4 ਕੈਮਰਿਆਂ ਵਾਲਾ Xiaomi Mi A3 ਲਾਂਚ, ਜਾਣੋ ਕੀਮਤ ਤੇ ਫੀਚਰਜ਼

07/18/2019 11:47:31 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣਾ ਨਵਾਂ ਸਮਾਰਟਫੋਨ Mi A3 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਸਪੇਨ ’ਚ ਆਯੋਜਿਤ ਇਕ ਈਵੈਂਟ ’ਚ ਇਸ ਫੋਨ ਤੋਂ ਪਰਦਾ ਚੁੱਕਿਆ। Mi A3 ਪਿਛਲੇ ਸਾਲ ਲਾਂਚ ਹੋਏ ਮੀ ਏ2 ਦਾ ਅਪਗ੍ਰੇਡ ਵਰਜਨ ਹੈ। ਇਸ ਫੋਨ ’ਚ 4 ਜੀ.ਬੀ. ਰੈਮ, ਟ੍ਰਿਪਲ ਰੀਅਰ ਕੈਮਰਾ ਸੈੱਟਅਪ, 32 ਮੈਗਾਪਿਕਸਲ ਫਰੰਟ ਕੈਮਰਾ ਅਤੇ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਵਰਗੀਆਂ ਖੂਬੀਆਂ ਹਨ। 

ਫੀਚਰਜ਼
ਐਂਡਰਾਇਡ 9 ਪਾਈ ਆਊਟ-ਆਫ-ਦਿ-ਬਾਕਸ ’ਤੇ ਚੱਲਣ ਵਾਲੇ ਸ਼ਾਓਮੀ ਮੀ ਏ3 ’ਚ ਸਨੈਪਡ੍ਰੈਗਨ 665 ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ’ਚ 6.08 ਇੰਚ ਦੀ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 720x1520 ਮੈਗਾਪਿਕਸਲ ਹੈ। ਫੋਨ ਦੇ ਟਾਪ ’ਤੇ ਕਾਰਨਿੰਗ ਗੋਰਿਲਾ ਗਲਾਸ 5 ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਣ ਵਾਲੇ ਫੋਨ ’ਚ 4 ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ ਨੂੰ 4 ਜੀ.ਬੀ. ਰੈਮ ਦੇ ਨਾਲ ਦੋ ਸਟੋਰੇਜ ਆਪਸ਼ਨ 64 ਜੀ.ਬੀ. ਅਤੇ 128 ਜੀ.ਬੀ. ਦੇ ਨਾਲ ਲਾਂਚ ਕੀਤਾ ਗਿਆ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ ਐੱਫ/1.79 ਅਪਰਚਰ ਵਾਲਾ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, ਵਾਈ-ਐਂਗਲ ਲੈੱਨਜ਼ ਦੇ ਨਾਲ 8 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਅਤੇ ਡੈੱਪਥ ਸੈਂਸਿੰਗ ਲਈ 2 ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਫੋਨ ਨੂੰ ਪਾਵਰ ਦੇਣ ਲਈ 4,030 ਐੱਮ.ਏ.ਐੱਚ. ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 4ਜੀ ਵੀ.ਓ.ਐੱਲ.ਟੀ.ਈ., ਜੀ.ਪੀ.ਐੱਸ./ਏ-ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ, ਵਾਈ-ਫਾਈ, ਬਲੂਟੁੱਥ ਅਤੇ 3.5 ਐੱਮ.ਐੱਮ. ਹੈੱਡਫੋਨ ਜੈੱਕ ਵਰਗੇ ਆਪਸ਼ਨ ਹਨ। 

ਕੀਮਤ
ਸਪੇਨ ’ਚ Mi A3 ਦੀ ਕੀਮਤ 249 ਯੂਰੋ (ਕਰੀਬ 19,200 ਰੁਪਏ) ਰੱਖੀ ਗਈ ਹੈ। ਇਹ ਕੀਮਤ ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਉਥੇ ਹੀ ਇਸ ਦੇ 4 ਜੀ.ਬੀ. ਰੈਮ+128 ਜੀ.ਬੀ. ਸੋਟਰੇਜ ਵੇਰੀਐਂਟ ਦੀ ਕੀਮਤ 279 ਯੂਰੋ (ਕਰੀਬ 21,500 ਰੁਪਏ) ਰੱਖੀ ਗਈ ਹੈ। ਬਲਿਊ, ਵਾਈਟ ਅਤੇ ਗ੍ਰੇਅ ਕਲਰ ’ਚ ਆਉਣ ਵਾਲਾ ਇਹ ਫੋਨ 24 ਜੁਲਾਈ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। 


Related News