ਧਾਂਸੂ ਫੀਚਰਜ਼ ਨਾਲ ਸ਼ਾਓਮੀ ਲਿਆਈ ਨਵੇਂ ਈਅਰਫੋਨ, ਜਾਣੋ ਕੀਮਤ ਤੇ ਖੂਬੀਆਂ

02/26/2020 11:49:29 AM

ਗੈਜੇਟ ਡੈਸਕ– ਸਮਾਰਟਫੋਨ ਦੀ ਦੁਨੀਆ ’ਚ ਆਪਣਾ ਲੋਹਾ ਮਨਵਾਉਣ ਤੋਂ ਬਾਅਦ ਸ਼ਾਓਮੀ ਇਨ੍ਹੀ ਦਿਨੀਂ ਆਡੀਓ ਕੈਟਾਗਰੀ ਨੂੰ ਵੀ ਗੰਭੀਰਤਾ ਨਾਲ ਲੈ ਰਹੀ ਹੈ। ਹੁਣ ਕੰਪਨੀ ਨੇ ਮੀ ਡਿਊਲ ਡ੍ਰਾਈਵਰ ਇਨ-ਈਅਰ ਈਅਰਫੋਨਜ਼ ਨੂੰ ਲਾਂਚ ਕੀਤਾ ਹੈ। ਇਹ ਡਿਊਲ ਡਾਇਨਾਮਿਕ ਡ੍ਰਾਈਵਰ ਅਤੇ ਟੈਂਗਲ ਫ੍ਰੀ ਬ੍ਰੈਡੇਡ ਕੇਬਲ ਦੇ ਨਾਲ ਆਉਂਦਾ ਹੈ। ਸ਼ਾਓਮੀ ਦੇ ਲੇਟੈਸਟ ਈਅਰਬਡਸ ’ਚ ਵਾਇਰ ਅਸਿਸਟੈਂਟ ਸੁਪੋਰਟ ਅਤੇ ਪੈਸਿਵ ਨੌਇਜ਼ ਕੈਂਸੀਲੇਸ਼ਨ ਫੀਚਰ ਹੈ। ਆਰਾਮਦਾਇਕ ਅਨੁਭਵ ਲਈ ਵੀ ਡਿਊਲ ਡ੍ਰਾਈਵਰ ਇਨ-ਈਅਰ ਈਅਰਫੋਨਜ਼ ਗੈਮਨੈਟਿਕ ਸਕਸ਼ਨ ਡਿਜ਼ਾਈਨ ਅਤੇ ਐਂਟੀ-ਸਲਿਪ ਏਅਰਪਲੱਗ ਨਾਲ ਆਉਂਦਾ ਹੈ। ਮੀ ਡਿਊਲ ਡ੍ਰਾਈਵਰ ਇਨ-ਈਅਰ ਈਅਰਫੋਨਜ਼ ਦੇ ਲਾਂਚ ਦੇ ਨਾਲ ਭਾਰਤੀ ਬਾਜ਼ਾਰ ’ਚ ਸ਼ਾਓਮੀ ਦੇ 5 ਵੱਖ ਤਰ੍ਹਾਂ ਦੇ ਈਅਰਫੋਨ ਮਾਡਲਸ ਹੋ ਚੁੱਕੇ ਹਨ। ਇਨ੍ਹਾਂ ਦੀ ਕੀਮਤ 399 ਰੁਪਏ ਤੋਂ ਸ਼ੁਰੂ ਹੁੰਦੀ ਹੈ। 

PunjabKesari

ਕੀਮਤ
ਮੀ ਡਿਊਲ ਡ੍ਰਾਈਵਰ ਇਨ-ਈਅਰ ਈਅਰਫੋਨਜ਼ਦੀ ਕੀਮਤ ਭਾਰਤ ’ਚ 799 ਰੁਪਏ ਰੱਖੀ ਗਈ ਹੈ। ਇਸ ਈਅਰਫੋਨ ਨੂੰ ਤੁਸੀਂ ਬਲੈਕ ਅਤੇ ਬਲਿਊ ਕਲਰ ਆਪਸ਼ਨ ਦੇ ਨਾਲ ਸ਼ਾਓਮੀ ਦੀ ਵੈੱਬਸਾਈਟ ਤੋਂ ਖਰੀਦ ਸਕਦੇ ਹੋ। 

PunjabKesari

ਫੀਚਰਜ਼
ਸ਼ਾਓਮੀ ਮੀ ਡਿਊਲ ਡ੍ਰਾਈਵਰ ਇਨ-ਈਅਰ ਈਅਰਫੋਨ ਤੁਹਾਨੂੰ ਸੰਤੁਲਿਤ ਆਡੀਓ ਐਕਸਪੀਰੀਅੰਸ ਦੇਣ ਲਈ 10mm ਅਤੇ 8mm ਡ੍ਰਾਈਵਰਸ ਨੂੰ ਨਾਲ ਲਿਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੋਵੇਂ ਹੀ ਡ੍ਰਾਈਵਰਸ ਤੁਹਾਨੂੰ ਘੱਟ ਡਿਸਟਾਰਸ਼ਨ ਦੇ ਨਾਲ ਪੂਰਾ ਸਾਊਂਡ ਸਟੇਜ ਉਪਲੱਬਧ ਕਰਾਏਗਾ, ਉਹ ਵੀ ਬਿਹਤਰ ਬਾਸ ਅਤੇ ਕ੍ਰਿਸਪ ਟ੍ਰੈਬਲ ਦੇ ਨਾਲ। ਇਸ ਈਅਰਫੋਨ ਦੀ ਬਣਾਵਟ ਨੂੰ ਲੈ ਕੇ ਦਾਅਵਾ ਹੈ ਕਿ ਇਹ ਸਕ੍ਰਾਚ ਪਰੂਫ ਅਤੇ ਫਿੰਗਰਪ੍ਰਿੰਟ ਰੈਸਿਸਟੈਂਟ ਹੈ। 

ਮੀ ਡਿਊਲ ਡ੍ਰਾਈਵਰ ਇਨ-ਈਅਰ ਈਅਰਫੋਨਜ਼ ਰਿਮੋਟ ਦੇ ਨਾਲ ਆਉਂਦਾ ਹੈ, ਜਿਸ ਵਿਚ ਤੁਹਾਨੂੰ ਆਪਰੇਟ ਕਰਨ ਲਈ 3 ਬਟਨ ਮਿਲਣਗੇ। ਯੂਜ਼ਰ ਇਸ ਈਅਰਫੋਨ ’ਚ ਵਾਇਸ ਅਸਿਸਟੈਂਟ ਦਾ ਵੀ ਇਸਤੇਮਾਲ ਕਰ ਸਕਦੇ ਹਨ, ਇਸ ਲਈ ਤੁਹਾਨੂੰ ਪਲੇਅ ਜਾਂ ਫਿਰ ਪੌਜ਼ ਬਟਨ ਨੂੰ ਥੋੜ੍ਹਾ ਲੰਬੇ ਸਮੇਂ ਤਕ ਦਬਾਉਣ ਦੀ ਲੋੜ ਹੋਵੇਗੀ। 


Related News