20 ਮਾਰਚ ਨੂੰ ਲਾਂਚ ਹੋ ਸਕਦੇ ਹਨ Xiaomi ਦੇ ਇਹ ਸਮਾਰਟਫੋਨਸ
Friday, Mar 17, 2017 - 06:23 PM (IST)
ਜਲੰਧਰ: ਚਾਈਨੀਜ਼ ਐਪਲ ਨਾਮ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਛੇਤੀ ਹੀ ਭਾਰਤ ''ਚ ਆਪਣੇ ਦੋ ਨਵੇਂ ਸਮਾਰਟਫੋਨਸ ਲਾਂਚ ਕਰ ਸਕਦੀ ਹੈ। ਜਾਣਕਾਰੀ ਮੁਤਾਬਕ Redmi 4 ਅਤੇ Redmi 4A ਨਾਮ ਦੇ ਇਹ ਦੋ ਸਮਾਰਟਫੋਨਸ 20 ਮਾਰਚ ਨੂੰ ਲਾਂਚ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੋਨ੍ਹੋਂ ਸਮਾਰਟਫੋਨਸ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਨ ਇੰਡੀਆ ''ਤੇ ਉਪਲੱਬਧ ਹੋਵੇਗੇ। ਦਸ ਦਇਏ ਕਿ ਕੰਪਨੀ ਨੇ ਇਨ੍ਹਾਂ ਦੋਨਾਂ ਸਮਾਰਟਫੋਨਸ ਨੂੰ ਪਿਛਲੇ ਸਾਲ ਚੀਨ ''ਚ ਲਾਂਚ ਕੀਤਾ ਸੀ।
Xiaomi Redmi 4 - ਕੰਪਨੀ ਨੇ ਇਸ ਸਮਾਰਟਫੋਨ ਨੂੰ ਦੋ ਵੇਰਿਅੰਟਸ ''ਚ ਲਾਂਚ ਕੀਤਾ ਸੀ। ਪਹਿਲਾਂ ਵੇਰਿਅੰਟ ''ਚ ਸਨੈਪਡ੍ਰੈਗਨ 430 ਪ੍ਰੋਸੈਸਰ ਦੇ ਨਾਲ 2GB ਰੈਮ ਅਤੇ 16GB ਸਟੋਰੇਜ਼ ਹੈ। ਜਦ ਕਿ ਦੂੱਜੇ ਵੇਰਿਅੰਟ ''ਚ ਸਨੈਪਡ੍ਰੈਗਨ 625 ਪ੍ਰੋਸੈਸਰ ਦੇ ਨਾਲ 3GB ਰੈਮ ਅਤੇ 32GB ਸਟੋਰੇਜ ਦਿੱਤੀ ਗਈ ਹੈ। ਦੋਨੋਂ ਵੇਰਿਅੰਟਸ ''ਚ 13 MP ਰਿਅਰ ਕੈਮਰਾ ਅਤੇ 5MP ਫ੍ਰੰਟ ਕੈਮਰਾ, ਫਿੰਗਰਪ੍ਰਿੰਟ ਸੈਂਸਰ ਦੇ ਨਾਲ 9R ਬਲਾਸਟ ਵੀ ਲਗਾਇਆ ਗਿਆ ਹੈ।
Xiaomi Redmi 4A - ਇਸ ''ਚ 5 ਇੰਚ ਦੀ 84 ਡਿਸਪਲੇ, ਕਵਾਲਕਾਮ ਸਨੈਪਡਰੈਗਨ 425 ਪ੍ਰੋਸੈਸਰ, 2GB/16GB ਇੰਟਰਨਲ ਮੈਮਰੀ, ਐਂਡ੍ਰਾਇਡ 6.0 ਮਾਰਸ਼ਮੈਲੋ ਆਪ੍ਰੇਟਿੰਗ ਸਿਸਟਮ, 13MP ਦਾ ਰਿਅਰ ਅਤੇ 5MP ਦਾ ਫ੍ਰੰਟ ਕੈਮਰਾ ਅਤੇ 3120 mAh ਦੀ ਬੈਟਰੀ ਹੈ।
