ਸ਼ਾਓਮੀ ਦੇ ਫੋਨਾਂ ’ਤੇ ਮਿਲ ਰਹੀ 5,000 ਰੁਪਏ ਤਕ ਦੀ ਛੋਟ, ਸ਼ੁਰੂ ਹੋਈ ''Diwali with Mi'' ਸੇਲ

10/16/2020 3:37:31 PM

ਗੈਜੇਟ ਡੈਸਕ– ਫੈਸਟਿਵ ਸੇਲ ਦਾ ਦੌਰ ਚੱਲ ਰਿਹਾ ਹੈ ਅਤੇ ਸ਼ਾਓਮੀ ਵਲੋਂ 'Diwali with Mi' ਸੇਲ ਦਾ ਐਲਾਨ ਕਰ ਦਿੱਤਾ ਗਿਆ ਹੈ। 21 ਅਕਤੂਬਰ ਤਕ ਚੱਲਣ ਵਾਲੀ ਇਸ ਸੇਲ ’ਚ ਗਾਹਕਾਂ ਨੂੰ ਸ਼ਾਓਮੀ ਦੇ ਸਮਾਰਟਫੋਨਾਂ ਅਤੇ ਡਿਵਾਈਸਿਜ਼ ਤੋਂ ਲੈ ਕੇ ਐਕਸੈਸਰੀਜ਼ ਤਕ ’ਤੇ ਬਿਹਤਰੀਨ ਡੀਲਸ ਅਤੇ ਡਿਸਕਾਊਂਟ ਮਿਲਣਗੇ। ਇਸ ਤੋਂ ਇਲਾਵਾ ਮੀ ਡਾਟ ਕਾਮ ’ਤੇ ਮੀ ਵੀ.ਆਈ.ਪੀ. ਕਲੱਬ ਮੈਂਬਰਾਂ ਨੂੰ ਕੁਝ ਵਿਸ਼ੇਸ਼ ਡੀਲਸ ਦਾ ਐਕਸੈਸ ਮਿਲੇਗਾ ਅਤੇ ਮੁਫ਼ਤ ਸ਼ਿਪਿੰਗ ਵੀ ਦਿੱਤੀ ਜਾ ਰਹੀ ਹੈ। ਸ਼ਾਓਮੀ ਨੇ ਐਕਸਿਸ ਬੈਂਕ ਅਤੇ ਬੈਂਕ ਆਫ ਬੜੌਦਾ ਨਾਲ ