ਹੁਣ ਇਸਰੋ ਦੇ ਨੈਵੀਗੇਸ਼ਨ ਸਿਸਟਮ ਨਾਲ ਆਉਣਗੇ ਇਨ੍ਹਾਂ ਕੰਪਨੀਆਂ ਦੇ ਸਮਾਰਟਫੋਨਜ਼

01/22/2020 11:45:52 AM

ਗੈਜੇਟ ਡੈਸਕ– ਜੇਕਰ ਤੁਸੀਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਚਾਹੁੰਦੇ ਹੋ ਕਿ ਤੁਹਾਨੂੰ ਉਸ ਵਿਚ ਬਿਹਤਰ ਜੀ.ਪੀ.ਐੱਸ. ਮਿਲੇ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਅਤੇ ਰੀਅਲਮੀ ਨੇ ਪੁੱਸ਼ਟੀ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਸਮਾਰਟਫੋਨਜ਼ ਨੂੰ ਭਾਰਤੀ ਜੀ.ਪੀ.ਐੱਸ. ਟੈਕਨਾਲੋਜੀ ਦੇ ਨਾਲ ਲੈਸ ਕਰਨਗੇ। ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ISRO) ਦੁਆਰਾ ਡਿਵੈੱਲਪ ਕੀਤੇ ਗਏ ਨੈਵੀਗੇਸ਼ਨ ਵਿਦ ਇੰਡੀਅਨ ਕਾਂਸਟਲੇਸ਼ਨ (NavIC) ਦੀ ਸੁਪੋਰਟ ਦੇ ਨਾਲ ਇਹ ਦੋਵੇਂ ਕੰਪਨੀਆਂ ਆਪਣੇ ਸਮਾਰਟਫੋਨਜ਼ ਨੂੰ ਲਾਂਚ ਕਰਨਗੀਆਂ। 
- ਦੱਸ ਦੇਈਏ ਕਿ ਸਮਾਰਟਫੋਨ ਪ੍ਰੋਸੈਸਰ ਨਿਰਮਾਤਾ ਕੰਪਨੀ ਕੁਆਲਕਾਮ ਨੇ ਸਨੈਪਡ੍ਰੈਗਨ 4,6,7 ਸੀਰੀਜ਼ ਦੇ ਤਿੰਨ ਨਵੇਂ ਪ੍ਰੋਸੈਸਰ ਲਾਂਚ ਕੀਤੇ ਹਨ ਜੋ NavIC ਤਕਨੀਕ ਨੂੰ ਸੁਪੋਰਟ ਕਰਦੇ ਹਨ। 

ਸ਼ਾਓਮੀ ਦਾ ਬਿਆਨ
ਸ਼ਾਓਮੀ ਦੇ ਗਲੋਬਲ ਪ੍ਰੈਜ਼ੀਡੈਂਟ ਅਤੇ ਇੰਡੀਆ ਮੈਨੇਜਿੰਗ ਡਾਈਰੈਕਟਰ ਮਨੁ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸ਼ਾਓਮੀ ਜਲਦ ਹੀ ਟਾਪ-ਐਂਡ ਸਨੈਪਡ੍ਰੈਗਨ 720G ਪ੍ਰੋਸੈਸਰ ਨਾਲ ਲੈਸ ਸਮਾਰਟਫੋਨਜ਼ ਪੇਸ਼ ਕਰੇਗੀ। ਇਹ ਫੋਨਜ਼ NavIC ਤਕਨੀਕ ਨੂੰ ਵੀ ਸੁਪੋਰਟ ਕਰਨਗੇ। ਉਥੇ ਹੀ ਰੀਅਲਮੀ ਦੇ ਸੀ.ਈ.ਓ. ਮਾਧਵ ਸੇਠ ਨੇ ਕਿਹਾ ਹੈ ਕਿ ਦੁਨੀਆ ਦੀ ਪਹਿਲੀ ਕੰਪਨੀ ਰੀਅਲਮੀ ਹੋਵੇਗੀ ਜੋ ਸਨੈਪਡ੍ਰੈਗਨ 665 ਪ੍ਰੋਸੈਸਰ ਵਾਲੇ ਸਮਾਰਟਫੋਨਜ਼ ਨੂੰ ਭਾਰਤ ’ਚ ਰੀਅਲਮੀ 5 ਸੀਰੀਜ਼ ਤਹਿਤ ਲਿਆਏਗੀ। 

