27 ਮਈ ਨੂੰ ਸ਼ਿਓਮੀ ਭਾਰਤ ''ਚ ਲਾਂਚ ਕਰੇਗੀ Black Shark 2 ਗੇਮਿੰਗ ਸਮਾਰਟਫੋਨ

05/20/2019 12:29:38 AM

ਨਵੀਂ ਦਿੱਲੀ—ਗੇਮਿੰਗ ਦੇ ਸ਼ੌਕੀਨਾਂ ਲਈ ਸ਼ਿਓਮੀ 27 ਮਈ ਨੂੰ ਭਾਰਤ 'ਚ Black Shark 2 ਲਾਂਚ ਕਰਨ ਵਾਲੀ ਹੈ। ਸ਼ਿਓਮੀ ਦੇ ਸਬ-ਬ੍ਰਾਂਡ ਬਲੈਕ ਸ਼ਾਰਕ ਦੇ ਇਸ ਗੇਮਿੰਗ ਫੋਨ ਨੂੰ ਚੀਨ 'ਚ ਮਾਰਚ 'ਚ ਲਾਂਚ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਸਿੱਧੀ ਟੱਕਰ Asus ROG Phone ਅਤੇ NUBIA Red Magic 3 ਨਾਲ ਹੋਣ ਵਾਲੀ ਹੈ। Black Shark 2 ਕੰਪਨੀ ਦਾ ਸੈਕਿੰਡ ਜਨਰੇਸ਼ਨ ਗੇਮਿੰਗ ਸਮਾਰਟਫੋਨ ਹੈ। ਇਸ ਤੋਂ ਪਹਿਲਾਂ ਚੀਨ 'ਚ ਗੇਮਿੰਗ ਲਈ ਬਲੈਕ ਸ਼ਾਰਕ ਹੇਲੋ ਲਾਂਚ ਕੀਤਾ ਗਿਆ ਸੀ। ਸ਼ਿਓਮੀ ਵੱਲੋਂ ਭਾਰਤ 'ਚ ਆਉਣ ਵਾਲਾ ਇਹ ਪਹਿਲਾਂ ਗੇਮਿੰਗ ਸਮਾਰਟਫੋਨ ਹੋਵੇਗਾ। ਫੋਨ ਨੂੰ ਹਾਈ-ਐਂਡ ਗੇਮਿੰਗ ਫੋਨ ਦੱਸਿਆ ਜਾ ਰਿਹਾ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਸ 'ਚ ਕਾਫੀ ਪ੍ਰੀਮੀਅਮ ਟਾਪ-ਐਂਡ ਕੈਟਿਗਰੀ ਦੇ ਸਪੈਸੀਫਿਕੇਸ਼ਨਸ ਦੇਖਣ ਨੂੰ ਮਿਲਣਗੇ। 

PunjabKesari

ਸਪੈਸੀਫਿਕੇਸ਼ਨਸ
ਚੀਨ 'ਚ ਉਪਲੱਬਧ ਬਲੈਕ ਸ਼ਾਰਕ 'ਚ 6.39 ਇੰਚ ਦੀ ਏਮੋਲੇਡ ਡਿਸਪਲੇਅ ਜਿਸ ਦਾ ਸਕਰੀਨ ਰੈਜੋਲਿਊਸ਼ਨ 2340x1080 ਪਿਕਸਲ ਹੈ। ਗੇਮਿੰਗ ਦਾ ਰੋਮਾਂਚ ਬਿਹਤਰ ਬਣਾਉਣ ਲਈ ਕੰਪਨੀ ਨੇ ਇਸ ਡਿਸਪਲੇਅ ਨੂੰ ਪ੍ਰੋਸ਼ੈਰ ਸੈਂਸਿਟੀਵ ਬਣਾਇਆ ਹੈ। ਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦਾ ਹੈ।

ਫੋਨ 6ਜੀ.ਬੀ. ਰੈਮ+128 ਜੀ.ਬੀ. ਸਟੋਰੇਜ਼ ਅਤੇ 12 ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਆਉਂਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਸ਼ਿਓਮੀ ਨੇ ਇਸ 'ਚ ਫਲੈਗਸ਼ਿਪ ਸਨੈਪਡਰੈਗਨ 855 ਪ੍ਰੋਸੈਸਰ ਦਿੱਤਾ ਹੈ। ਹੈਵੀ ਗੇਮਿੰਗ ਕਾਰਨ ਫੋਨ ਦੀ ਬੈਟਰੀ ਜਲਦ ਖਤਮ ਨਾ ਹੋਵੇ ਇਸ ਲਈ ਇਸ 'ਚ 27 ਵਾਟ ਫਾਸਟ ਚਾਰਜਿੰਗ ਨਾਲ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਗੇਮਿੰਗ ਨਾਲ ਫੋਨ ਜ਼ਿਆਦਾ ਗਰਮ ਨਾ ਹੋ ਜਾਵੇ ਇਸ ਲਈ ਇਸ 'ਚ ਲਿਕਵਿਡ ਕੂਲਿੰਗ 3.0 ਮੌਜੂਦ ਹੈ।

PunjabKesari

ਗੇਮਿੰਗ ਦੇ ਨਾਲ ਹੀ ਇਸ ਫੋਨ 'ਚ ਫੋਟੋਗ੍ਰਾਫੀ ਲਈ 48 ਮੈਗਾਪਿਕਸਲ+12 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਐਂਡ੍ਰਾਇਡ 9 ਪਾਈ ਓ.ਐੱਸ. ਦੇ ਨਾਲ ਆਉਣ ਵਾਲਾ ਇਹ ਫੋਨ PUBG  ਅਤੇ Fortnite ਵਰਗੀਆਂ ਗੇਮਸ ਖੇਡਣ ਵਾਲਿਆਂ ਨੂੰ ਜ਼ਰੂਰ ਪਸੰਦ ਆਵੇਗਾ।


Karan Kumar

Content Editor

Related News