Xiaomi ਅੱਜ ਭਾਰਤ 'ਚ ਲਾਂਚ ਕਰ ਸਕਦੀ ਹੈ 26L Travel Business ਬੈਕਪੈਕ
Wednesday, May 29, 2019 - 02:11 AM (IST)

ਗੈਜੇਟ ਡੈਸਕ-ਸ਼ਿਓਮੀ ਭਾਰਤ 'ਚ ਆਪਣਾ ਨਵਾਂ ਬੈਕਪੈਕ ਲਾਂਚ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਕੰਪਨੀ ਨੇ ਇਸ ਦੀ ਜਾਣਕਾਰੀ ਆਪਣੇ ਟਵੀਟਰ ਅਕਾਊਂਟ 'ਤੇ ਦਿੱਤੀ ਹੈ। ਟਵੀਟ ਮੁਤਾਬਕ ਇਹ ਪ੍ਰੋਡਕਟ ਅੱਜ ਭਾਵ 29 ਮਈ ਨੂੰ ਕਿਸੇ ਵੀ ਸਮੇਂ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਬੈਕਪੈਕ ਦਾ ਨਾਂ ਫਿਲਹਾਲ ਨਹੀਂ ਦੱਸਿਆ ਗਿਆ ਹੈ ਪਰ ਕੰਪਨੀ ਦੇ ਟਵੀਟ ਤੋਂ ਪਤਾ ਚੱਲ ਜਾਂਦਾ ਹੈ ਕਿ ਇਹ ਬੈਕਪੈਕ ਕਿਸ ਤਰ੍ਹਾਂ ਦੇ ਡਿਜ਼ਾਈਨ ਨਾਲ ਆਵੇਗਾ।
ਹੇਠਾਂ ਦਿੱਤੇ ਟਵੀਟ 'ਚ ਬੈਕਪੈਕ ਦੀ ਇਕ ਆਊਟਲਾਈਨ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਹ ਬੈਕਪੈਕ ਭਾਰਤ 'ਚ ਲਾਂਚ ਹੋਣ ਵਾਲਾ ਹੈ ਅਤੇ ਇਹ 26L ਟ੍ਰੈਵਲ ਬਿਜ਼ਨੈੱਸ ਬੈਕਪੈਕ ਹੈ।
Get set to carry your world on your shoulders. Revealing tomorrow.
— Mi India (@XiaomiIndia) May 28, 2019
RT if you know what's coming pic.twitter.com/irSuRG0LfC
ਸ਼ਿਓਮੀ ਨੇ ਇਸ ਅਪਕਮਿੰਗ ਬੈਕਪੈਕ ਦੀ ਕੈਪੇਸਿਟੀ ਦੇ ਬਾਰੇ 'ਚ ਕੈਪਸ਼ਨ 'ਚ ਹਿੰਟ ਦਿੱਤਾ ਹੈ। ਕੈਪਸ਼ਨ 'ਚ “Get set to carry your world on your shoulders” ਲਿਖਿਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਬੈਕਪੈਕ ਟ੍ਰੈਵਲ ਕਰਨ ਲਈ ਡਿਜ਼ਾਈਨ ਕੀਤਾ ਹੈ ਇਸ ਲਈ ਅਜਿਹਾ ਹੋ ਸਕਦਾ ਹੈ ਕਿ ਕੰਪਨੀ Travel Business Backpack ਲਾਂਚ ਕਰ ਸਕਦੀ ਹੈ। ਇਹ ਬੈਕਪੈਕ 30 ਕਿਲੋਗ੍ਰਾਮ ਤਕ ਦਾ ਭਾਰ ਸੰਭਾਲ ਸਕਦਾ ਹੈ।
ਇਸ ਦਾ ਡਾਈਮੈਂਸ਼ਨ 32.50×18.00×44.50 cm ਹੈ ਅਤੇ ਇਹ ਬੈਕਪੈਕ 15.6 ਇੰਚ ਤਕ ਦਾ ਲੈਪਟਾਪ ਆਰਾਮ ਨਾਲ ਸੰਭਾਲ ਸਕਦਾ ਹੈ। ਇਸ 650D oxford ਕੋਟਿੰਗ Water Resistant ਫੀਚਰ ਨਾਲ ਆਉਂਦਾ ਹੈ। ਇਸ ਸਾਰੇ ਫੀਚਰਸ ਇਸ ਬੈਕਪੈਕ ਨੂੰ ਮਜ਼ਬੂਤ, ਐਂਟੀ-ਸਕਰੈਚ ਅਤੇ ਵਜ਼ਨ 'ਚ ਹਲਕਾ ਬਣਾਉਂਦੇ ਹਨ। Xiaomi 26L Travel Business Backpack ਚੀਨ 'ਚ ਪਹਿਲਾਂ ਹੀ ਲਾਂਚ ਹੋ ਚੁੱਕਿਆ ਹੈ ਅਤੇ ਇਹ ਬਲੈਕ ਕਲਰ ਆਪਸ਼ਨ 'ਚ ਆਉਂਦਾ ਹੈ। ਇਕ ਵੈੱਬਸਾਈਟ ਮੁਤਾਬਕ ਇਸ ਬੈਕਪੈਕ ਦੀ ਕੀਮਤ 3,500 ਰੁਪਏ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਕੰਪਨੀ ਇਸ ਦੀ ਭਾਰਤ 'ਚ ਆਫੀਸ਼ੀਅਲ ਕੀਮਤ ਕਿੰਨੀ ਹੁੰਦੀ ਹੈ।