ਸ਼ਾਓਮੀ ਨੇ ਤਿਉਹਾਰੀ ਸੀਜ਼ਨ ’ਚ ਬਣਾਇਆ ਨਵਾਂ ਰਿਕਾਰਡ, ਵੇਚ ਦਿੱਤੇ 1 ਕਰੋੜ 30 ਲੱਖ ਪ੍ਰੋਡਕਟਸ

Friday, Nov 20, 2020 - 01:01 PM (IST)

ਸ਼ਾਓਮੀ ਨੇ ਤਿਉਹਾਰੀ ਸੀਜ਼ਨ ’ਚ ਬਣਾਇਆ ਨਵਾਂ ਰਿਕਾਰਡ, ਵੇਚ ਦਿੱਤੇ 1 ਕਰੋੜ 30 ਲੱਖ ਪ੍ਰੋਡਕਟਸ

ਗੈਜੇਟ ਡੈਸਕ– ਸ਼ਾਓਮੀ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਨੇ ਤਿਉਹਾਰੀ ਸੀਜ਼ਨ ਦੌਰਾਨ 1 ਕਰੋੜ 30 ਲੱਖ ਤੋਂ ਜ਼ਿਆਦਾ ਪ੍ਰੋਡਕਟਸ ਵੇਚ ਦਿੱਤੇ ਹਨ। ਕੰਪਨੀ ਨੇ 90 ਲੱਖ ਤੋਂ ਜ਼ਿਆਦਾ ਫੋਨ ਅਤੇ 40 ਲੱਖ ਤੋਂ ਜ਼ਿਆਦਾ ਟੀ.ਵੀ., ਸਟ੍ਰੀਮਿੰਗ ਡਿਵਾਈਸਿਜ਼, ਸਮਾਰਟ ਬੈਂਡ, ਪਾਵਰ ਬੈਂਕ ਵਰਗੀ ਕੈਟਾਗਰੀ ਦੇ ਪ੍ਰੋਡਕਟਸ ਵੇਚੇ। ਸਮਾਰਟਫੋਨ ਕੈਟਾਗਰੀ ਦੀ ਗੱਲ ਕਰੀਏ ਤਾਂ ਇਸ ਵਿਚ Mi 10T Pro, Redmi Note 9 Pro Max, Redmi Note 9 Pro, Redmi 9 Prime, Redmi 9 ਅਤੇ Redmi 9A ਵਰਗੇ ਫੋਨ ਸ਼ਾਮਲ ਹਨ। 

ਦੱਸ ਦੇਈਏ ਕਿ ਤਿਉਹਾਰੀ ਸੀਜ਼ਨ ਸੇਲ ਤੋਂ ਪਹਿਲਾਂ ਸ਼ਾਓਮੀ ਨੇ ਦੇਸ਼ ’ਚ 108 ਮੈਗਾਪਿਕਸਲ ਵਾਲਾ ਸਭ ਤੋਂ ਕਿਫਾਇਤੀ ਫੋਨ ਭਾਰਤ ’ਚ ਲਾਂਚ ਕੀਤਾ ਸੀ। ਤਿਉਹਾਰੀ ਸੀਜ਼ਨ ਦੀ ਸੇਲ ਵਧਾਉਣ ਲਈ ਕੰਪਨੀ ਨੇ ਮੀ ਸਮਾਰਟ ਬੈਂਡ 5, ਮੀ ਵਾਚ ਰਿਵੋਲਵ ਅਤੇ ਮੀ ਸਮਾਰਟ ਸਪੀਕਰ ਵਰਗੀਆਂ ਦੂਜੀਆਂ ਡਿਵਾਈਸਿਜ਼ ਵੀ ਲਾਂਚ ਕੀਤੀਆਂ। 

