Xiaomi ਲਿਆ ਰਹੀ 200MP ਕੈਮਰੇ ਵਾਲਾ ਨਵਾਂ ਫੋਨ, ਪਹਿਲੀ ਵਾਰ ਮਿਲੇਗਾ ਇਹ ਫੀਚਰ

12/19/2023 8:52:55 PM

ਗੈਜੇਟ ਡੈਸਕ- ਸ਼ਾਓਮੀ ਦਾ ਸਬ ਬ੍ਰਾਂਡ ਰੈੱਡਮੀ ਆਪਣੀ ਨਵੀਂ ਨੋਟ ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਭਾਰਤ 'ਚ ਇਹ ਫੋਨ 4 ਜਨਵਰੀ ਨੂੰ ਲਾਂਚ ਹੋਵੇਗਾ, ਜਿਸਦੀ ਜਾਣਕਾਰੀ ਖੁਦ ਕੰਪਨੀ ਨੇ ਸਾਂਝੀ ਕੀਤੀ ਹੈ। ਇਸ ਸੀਰੀਜ਼ 'ਚ ਕੰਪਨੀ ਤਿੰਨ ਹੈਂਡਸੈੱਟ ਲਾਂਚ ਕਰੇਗੀ, ਜਿਸ ਵਿਚ ਟਾਪ ਐਂਡ ਵੇਰੀਐਂਟ Redmi Note 13 Pro+ 5G ਹੋਵੇਗਾ। ਇਸਦੇ ਕਈ ਫੀਚਰਜ਼ ਦੀ ਜਾਣਕਾਰੀ ਖੁਦ ਕੰਪਨੀ ਨੇ ਦਿੱਤੀ ਹੈ। 

ਸ਼ਾਓਮੀ ਇੰਡੀਆ ਨੇ ਐਕਸ ਪਲੇਟਫਾਰਮ 'ਤੇ ਪੋਸਟ ਕਰਕੇ ਦੱਸਿਆ ਹੈ ਕਿ Redmi Note 13 Pro+ 5G 'ਚ ਮੀਡੀਆਟੈੱਕ ਡਾਈਮੈਂਸਿਟੀ 7200 ਅਲਟਰਾ ਦੀ ਵਰਤੋਂ ਕੀਤੀ ਜਾਵੇਗੀ। ਇਸ ਪ੍ਰੋਸੈਸਰ ਦੇ ਨਾਲ ਆਉਣ ਵਾਲਾ ਇਹ ਪਹਿਲਾ ਸਮਾਰਟਫੋਨ ਹੋਵੇਗਾ। 

ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ

Redmi Note 13 Pro+ 5G 'ਚ ਮਿਲੇਗੀ ਦਮਦਾਰ ਡਿਸਪਲੇਅ

ਕੰਪਨੀ ਇਸਤੋਂ ਪਹਿਲਾਂ ਵੀ ਜਾਣਕਾਰੀ ਸਾਂਝੀ ਕਰ ਚੁੱਕੀ ਹੈ ਕਿ ਇਸ ਹੈਂਡਸੈੱਟ 'ਚ ਕਈ ਦਮਦਾਰ ਫੀਚਰਜ਼ ਦੇਖਣ ਨੂੰ ਮਿਲਣਗੇ। ਫੋਨ 'ਚ ਕਰਵਡ ਐਮੋਲੇਡ ਡਿਸਪਲੇਅ ਦਿੱਤੀ ਜਾਵੇਗੀ, ਜੋ 1.5K ਰੈਜ਼ੋਲਿਊਸ਼ਨ ਦੇ ਨਾਲ ਆਏਗੀ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਬਿਹਤਰ ਵਿਊਇੰਗ ਅਨੁਭਵ ਮਿਲੇਗਾ। 

ਸ਼ਾਓਮੀ ਇੰਡੀਆ ਇਸਤੋਂ ਪਹਿਲਾਂ ਐਲਾਨ ਕਰ ਚੁੱਕੀ ਹੈ ਕਿ ਇਸ ਵਿਚ ਫਿਊਜ਼ਨ ਡਿਜ਼ਾਈਨ ਦੇਖਣ ਨੂੰ ਮਿਲੇਗਾ। ਇਸਦੇ ਬੈਕ ਪੈਨਲ 'ਤੇ ਵੀਗਨ ਲੈਦਰ ਹੋਵੇਗਾ, ਜੋ ਇਸਨੂੰ ਇਕ ਸ਼ਾਨਦਾਰ ਲੁੱਕ ਦੇਣ ਦਾ ਕੰਮ ਕਰਦਾ ਹੈ। ਵੀਗਨ ਲੈਦਰ 'ਚ ਤਿੰਨ ਜਾਂ ਚਾਰ ਕਲਰ ਦਾ ਕੰਬੀਨੇਸ਼ਨ ਹੋਵੇਗਾ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇਖਣ ਨੂੰ ਮਿਲੇਗਾ। 

ਇਹ ਵੀ ਪੜ੍ਹੋ- ਕੇਂਦਰ ਸਰਕਾਰ ਦਾ ਵੱਡਾ ਐਕਸ਼ਨ! ਬੰਦ ਕੀਤੇ 55 ਲੱਖ SIM, ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ

Redmi Note 13 Pro+ 5G 'ਚ ਮਿਲੇਗਾ 200MP ਦਾ ਕੈਮਰਾ

ਇਸ ਫੋਨ ਦੀ ਲਾਂਚਿੰਗ ਲਈ ਇਕ ਮਾਈਕ੍ਰੋਪੇਜ ਤਿਆਰ ਕੀਤਾ ਹੈ, ਜਿਸ ਵਿਚ ਇਸ ਹੈਂਡਸੈੱਟ ਦੀ ਲੁੱਕ ਦਿਖਾਈ ਹੈ। ਇਸ ਵਿਚ ਬੈਕ ਪੈਨਲ 'ਤੇ 200MP OIS ਕੈਮਰੇ ਦੀ ਬੈਜਿੰਗ ਦੀ ਵਰਤੋਂ ਕੀਤੀ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਇਸ ਵਿਚ 200 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼


Rakesh

Content Editor

Related News