PunjabKesari

ਇਨ੍ਹਾਂ ਦੇਸ਼ਾਂ ਦਾ ਵੀ ਹੈ ਆਪਣਾ ਨੈਵੀਗੇਸ਼ਨ ਸਿਸਟਮ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਰੂਸ ਕੋਲ ਆਪਣਾ ਖੁਦ ਦਾ ਨੈਵੀਗੇਸ਼ਨ ਸਿਸਟਮ GLONASS ਹੈ ਜਿਸ ਨੂੰ ਉਹ ਇਸਤੇਮਾਲ ਕਰਦੇ ਹਨ। ਉਥੇ ਹੀ ਦੂਜੇ ਪਾਸੇ ਯੂਰਪੀ ਯੂਨੀਅਨ ’ਚ ਗੈਲੀਲਿਓ ਅਤੇ ਚੀਨ ’ਚ BeiDou ਨੈਵੀਗੇਸ਼ਨ ਸੈਟਲਾਈਟ ਸਿਸਟਮ ਦਾ ਕਾਫੀ ਇਸਤੇਮਾਲ ਕੀਤਾ ਜਾਂਦਾ ਹੈ। 

GPS ਤੋਂ ਕਿਵੇਂ ਬਿਹਤਰ ਹੋਵੇਗਾ NavIC
NavIC ਸਿਸਟਮ ਜੀ.ਪੀ.ਐੱਸ. ਤੋਂ ਕਈ ਗੁਣਾ ਐਕਿਊਰੇਟ ਹੋਵੇਗਾ ਅਤੇ ਇਹ ਸਿਰਫ ਭਾਰਤ ’ਤੇ ਫੋਕਸ ਕਰੇਗਾ। ਇਸ ਦੀ ਪੋਜੀਸ਼ਨ ਐਕਿਊਰੇਸੀ 5 ਮੀਟਰ ਦੀ ਹੋਵੇਗੀ। NavIC ਡਿਊਲ ਫ੍ਰੀਕਵੈਂਸੀ (S ਅਤੇ L ਬੈਂਡ) ’ਤੇ ਕੰਮ ਕਰਦਾ ਹੈ। ਇਸਰੋ ਨੇ ਐਕਿਊਰੇਟ ਨੈਵੀਗੇਸ਼ਨ ਦੇਣ ਲਈ ਕੁਲ 8 ਸੈਟਲਾਈਟਸ ਨੂੰ ਡਿਪਲਾਏ ਕੀਤਾ ਹੈ ਜਿਨ੍ਹਾਂ ’ਚ 7 ਪੋਜੀਸ਼ਨਿੰਗ, ਲੋਕੇਸ਼ਨ, ਨੈਵੀਗੇਸ਼ਨ ਅਤੇ ਟਾਈਮਿੰਗ ਸਰਵਿਸ ਮੁਹੱਈਆ ਕਰਾਉਣਗੇ, ਉਥੇ ਹੀ ਇਨ੍ਹਾਂ ’ਚੋਂ ਇਕ ਮੈਸੇਜਿੰਗ ਸਰਵਿਸ (IRNSS-1A) ਦੀ ਸੁਵਿਧਾ ਦੇਵੇਗਾ। 
- ਸਾਲ 2016 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੁਆਰਾ ਬਣਾਏ ਗਏ NavIC ਸੈਟਲਾਈਨ ਨੈਵੀਗੇਸ਼ਨ ਸਿਸਟਮ ਨੂੰ ਲਾਂਚ ਕੀਤਾ ਸੀ ਅਤੇ ਹੁਣ ਇਹ ਸਮਾਰਟਫੋਨਜ਼ ’ਚ ਆਉਣ ਲਈ ਤਿਆਰ ਹੈ। 


Related News