90 ਲੱਖ ਸ਼ਾਓਮੀ ਸਮਾਰਟਫੋਨਾਂ ਦੀ ਵਿਕਰੀ
ਹਾਲ ਹੀ ’ਚ ਕਾਊਂਟਰਪੁਆਇੰਟ ਨੇ ਆਪਣੀ ਰਿਪੋਰਟ ’ਚ ਦੱਸਿਆ ਸੀ ਕਿ ਸੈਮਸੰਗ ਨੇ ਦੋ ਸਾਲਾਂ ਬਾਅਦ ਸ਼ਾਓਮੀ ਤੋਂ ਪਹਿਲਾਂ ਸਥਾਨ ਵਾਪਸ ਹਾਸਿਲ ਕੀਤਾ। ਅਜਿਹਾ ਕਿਹਾ ਗਿਆ ਸੀ ਕਿ ਚੀਨੀ ਬ੍ਰਾਂਡ ਨੇ ਪਿਛਲੇ ਸਾਲ ਦੇ ਮੁਕਾਬਲੇ 4 ਫੀਸਦੀ ਦੀ ਗਿਰਾਵਟ ਦਰਜ ਕੀਤੀ। ਹਾਲਾਂਕਿ, ਸ਼ਾਓਮੀ ਨੇ 2020 ਦੀ ਤੀਜੀ ਤਿਮਾਹੀ ਤੋਂ ਬਾਅਦ ਨੰਬਰ 1 ਦਾ ਸਥਾਨ ਦੁਬਾਰਾਂ ਹਾਸਲ ਕਰ ਦਿੱਤੀ। ਤਿਉਹਾਰੀ ਸੀਜ਼ਨ ਦੌਰਾਨ ਮੀ 10ਟੀ ਪ੍ਰੋ ਸਮਾਰਟਫੋਨ ਬੈਸਟ ਸੇਲਿੰਗ ਡਿਵਾਈਸਾਂ ’ਚ ਸ਼ਾਮਲ ਰਿਹਾ। 

ਸ਼ਾਓਮੀ ਨੇ ਪਹਿਲੀ ਵਾਰ ਡਿਸਕਾਊਂਟ ਦੇ ਨਾਲ ਰੈੱਡਮੀ ਨੋਟ 9 ਪ੍ਰੋ ਅਤੇ ਰੈੱਡਮੀ ਨੋਟ 9 ਪ੍ਰੋ ਮੈਕਸ ਨੂੰ ਵਿਕਰੀ ਲਈ ਉਪਲੱਬਧ ਕਰਵਾਇਆ। ‘ਦੀਵਾਲੀ ਵਿਦ ਮੀ’ ਸੇਲ ਦੌਰਾਨ ਰੈੱਡਮੀ 9 ਪ੍ਰੋ, ਰੈੱਡਮੀ 9 ਅਤੇ ਰੈੱਡਮੀ 9ਏ ਵਰਗੇ ਫੋਨ ਵੀ ਬੈਸਟ ਸੇਲਿੰਗ ਲਿਸਟ ’ਚ ਸ਼ਾਮਲ ਹੋ ਗਏ। ਮੀ ਇੰਡੀਆ ਦੇ ਚੀਫ ਬਿਜ਼ਨੈੱਸ ਆਫੀਰ, ਰਘੁ ਰੇੱਡੀ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੀ ਇੰਡੀਆ ਨੇ 13 ਮਿਲੀਅਨ ਜਿਵਾਈਸਿਜ਼ ਦੀ ਵਿਕਰੀ ਦੇ ਨਾਲ ਤਿਉਹਾਰੀ ਸੀਜ਼ਨ ’ਚ ਹੁਣ ਤਕ ਦੀ ਸਭ ਤੋਂ ਵੱਡੀ ਸੇਲ ਰਿਜਸਟਰ ਕੀਤੀ। ਅਸੀਂ ਕਈ ਪ੍ਰੋਡਕਟਸ ਪੇਸ਼ਕੀਤੇ ਅਤੇ ਮੀ ਸਮਾਰਟ ਅਪਗ੍ਰੇਡ ਅਤੇ ਦੂਜੇ ਸ਼ਾਨਦਾਰ ਆਫਰਸ ਦੇ ਨਾਲ ਗਾਹਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। 1 ਕਰੋੜ 30 ਲੱਖ ਡਿਵਾਈਸਿਜ਼ ਦੀ ਵਿਕਰੀ ਨਾ ਸਿਰਫ ਬ੍ਰਾਂਡ ਲਈ ਵੱਡੀ ਹੈ ਸਗੋਂ ਇਹ ਇੰਡਸਟਰੀ ਦੇ ਲਿਹਾਜ ਨਾਲ ਵੀ ਕਾਫੀ ਵੱਜੀ ਹੈ। 

