ਸ਼ਾਓਮੀ ਨੇ ਭਾਰਤ 'ਚ ਲਾਂਚ ਕੀਤਾ ਨਵਾਂ Mi Sports Bluetooth ਈਅਰਫੋਨ
Thursday, Feb 28, 2019 - 06:42 PM (IST)

ਗੈਜੇਟ ਡੈਸਕ- ਸ਼ਾਓਮੀ ਨੇ ਅੱਜ ਭਾਰਤ 'ਚ ਇਕ ਲਾਂਚ ਈਵੈਂਟ ਦੇ ਤਹਿਤ ਆਪਣੇ ਚਾਰ ਪ੍ਰੋਡਕਟ ਲਾਂਚ ਕੀਤੇ ਹਨ। ਕੰਪਨੀ ਨੇ Redmi Note 7 ਤੇ Note 7 Pro ਦੇ ਨਾਲ-ਨਾਲ Mi LED TV 4A Pro ਤੇ Mi Sports Bluetooth Earphones ਨੂੰ ਵੀ ਲਾਂਚ ਕੀਤਾ ਹੈ। ਨਵਾਂ ਈਅਰਫੋਨ 1,499 ਰੁਪਏ ਦੀ ਕੀਮਤ 'ਚ ਆਉਂਦਾ ਹੈ ਤੇ ਬਲੈਕ ਤੇ ਵਾਈਟ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਆਪਣੀ ਆਪਣੇ ਆਪ ਦੀ ਆਫਿਸ਼ੀਅਲ ਵੈੱਬਸਾਈਟ 'ਤੇ ਇਸ ਈਅਰਫੋਨ ਨੂੰ ਅੱਜ ਸ਼ਾਮ 5 ਵਜੇ ਤੋਂ ਪ੍ਰੀ-ਬੁਕਿੰਗ ਲਈ ਪੇਸ਼ ਕਰ ਰਹੀ ਹੈ।
ਸ਼ਾਓਮੀ Mi Sports ਬਲੂਟੁੱਥ ਈਅਰਫੋਨ ਬੇਸਿਕ IPX4 ਸਵੇਟ (ਮੁੜ੍ਹਕਾ) ਰਜਿਸਟੈਂਟ ਰੇਟਿੰਗ ਦੇ ਨਾਲ ਆਉਂਦਾ ਹੈ ਤੇ ਇਹ ਪੂਰੀ ਤਰ੍ਹਾਂ ਨਾਲ ਸਪਲੈਸ਼ ਪਰੂਫ਼ ਹੈ। ਈਅਰਫੋਨ ਡਾਇਨਾਮਿਕ Bass (ਬੇਸ), ਸਕਿਓਰ ਫਿੱਟ ਬਡਸ, ਬਲੂਟੁੱਥ 4.1 'ਤੇ 9 ਘੰਟੇ ਤੱਕ ਦੇ ਬੈਟਰੀ ਬੈਕਅਪ ਦੇ ਨਾਲ ਆਉਂਦਾ ਹੈ। ਇਸ ਦਾ 58 ਡਿਗਰੀ ਮਾਇਕ੍ਰੋ-ਟਿਲਟੇਡ ਸਪੋਰਟਸ ਡਿਜ਼ਾਈਨ ਹੈ ਤੇ ਇਹ ਅਡਜੇਸਟੇਬਲ ਈਅਰ -ਹੁਕ ਦੇ ਨਾਲ ਆਉਂਦਾ ਹੈ। ਈਅਰਫੋਨ ਦਾ ਭਾਰ 13.6 ਗ੍ਰਾਮ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਦਾ ਹਲਕਾ ਭਾਰ ਇਸ ਨੂੰ ਲੰਬੇ ਸਮੇਂ ਤੱਕ ਇਸਤੇਮਾਲ 'ਚ ਆਸਾਨ ਬਣਾਉਂਦਾ ਹੈ। ਦੋਨਾਂ ਈਅਰਬਡਸ ਨੂੰ ਇਕ ਪਤਲੀ ਤਾਰ ਜੋੜੇ ਰੱਖਦੀ ਹੈ, ਜਿਸ 'ਚ ਵਾਲਿਊਮ ਰਾਕਰ ਮਾਡਿਊਲ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਈਅਰਫੋਨ 'ਚ 3V3 ਡਿਜੀਟਲ ਨੌਆਇਜ਼ ਰਿਡਕਸ਼ਨ, ਫੋਨ ਨਾਲ ਆਟੋ ਕੁਨੈੱਕਸ਼ਨ ਫੀਚਰ, 10 ਮੀਟਰ ਰੇਂਜ, ਲੋਅ-ਰੇਡਿਏਸ਼ਨ ਕਾਲ, ਲੋਅ-ਪਾਵਰ ਵੇਸਟੇਜ ਤੇ ਸਮਾਰਟ 2-ਇਨ-1 ਕੁਨੈੱਕਸ਼ਨ ਜਿਹੇ ਫੀਚਰਸ ਵੀ ਸ਼ਾਮਲ ਹਨ।
ਇਸ 'ਚ ਵੱਖ-ਵੱਖ ਸਾਈਜ਼ ਦੇ ਸਿਲੀਕਾਨ ਨਾਲ ਬਣੇ 5 ਐਕਸਟਰਾ ਈਅਰਬਡ ਪੇਅਰ ਵੀ ਆਉਂਦੇ ਹਨ। ਈਅਰਫੋਨ 120mAh Lithium-ion ਪਾਲੀਮਰ ਬੈਟਰੀ ਦੇ ਨਾਲ ਆਉਂਦੇ ਹਨ, ਜਿਸ ਦਾ ਸਟੈਂਡਬਾਏ ਸਮਾਂ 260 ਘੰਟਾ ਹੈ। ਸ਼ਾਓਮੀ ਮੁਤਾਬਕ, ਈਅਰਫੋਨ 2 ਘੰਟੇ 'ਚ ਫੁੱਲ ਚਾਰਜ ਹੋ ਜਾਂਦਾ ਹੈ।