Xiaomi ਦੀ ਨਵੀਂ ਸੁਵਿਧਾ, ਹੁਣ WhatsApp ਤੋਂ ਆਰਡਰ ਕਰ ਸਕਦੇ ਹੋ ਸਮਾਰਟਫੋਨ

05/06/2020 7:46:43 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਗਾਹਕਾਂ ਲਈ ਇਕ ਨਵੇਂ Mi Commerce ਪਲੇਟਫਾਰਮਸ ਨੂੰ ਲਾਂਚ ਕਰ ਦਿੱਤਾ ਹੈ, ਜਿਸ ਦੀ ਮਦਦ ਨਾਲ ਤੁਸੀਂ ਵਸਟਐਪ ਰਾਹੀਂ ਵੀ ਸਮਾਰਟਫੋਨ ਅਤੇ ਕੰਪਨੀ ਦੇ ਹੋਰ ਪ੍ਰੋਡਕਟਸ ਖਰੀਦ ਸਕਦੇ ਹੋ। ਇਸ ਪਲੇਟਫਾਰਮਸ ਨੂੰ ਲੈ ਕੇ ਸ਼ਾਓਮੀ ਦਾ ਕਹਿਣਾ ਹੈ ਕਿ ਇਸ ਦੇ ਰਾਹੀਂ ਸਥਾਨਕ ਸਟੋਰਸ ਨੂੰ ਸ਼ਾਓਮੀ ਪ੍ਰੋਡਕਟਸ ਵੇਚਣ 'ਚ ਆਸਾਨੀ ਹੋਵੇਗੀ ਅਤੇ ਗਾਹਕਾਂ ਨੂੰ ਘਰ ਬੈਠੇ ਹੀ ਡਿਲਵਿਰੀ ਮਿਲ ਜਾਵੇਗੀ।

ਆਰਡਰ ਕਰਨ ਲਈ ਬਸ ਸੇਵ ਕਰਨਾ ਹੋਵੇਗਾ ਇਕ ਨੰਬਰ
ਸ਼ਾਓਮੀ ਦੇ ਪ੍ਰੋਡਕਟਸ ਵਟਸਐਪ ਰਾਹੀਂ ਆਰਡਰ ਕਰਨਾ ਬਹੁਤ ਹੀ ਆਸਾਨ ਹੈ। ਗਾਹਕ ਨੂੰ ਬਸ ਸ਼ਾਓਮੀ ਦੇ ਬਿਜ਼ਨੈੱਸ ਅਕਾਊਂਟ ਨੰਬਰ +918861826286 'ਤੇ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰਸ ਐੱਮ.ਆਈ. ਕਾਮਰਸ ਦੇ ਪੇਜ਼ https://local.mi.com/ 'ਤੇ ਜਾ ਕੇ ਲਾਗਇਨ ਵੀ ਕਰ ਸਕਦੇ ਹਨ। ਗਾਹਕ ਦੁਆਰਾ ਕਿਸੇ ਪ੍ਰੋਡਕਟ ਨੂੰ ਆਰਡਰ ਕਰਨ 'ਤੇ ਉਨ੍ਹਾਂ ਨੂੰ ਕਾਲ ਰਾਹੀਂ ਆਰਡਰ ਅਤੇ ਡਿਲਵਿਰੀ ਟਾਈਮ ਦੇ ਬਾਰੇ 'ਚ ਕਨਫਰਮ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਗਾਹਕਾਂ ਨੂੰ ਪ੍ਰੋਡਕਟ ਡਿਲਵਿਰੀ ਦੇ ਸਮੇਂ ਪੇਮੈਂਟ ਕਰਨੀ ਹੋਵੇਗੀ ਅਤੇ ਇਹ ਪ੍ਰਕਿਰਿਆ ਬਿਲਕੁਲ ਸੇਫ ਹੈ।

ਐਮਾਜ਼ੋਨ ਫਲਿੱਪਕਾਰਟ ਤੋਂ ਵੱਖ ਹੈ ਇਹ ਸਰਵਿਸ
ਸ਼ਾਓਮੀ ਨੇ ਆਪਣੇ ਬਿਆਨ 'ਚ ਦੱਸਿਆ ਕਿ ਇਹ ਸੁਵਿਧਾ ਐਮਾਜ਼ੋਨ ਅਤੇ ਫਲਿੱਪਕਾਰਟ ਵਰਗੀ ਈ-ਕਾਮਰਸ ਵੈੱਬਸਾਈਟ ਤੋਂ ਵੱਖ ਹੈ। ਇਸ ਦਾ ਮਕਸਦ ਸਿਰਫ ਸਥਾਨਕ ਸਟੋਰਸ ਨੂੰ ਆਨਲਾਈਨ ਪ੍ਰੋਡਕਟ ਵੇਚਣ ਦੀ ਸੁਵਿਧਾ ਮੁਹੱਈਆ ਕਰਵਾਉਣਾ ਹੈ।


Karan Kumar

Content Editor

Related News