ਸ਼ਾਓਮੀ ਨੇ ਲਾਂਚ ਕੀਤਾ 20,000mAh ਦਾ ਨਵਾਂ ਪਾਵਰ ਬੈਂਕ, ਜਾਣੋ ਕੀਮਤ
Wednesday, Aug 07, 2019 - 02:04 PM (IST)

ਗੈਜੇਟ ਡੈਸਕ– ਚੀਨੀ ਟੈੱਕ ਕੰਪਨੀ ਸ਼ਾਓਮੀ ਨੇ ਭਾਰਤ ’ਚ 20,000mAh ਦਾ ਇਕ ਨਵਾਂ ਪਾਵਰ ਬੈਂਕ ਲਾਂਚ ਕੀਤਾ ਹੈ। Mi PowerBank 2i ਫਾਸਟ ਚਾਰਜਿੰਗ ਸਪੋਰਟ ਕਰਦਾ ਹੈ। ਸ਼ਾਓਮੀ ਭਾਰਤ ’ਚ ਸਮਾਰਟਫੋਨਜ਼ ਤੋਂ ਇਲਾਵਾ ਐਕਸੈਸਰੀਜ਼ ’ਚ ਆਪਣੇ ਪ੍ਰੋਡਕਟਸ ਦਾ ਵਿਸਤਾਰ ਕਰ ਰਹੀ ਹੈ। ਹਾਲ ਹੀ ’ਚ ਕੰਪਨੀ ਨੇ ਸਮਾਰਟਫੋਨ ਤੋਂ ਹੱਟ ਕੇ ਕਈ ਪ੍ਰੋਡਕਟਸ ਲਾਂਚ ਕੀਤੇ ਹਨ। Mi Smart Shoe, Charger, Light ਵਰਗੇ ਪ੍ਰੋਡਕਟਸ ਵੀ ਹਨ। ਇਸ ਪਾਵਰ ਬੈਂਕ ਦੀ ਕੀਮਤ 1,499 ਰੁਪਏ ਹੈ।
Mi PowerBank 2i ਭਾਰਤ ’ਚ ਪਹਿਲਾਂ ਵੀ ਮੌਜੂਦ ਹੈ ਪਰ ਇਹ ਨਵਾਂ ਹੈ। ਕੰਪਨੀ ਨੇ ਬੈਟਰੀ ਪਹਿਲਾਂ ਵਰਗੀ ਹੀ ਰੱਖੀ ਹੈ। ਪਹਿਲਾਂ ਵੀ 20,000mAh ਦੀ ਹੀ ਬੈਟਰੀ ਸੀ ਅਤੇ ਹੁਣ ਵੀ ਇਹੀ ਬੈਟਰੀ ਹੈ। ਇਸ ਵਾਰ 18W ਫਾਸਟ ਚਾਰਜਿੰਗ ਦੀ ਸਪੋਰਟ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਦੋਵਾਂ ਹੀ ਪੋਰਟਸ ਨਾਲ ਤੁਸੀਂ ਫੋਨ ਨੂੰ ਫਾਸਟ ਕਰ ਸਕਦੇ ਹੋ। ਡਿਜ਼ਾਈਨ ’ਚ ਵੀ ਕੋਈ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲਣਗੇ।