ਸ਼ਾਓਮੀ ਨੇ ਲਾਂਚ ਕੀਤਾ ਡਿਊਲ ਚਾਰਜਿੰਗ ਸੁਪੋਰਟ ਵਾਲਾ ਨਵਾਂ ਕਾਰ ਚਾਰਜਰ, ਇੰਨੀ ਹੈ ਕੀਮਤ
Wednesday, Mar 18, 2020 - 10:43 AM (IST)
ਗੈਜੇਟ ਡੈਸਕ– ਇਨੋਵੇਟਿਵ ਪ੍ਰੋਡਕਟਸ ਲਿਆਉਣ ਲਈ ਮਸ਼ਹੂਰ ਸ਼ਾਓਮੀ ਇਕ ਹੋਰ ਖਾਸ ਪ੍ਰੋਡਕਟ ਲੈ ਕੇ ਆਈ ਹੈ। ਸ਼ਾਓਮੀ ਨੇ ਭਾਰਤ ’ਚ Mi Car Charger Pro 18W ਚਾਰਜਰ ਲਾਂਚ ਕੀਤਾ ਹੈ। ਭਾਰਤ ’ਚ ਇਸ ਕਾਰ ਚਾਰਜਰ ਦੀ ਕੀਮਤ 799 ਰੁਪਏ ਹੈ ਅਤੇ ਇਹ mi.com ’ਤੇ ਵਿਕਰੀ ਲਈ ਉਪਲੱਬਧ ਹੈ। ਸ਼ਾਓਮੀ ਵਲੋਂ ਲਿਆਇਆ ਗਿਆ ਇਹ ਦੂਜਾ ਕਾਰ ਚਾਰਜਰ ਹੈ। ਕੰਪਨੀ ਨੇ ਸਾਲ 2018 ’ਚ ਭਾਰਤ ’ਚ ਕੁਇਕ ਚਾਰਜ 3.0 ਦੇ ਨਾਲ ਮੀ ਕਾਰ ਚਾਰਜਰ ਬੇਸਿਕ ਲਾਂਚ ਕੀਤਾ ਸੀ। ਸ਼ਾਓਮੀ ਦਾ Mi 18W ਕਾਰ ਚਾਰਜਰ ਡਿਊਲ ਸੁਪੋਰਟ ਦੇ ਨਾਲ ਆਉਂਦਾ ਹੈ ਅਤੇ ਇਹ ਇਕ ਹੀ ਸਮੇਂ ’ਚ 2 ਡਿਵਾਈਸ ਨੂੰ ਚਾਰਜ ਕਰ ਸਕਦਾ ਹੈ।
4 ਲੇਅਰ ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ ਕਾਰ ਚਾਰਜਰ
ਚਾਰਜਰ ’ਚ ਸਮਾਰਟ IC ਚਿਪ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਚਿਪ ਚਾਰਜਰ ਨੂੰ ਜ਼ਰੂਰੀ ਪਾਵਰ ਡਿਸਟਰੀਬਿਊਟ ਕਰਨ ਦਾ ਕੰਮ ਕਰਦੀ ਹੈ। ਨਾਲ ਹੀ ਹਾਈ ਕਰੰਟਸ ’ਤੇ ਆਪਰੇਟ ਕਰਦੇ ਸਮੇਂ ਵੀ ਇਹ ਆਪਣਾ ਖੁਦ ਦਾ ਤਾਪਮਾਨ ਕੰਟਰੋਲ ਰੱਖਦੀ ਹੈ। ਕਾਰ ਚਾਰਜਰ 12v ਅਤੇ 24v ਇਨਪੁਟ ਨੂੰ ਸੁਪੋਰਟ ਕਰਦਾ ਹੈ, ਜੋ ਕਿ ਜ਼ਿਆਦਾਰ ਕਾਰਾਂ ’ਚ ਉਪਲੱਬਧ ਹੁੰਦੀ ਹੈ। ਸ਼ਾਓਮੀ ਦਾ ਦਾਅਵਾ ਹੈ ਕਿ ਇਹ ਕਾਰ ਚਾਰਜਰ ਪ੍ਰੋਟੈਕਸ਼ਨ ਦੀ 4 ਲੇਅਰ ਦੇ ਨਾਲ ਆਉਂਦਾ ਹੈ, ਜੋ ਕਿ ਇਸ ਨੂੰ ਆਊਟਪੁਟ ਓਵਰ ਕਰੰਟ, ਆਊਟਪੁਟ ਓਵਰ ਵੋਲਟੇਜ, ਸ਼ਾਰਟ ਸਰਕਿਟ, ਹਾਈ ਤਾਪਮਾਨ ਤੋਂ ਬਚਾਉਂਦਾ ਹੈ।
ਕਾਰ ਚਾਰਜਰ ’ਚ ਦਿੱਤਾ ਗਿਆ ਹੈ ਡਿਊਲ USB ਸੁਪੋਰਟ
ਕਾਰ ਚਾਰਜਰ ’ਚ ਮੂਨਲਾਈਟ ਵਾਈਟ LED ਇੰਡੀਕੇਟਰ ਅਤੇ ਡਿਊਲ USB ਸੁਪੋਰਟ ਦਿੱਤੀ ਗਈਹੈ। ਇਹ ਬ੍ਰੈਸ਼ ਫਿਨਿਸ਼ ਦੇ ਨਾਲ ਮਟੈਲਿਕ ਬਾਡੀ ਡਿਜ਼ਾਈਨ ’ਚ ਆਉੰਦਾ ਹੈ। ਸ਼ਾਓਮੀ ਨੇ ਹਾਲ ਹੀ ’ਚ ਭਾਰਤ ’ਚ ਆਪਣਾ ਪਹਿਲਾ ਵਾਇਰਲੈੱਸ ਪਾਵਰ ਬੈਂਕ ਲਾਂਚ ਕੀਤਾ ਹੈ। ਕੰਪਨੀ ਨੇ 10,000mAh ਦਾ ਮੀ ਵਾਇਰਲੈੱਸ ਪਾਵਰ ਬੈਂਕ ਲਾਂਚ ਕੀਤਾ ਹੈ। ਇਸ ਦੀ ਕੀਮਤ 2,499 ਰੁਪਏ ਹੈ। ਫਾਸਟ ਚਾਰਜਿੰਗ ਪਾਵਰ ਬੈਂਕ ਬਲੈਕ ਕਲਰ ਆਪਸ਼ਨ ’ਚ ਆਉਂਦਾ ਹੈ ਅਤੇ mi.com ’ਤੇ ਵਿਕਰੀ ਲਈ ਉਪਲੱਬਧ ਹੈ। ਸ਼ਾਓਮੀ ਦਾ ਵਾਇਰਲੈੱਸ ਪਾਵਰ ਬੈਂਕ 18 ਵਾਟ ਫਾਸਟ ਚਾਰਜਿੰਗ ਦੇ ਨਾਲ ਆੁਂਦਾ ਹੈ ਅਤੇ ਇਹ Qi-ਬੇਸਡ ਡਿਵਾਈਸਿਜ਼ ਲਈ 10 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦਾ ਹੈ। ਸ਼ਾਓਮੀ ਦਾ ਦਾਅਵਾ ਹੈ ਕਿ ਇਹ ਪਾਵਰ ਬੈਂਕ ਇਕ ਹੀ ਸਮੇਂ ’ਚ ਦੋ ਡਿਵਾਈਸਿਜ਼ ਨੂੰ ਚਾਰਜਿੰਗ ਦੇ ਸਕਦਾ ਹੈ।