ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਪੇਸ਼ ਹੋਵੇਗਾ ਸ਼ਿਓਮੀ Mi 8 ਸਮਾਰਟਫੋਨ
Saturday, May 19, 2018 - 07:38 PM (IST)

ਜਲੰਧਰ-ਚੀਨ ਦੀ ਕੰਪਨੀ ਸ਼ਿਓਮੀ ਦੇ ਫਲੈਗਸ਼ਿਪ ਸਮਾਰਟਫੋਨ ਸ਼ਿਓਮੀ ਮੀ8 (Xiaomi Mi 8) ਤੋਂ 31 ਮਈ ਨੂੰ ਹੋਣ ਵਾਲੇ ਕੰਪਨੀ ਦੇ ਸਾਲਾਨਾ ਪ੍ਰੋਡਕਟ ਈਵੈਂਟ 'ਚ ਪੇਸ਼ ਹੋਣ ਦੀ ਉਮੀਦ ਹੈ। ਸ਼ਿਓਮੀ ਦੀ 8ਵੀਂ ਵਰ੍ਹੇਗੰਢ ਨੇੜੇ ਹੈ। ਕੰਪਨੀ ਨੇ ਆਪਣੇ ਅਗਲੇ ਫਲੈਗਸ਼ਿਪ ਸਮਾਰਟਫੋਨ ਦੇ ਨਾਂ ਸ਼ਿਓਮੀ Mi 7 ਦੇ ਜਗ੍ਹਾਂ ਸ਼ਿਓਮੀ Mi 8 ਰੱਖਣ ਦਾ ਫੈਸਲਾ ਕੀਤਾ ਹੈ। ਹੁਣ
ਇਕ ਰਿਪੋਰਟ ਮੁਤਾਬਕ ਸ਼ਿਓਮੀ ਮੀ8 ਹੈਂਡਸੈੱਟ ਬਾਰੇ ਜਾਣਕਾਰੀ ਲੀਕ ਹੋਈ ਹੈ।ਇਸ 'ਚ ਕਥਿਤ ਫਲੈਗਸ਼ਿਪ ਹੈਂਡਸੈੱਟ ਦੀ ਝਲਕ ਦੇਖੀ ਗਈ ਹੈ। ਸ਼ਿਓਮੀ ਦੇ ਅਗਲੇ ਫਲੈਗਸ਼ਿਪ ਸਮਾਰਟਫੋਨ 'ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ 3D ਫੇਸ਼ੀਅਲ ਰਿਕੋਗਨਾਈਜੇਸ਼ਨ ਤਕਨੀਕ ਦਿੱਤੇ ਜਾਣ ਦੀ ਉਮੀਦ ਹੈ। ਰਿਪੋਰਟ ਮੁਤਾਬਕ ਸ਼ਿਓਮੀ ਮੀ8 ਹੈਂਡਸੈੱਟ 'ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸ਼ਰ ਨਜ਼ਰ ਆ ਰਿਹਾ ਹੈ। ਪਰ ਇਹ ਜਾਣਕਾਰੀ ਅਧਿਕਾਰਤ ਤੌਰ 'ਤੇ ਪੂਰੀ ਤਰ੍ਹਾਂ ਠੀਕ ਵੀ ਨਹੀਂ ਹੈ।
ਪਿਛਲੀ ਰਿਪੋਰਟ ਮੁਤਾਬਕ ਸ਼ਿਓਮੀ ਮੀ8 ਸਮਾਰਟਫੋਨ ਦੇ ਰਿਟੇਲ ਬਾਕਸ ਵੀ ਸਾਹਮਣੇ ਆਇਆ ਸੀ। ਬਾਕਸ 'ਚ ਵੱਡਾ '8' ਨੰਬਰ ਵਾਲਾ ਲੋਗੋ ਨਜ਼ਰ ਆ ਰਿਹਾ ਹੈ। ਸਟੈਂਡਰਡ ''ਮੀ'' ਦੀ ਬ੍ਰਾਂਡਿੰਗ ਸੀ। ਇਸ ਤੋਂ ਇਲਾਵਾ ਇਸ ਹੈਂਡਸੈੱਟ ਦੇ ਫਰੰਟ ਪੈਨਲ ਦੇਖਿਆ ਗਿਆ, ਜੋ ਨਾਚ ਡਿਸਪਲੇਅ ਵੱਲ ਇਸ਼ਾਰਾ ਕਰਦਾ ਹੈ। ਨਾਚ 'ਚ ਫਰੰਟ ਕੈਮਰੇ ਨਾਲ 3D ਫੇਸ਼ੀਅਲ ਸੈਂਸਿੰਗ ਤਕਨੀਕ ਨਾਲ ਜੁੜੇ ਹੋਰ ਸੈਂਸਰ ਮੌਜੂਦ ਹੋਣਗੇ।
ਸ਼ਿਓਮੀ Mi 8 'ਚ ਹੋ ਸਕਦੇ ਹਨ ਇਹ ਫੀਚਰ-
ਸ਼ਿਓਮੀ Mi 7 'ਚ ਕੁਆਲਕਾਮ ਸਨੈਪਡ੍ਰੈਗਨ845 ਪ੍ਰੋਸੈਸਰ ਦਿੱਤੇ ਜਾਣ ਦੀ ਉਮੀਦ ਹੈ। ਮਜ਼ਬੂਤ ਪ੍ਰੋਸੈਸਰ ਤੋਂ ਇਲਾਵਾ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ 8 ਜੀ. ਬੀ. ਰੈਮ ਨਾਲ 256 ਜੀ. ਬੀ. ਸਟੋਰੇਜ ਹੋਵੇਗੀ। ਲੇਟੈਂਸਟ ਐਂਡਰਾਇਡ 8.0 ਓਰੀਓ ਸਾਫਟਵੇਅਰ ਨਾਲ 3D ਫੇਸ਼ੀਅਲ ਤਕਨੀਕ ਵੀ ਫੋਨ ਦਾ ਹਿੱਸਾ ਹੋਵੇਗੀ।