਰਹਿਣਗੇ।
ਇਸ ਸਮਾਰਟਫੋਨ ਦੀ ਖਾਸੀਅਤ ਡਿਊਲ ਰੀਅਰ ਕੈਮਰਾ ਹੈ, ਜੋ ਕਿ 12 ਮੈਗਾਪਿਕਸਲ ਦਾ ਕੋਮੀਨੇਸ਼ਨ ਸੈਸਰਾਂ ਨਾਲ ਹੈ। ਇਸ ਦਾ ਪ੍ਰਾਇਮਰੀ ਸੈਂਸਰ ਵਾਇਡ-ਐਗਲ ਲੈੱਜ਼ ਨਾਲ ਹੈ ਅਤੇ ਸੈਕੰਡਰੀ ਕੈਮਰਾ ਦਰਅਸਲ ਟੈਲੀਫੋਟੋ ਲੈੱਜ਼ ਹੈ। ਇਸ 'ਚ 2x ਆਪਟੀਕਲ ਜੂਮ ਅਤੇ 10x ਡਿਜੀਟਲ ਜੂਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਸਟਰਿਓਸਕੋਪਿਕ ਇਮੇਜ਼ਿੰਗ ਅਤੇ ਡੀਪ ਲਰਨਿੰਗ ਐਲਗੋਰਿਥਮ ਨਾਲ ਹੈ, ਜਿਸ 'ਚ ਕਈ ਵਧੀਆ ਪ੍ਰੋਟ੍ਰੇਟ ਸ਼ਾਟਸ ਲੈਣ 'ਚ ਵੀ ਸਮੱਰਥ ਹੈ।
ਇਸ ਤੋਂ ਇਲਾਵਾ ਹੋਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਮੇਂਟੇਲਿਕ ਯੂਨੀਬਾਡੀ ਨਾਲ ਹੈ। ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ HD ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1920X1080 ਪਿਕਸਲ ਹੈ। ਇਸ ਨਾਲ ਹੀ ਸਮਾਰਟਫੋਨ 'ਤੇ ਕਾਰਨਿੰਗ ਗੋਰਿਲਾ ਗਲਾਸ ਦੀ ਸੁਰੱਖਿਆ ਵੀ ਦਿੱਤੀ ਗਈ ਹੈ। ਇਸ ਨਾਲ ਹੀ ਸਮਾਰਟਫੋਨ 'ਚ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ , 4GB ਰੈਮ ਅਤੇ 64GB ਇੰਟਰਨਲ ਸਟੋਰੇਜ ਦੀ ਸਹੂਲਤ ਦਿੱਤੀ ਗਈ ਹੈ। ਸਮਾਰਟਫੋਨ ਦਾ ਵਜ਼ਨ 168 ਗ੍ਰਾਮ ਹੈ। ਇਸ 'ਚ ਇਕ ਡਿਊਲ ਗ੍ਰਾਫਿਕ ਸ਼ੀਟ ਹੈ। ਜੋ ਕਿ ਟੈਮਪਰੇਂਚਰ ਨੂੰ 2 ਡਿਗਰੀ ਤੱਕ ਘਟਾਇਆ ਜਾ ਸਕਦਾ ਹੈ। ਹਾਈ-ਕੁਆਲਿਟੀ ਆਡੀਓ ਲਈ ਇਸ 'ਚ 10v ਸਮਾਰਟ PA ਦੀ ਖੂਬੀ ਦਿੱਤੀ ਗਈ ਹੈ।
ਇਸ ਸਮਾਰਟਫੋਨ 'ਚ 3080mAh ਦੀ ਬੈਟਰੀ, USB ਟਾਇਪ ਸੀ , ਜਿਸ ਦੇ ਲਈ ਕੰਪਨੀ ਦਾ ਕਹਿਣਾ ਹੈ ਕਿ ਇਸ 'ਚ ਭਾਰਤੀ ਯੂਜ਼ਰਸ ਲਈ ਇਕ ਕਸਟਮਾਈਜ਼ਡ 380v ਚਾਰਜ਼ਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਿੰਗਰਪ੍ਰਿੰਟ ਸਕੈਨਰ ਦੀ ਸਹੂਲਤ ਇਸ ਫੋਨ ਦੇ ਪਿਛਲੇ ਹਿੱਸੇ 'ਤੇ ਦਿੱਤੀ ਗਈ ਹੈ ਅਤੇ IR ਬਲਾਸਟਰ ਫੋਨ ਨੂੰ ਟਾਪ 'ਤੇ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ 'ਚ ਹਾਈਬ੍ਰਿਡ ਡਿਊਲ ਸਿਮ , 4G LTE, ਬਲੂਟੁੱਥ , ਵਾਈ-ਫਾਈ ਸੁਪੋਟ ਆਦਿ ਉਪਲੱਬਧ ਹਨ।