4,50,000 ਤੋਂ ਜ਼ਿਆਦਾ ਵਿਕੇ ਟੀ.ਵੀ. ਅਤੇ ਹੋਮ ਐਂਟਰਟੇਨਮੈਂਟ ਪ੍ਰੋਡਟਕਟਸ
ਸਮਾਰਟਫੋਨਾਂ ਤੋਂ ਇਲਾਵਾ, ਸ਼ਾਓਮੀ ਨੇ 4 ਲੱਖ 50 ਹਜ਼ਾਰ ਤੋਂ ਜ਼ਿਆਦਾ ਮੀ ਟੀ.ਵੀ. ਅਤੇ ਹੋਮ ਐਂਟਰਟੇਨਮੈਂਟ ਡਿਵਾਈਸਿਜ਼ ਦੀਵਾਲੀ ਦੌਰਾਨ ਵੇਚੇ। ਸ਼ਾਓਮੀ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ 4K TV ਦੀ ਵਿਕਰੀ ’ਚ ਸਭ ਤੋਂ ਵੱਡੀ ਗ੍ਰੋਥ ਵੇਖੀ ਗਈ। ਪਿਛਲੇ ਸਾਲ ਦੇ ਮੁਕਾਬਲੇ 50 ਇੰਚ/55 ਇੰਚ ਸਕਰੀਨ ਵਾਲਾ ਟੀ.ਵੀ. 50 ਫੀਸਦੀ ਜ਼ਿਆਦਾ ਵਿਕੇ। ਕੰਪਨੀ ਨੇ ਇਹ ਜਾਣਕਾਰੀ ਪ੍ਰੈੱਸ ਰਿਲੀਜ਼ ’ਚ ਦਿੱਤੀ। 

‘Made in India’ ਮੀ ਪਾਵਰ ਬੈਂਕ ਦੇ ਨਾਲ ਕੰਪਨੀ ਨੇ ਕੁਲ 1 ਕਰੋੜ ਪਾਵਰਬੈਂਕ ਵਿਕਰੀ ਦਾ ਅੰਕੜਾ ਛੂਹ ਲਿਆ। ਮੀ ਇੰਡੀਆ ਨੇ ਜ਼ਿਕਰ ਕੀਤਾ ਕਿ ਮੀ ਏਅਰ ਪਿਊਰੀਫਾਇਰ ਦੀ ਵਿਕਰੀ 100 ਫੀਸਦੀ ਵਧੀ। ਹਾਲ ਹੀ ’ਚ ਲਾਂਚ ਹੋਏ ਮੀ ਸਮਾਰਟ ਬੈਂਡ 5, ਮੀ ਸਮਾਰਟ ਸਪੀਕਰ ਅਤੇ ਮੀ ਵਾਚ ਰਿਵੋਲਵ ਵਰਗੇ ਪ੍ਰੋਡਕਟਸ ਵੀ ਬੈਸਟ ਸੇਲਿੰਗ ਦੀ ਲਿਸਟ ’ਚ ਸ਼ਾਮਲ ਹੋਏ। 


author

Rakesh

Content Editor

Related News