Xiaomi Independence Day ਸੇਲ ਸ਼ੁਰੂ, 4,000 ਰੁਪਏ ਸਸਤਾ ਹੋਇਆ Redmi K20 Pro
Thursday, Aug 06, 2020 - 12:59 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ Xiaomi Independence Day ਸੇਲਾ ਦਾ ਐਲਾਨ ਕਰ ਦਿੱਤਾ ਹੈ। 6 ਅਗਸਤ ਯਾਨੀ ਅੱਜ ਤੋਂ ਸ਼ੁਰੂ ਹੋਣ ਵਾਲੀ ਇਸ ਸੇਲ ’ਚ ਫੋਨਸ ਦੇ ਨਾਲ-ਨਾਲ ਐਕਸੈਸਰੀਜ਼ ’ਤੇ ਵੀ ਆਫਰਸ ਮਿਲਣਗੇ। ਸ਼ਾਓਮੀ ਦੀ ਇਸ ਸੇਲ ਨੂੰ Mi.com ’ਤੇ 11 ਅਗਸਤ ਤਕ ਆਯੋਜਿਤ ਕੀਤਾ ਜਾਵੇਗਾ। ਸ਼ਾਓਮੀ ਦੀ ਇਹ ਸੇਲ ‘ਐਮਾਜ਼ੋਨ ਪ੍ਰਾਈਮ ਡੇਜ਼’ ਅਤੇ ‘ਫਲਿਪਕਾਰਟ ਬਿਕ ਸੇਵਿੰਗ ਡੇਜ਼’ ਸੇਲ ਦਾ ਹਿੱਸਾ ਵੀ ਹੈ। ਇਸ ਸੇਲ ’ਚ ਰੈੱਡਮੀ ਕੇ20 ਪ੍ਰੋ ਹੈਂਡਸੈੱਟ ਦੀ ਕੀਮਤ ’ਚ ਕਟੌਤੀ ਕੀਤੀ ਗਈ ਹੈ। ਉਥੇ ਹੀ ਰੈੱਡਮੀ ਨੋਟ 9 ਪ੍ਰੋ ਮੈਕਸ, ਰੈੱਡਮੀ ਨੋਟ 9 ਪ੍ਰੋ ਅਤੇ ਰੈੱਡਮੀ ਨੋਟ 9 ਨੂੰ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ।
ਰੈੱਡਮੀ ਕੇ20 ਪ੍ਰੋ ਦੀ ਕੀਮਤ ਦੇਸ਼ ’ਚ 4,000 ਰੁਪਏ ਘੱਟ ਕਰ ਦਿੱਤੀ ਗਈ ਹੈ। ਹੁਣ ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਇਨਬਿਲਟ ਸਟੋਰੇਜ ਵਾਲੇ ਮਾਡਲ ਨੂੰ ਸੇਲ ’ਚ 22,999 ਰੁਪਏ ’ਚ ਲਿਸਟ ਕੀਤਾ ਗਿਆ ਹੈ। ਰੈੱਡਮੀ ਨੋਟ 9 ਪ੍ਰੋ ਨੂੰ 6 ਅਤੇ 7 ਅਗਸਤ ਨੂੰ ਹੀ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ।
ਰੈੱਡਮੀ ਨੋਟ 9 ਪ੍ਰੋ ਮੈਕਸ ਦੀ ਵਿਕਰੀ 6 ਤੇ 7 ਅਗਸਤ ਨੂੰ ਦੁਪਹਿਰ 4 ਵਜੇ ਅਤੇ 8 ਤੇ 9 ਅਗਸਤ ਨੂੰ ਦੁਪਹਿਰ 2 ਵਜੇ ਹੋਵੇਗੀ। ਉਥੇ ਹੀ ਰੈੱਡਮੀ 9 ਦੀ ਸੇਲ 6 ਤੇ 7 ਅਗਸਤ ਨੂੰ ਦੁਪਹਿਰ 12 ਵਜੇ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ।
ਸ਼ਾਓਮੀ ਇੰਡੀਆ ਦੇ ਮੁਖੀ ਮਨੁ ਕੁਮਾਰ ਜੈਨ ਨੇ ਟਵੀਟ ਕੀਤਾ ਹੈ ਕਿ ਰੈੱਡਮੀ ਪਾਵਰ ਬੈਂਕ ਇਸ ਸੇਲ ’ਚ 100 ਰੁਪਏ ਦੀ ਛੋਟ ਦੇ ਨਾਲ 6,99 ਰੁਪਏ ’ਚ ਮਿਲੇਗਾ। ਉਥੇ ਹੀ ਰੈੱਡਮੀ ਈਅਰਬਡਸ S ਦੀ ਕੀਮਤ 1,599 ਰੁਪਏ ਹੋਵੇਗੀ। ਚੀਨੀ ਟੈੱਕ ਦਿੱਗਜ ਕੰਪਨੀ ਨੇ ਈਵੈਂਟ ਪੇਜ ’ਤੇ ਗੋਲਡ, ਪਲੈਟਿਨਮ ਅਤੇ ਡਾਇਮੰਡ Mi VIP Club ਮੈਂਬਰਾਂ ਲਈ ਵਿਸ਼ੇਸ਼ ਪ੍ਰਾਈਜ਼ ਕੱਟ ਦਾ ਐਲਾਨ ਵੀ ਕੀਤਾ ਹੈ। ਇਸ ਦਾ ਮਤਲਬ ਹੈ ਕਿ ਰੈੱਡਮੀ ਕੇ20 ਪ੍ਰੋ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਸਿਰਫ ਇਨ੍ਹਾਂ ਮੈਂਬਰਾਂ ਲਈ 22,999 ਰੁਪਏ ’ਚ ਉਪਲੱਬਧ ਕਰਵਾਇਆ ਜਾਵੇਗਾ।
ਸ਼ਾਓਮੀ ਮੀ ਟੀਵੀ 4ਏ ਪ੍ਰੋ ਐੱਲ.ਈ.ਡੀ. ਟੀਵੀ 32 ਇੰਜ ਨੂੰ ਵੀ MI VIP Club ਮੈਂਬਰਾਂ ਲਈ ਉਪਲੱਬਧ ਕਰਵਾਇਆ ਗਿਆ ਹੈ। ਮੀ ਸਮਾਰਟ ਬੈਂਡ 4ਏ 2099 ਰੁਪਏ ’ਚ ਮਿਲੇਗਾ, ਯਾਨੀ ਇਸ ਦੀ ਕੀਮਤ ’ਚ 200 ਰੁਪਏ ਦੀ ਕਟੌਤੀ ਹੋਈ ਹੈ। ਉਥੇ ਹੀ ਮੀ ਨੋਟਬੁੱਕ 14 ਹੋਰੀਜ਼ਾਨ ਐਡੀਸ਼ਨ 2 ਹਜ਼ਾਰ ਰੁਪਏ ਦੀ ਕਟੌਤੀ ਨਾਲ 52,999 ਰੁਪਏ ’ਚ ਲਿਸਟ ਕੀਤਾ ਗਿਆ ਹੈ।