5 ਜਨਵਰੀ ਨੂੰ ਲਾਂਚ ਹੋਵੇਗਾ ਸ਼ਾਓਮੀ ਦਾ ਨਵਾਂ ਸਮਾਰਟਫੋਨ, 108MP ਕੈਮਰੇ ਨਾਲ ਮਿਲਣਗੇ ਜ਼ਬਰਦਸਤ ਫੀਚਰ

01/01/2021 11:17:06 AM

ਗੈਜੇਟ ਡੈਸਕ– ਸ਼ਾਓਮੀ ਮੀ10ਆਈ ਦਾ ਇੰਤਜ਼ਾਰ ਇਸ ਮਹੀਨੇ ਖ਼ਤਮ ਹੋਣ ਵਾਲਾ ਹੈ ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਫੋਨ ਭਾਰਤ ’ਚ 5 ਜਨਵਰੀ ਨੂੰ ਲਾਂਚ ਹੋ ਜਾਵੇਗਾ। ਇਸ ਫੋਨ ਨੂੰ Mi 10T Lite ਦਾ ਰੀਬ੍ਰਾਂਡਿਡ ਮਾਡਲ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਹ ਫੋਨ ਕੰਪਨੀ ਦੇ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਟੀਜ਼ ਕੀਤਾ ਜਾ ਚੁੱਕਾ ਹੈ। 

ਫੋਨ ਦੇ ਲਾਂਚ ਦੀ ਪੁਸ਼ਟੀ ਸ਼ਾਓਮੀ ਇੰਡੀਆ ਦੇ ਹੈੱਡ ਮਨੁ ਕੁਮਾਰ ਜੈਨ ਨੇ ਆਪਣੇ ਇਕ ਟਵੀਟ ਰਾਹੀਂ ਕੀਤੀ ਹੈ। ਜੈਨ ਨੇ ਆਪਣਾ ਵੀਡੀਓ ਟੀਜ਼ਰ ਜਾਰੀ ਕੀਤਾ ਹੈ ਜੋ ਖੁਲਾਸਾ ਕਰਦਾ ਹੈ ਕਿ ਮੀ10ਆਈ ਦੀ ਭਾਰਤ ’ਚ 5 ਜਨਵਰੀ ਨੂੰ ਐਂਟਰੀ ਹੋਣ ਵਾਲੀ ਹੈ। 

ਸ਼ਾਓਮੀ ਨੇ ਕੁਝ ਦਿਨ ਪਹਿਲਾਂ ਇਸ ਅਪਕਮਿੰਗ ਸਮਾਰਟਫੋਨ ਨੂੰ ਟੀਜ਼ ਕੀਤਾ ਸੀ ਅਤੇ ਨਾਲ ਹੀ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਇਸ ਦੈ ਲੈਂਡਿੰਗ ਪੇਜ ਵੀ ਲਾਈਵ ਕੀਤਾ ਸੀ। ਇਸ ਪੇਜ ’ਤੇ ਫੋਨ ਦੇ ਫੀਚਰਜ਼ ਬਾਰੇ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਸਨ। ਹਾਲਾਂਕਿ, ਇਸ ਵਿਚ ਇਹ ਸਾਫ ਨਹੀਂ ਕੀਤਾ ਗਿਆ ਸੀ ਕਿ ਇਹ ਫੀਚਰਜ਼ ਮੀ10ਆਈ ਦੇ ਹਨ ਜਾਂ ਕਿਸੇ ਹੋਰ ਡਿਵਾਈਸ ਦੇ। 

ਲੈਂਡਿੰਗ ਪੇਜ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਫੋਨ ’ਚ 108 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ ’ਤੇ ਇਸ ਫੋਨ ਨੂੰ ਤੁਹਾਨੂੰ ਸਨੈਪਡ੍ਰੈਗਨ 750ਜੀ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਫੋਨ ’ਚ ਜ਼ਿਆਦਾ ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਵੀ ਆਫਰ ਕਰੇਗੀ। ਲੈਂਡਿੰਗ ਪੇਜ ਨੂੰ ਵੇਖ ਕੇ ਅਜਿਹਾ ਕਿਹਾ ਜਾ ਰਿਹਾ ਹੈ ਕਿ ਫੋਨ ’ਚ ਕਰਵਡ ਬੈਕ ਦੇ ਨਾਲ ਖੱਬੇ ਪਾਸੇ ਸਿਮ ਟ੍ਰੇਅ ਦਿੱਤੀ ਜਾ ਸਕਦੀ ਹੈ। 

ਫੋਨ ਨੂੰ ਕੰਪਨੀ Mi 10T Lite ਦੇ ਰੀਬ੍ਰਾਂਡਿਡ ਮਾਡਲ ਦੇ ਤੌਰ ’ਤੇ ਪੇਸ਼ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਫੋਨ ’ਚ ਸਾਨੂੰ 1080 ਪਿਕਸਲ ਰੈਜ਼ੋਲਿਊਸ਼ਨ ਅਤੇ 120 ਹਰਟਜ਼ ਦੇ ਰਿਫ੍ਰੈਸ਼ ਰੇਟ ਨਾਲ 6.67 ਇੰਚ ਦੀ ਡਿਸਪਲੇਅ ਮਿਲ ਸਕਦੀ ਹੈ। ਫੋਨ ’ਚ ਅਡਾਪਟਿਵ ਡਿਸਪਲੇਅ ਦਾ ਵੀ ਆਪਸ਼ਨ ਮਿਲ ਸਕਦਾ ਹੈ। ਇਸ ਰਾਹੀਂ ਫੋਨ ਦੇ ਰਿਫ੍ਰੈਸ਼ ਰੇਟ ਨੂੰ ਯੂਜ਼ਰ ਆਪਣੀ ਲੋੜ ਮੁਤਾਬਕ, 30 ਤੋਂ 120 ਹਰਟਜ਼ ਦੇ ਵਿਚਕਾਰ ਸੈੱਟ ਕਰ ਸਕਦੇ ਹਨ। 

ਫੋਨ 8 ਜੀ.ਬੀ. ਤਕ ਦੀ ਰੈਮ ਅਤੇ 128 ਜੀ.ਬੀ. ਦੀ ਇੰਟਰਨਲ ਸਟੋਰੇਜ ਨਾਲ ਆ ਸਕਦਾ ਹੈ। ਫੋਟੋਗ੍ਰਾਫੀ ਲਈ ਫੋਨ ’ਚ 108 ਮੇਨ ਦੇ ਪ੍ਰਾਈਮਰੀ ਸੈਂਸਰ ਨਾਲ ਇਕ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਅਤੇ ਦੋ 2 ਮੈਗਾਪਿਕਸਲ ਦੇ ਲੈੱਨਜ਼ ਮਿਲ ਸਕਦੇ ਹਨ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਮਿਲਣ ਦੀ ਉਮੀਦ ਹੈ। 


Rakesh

Content Editor

Related News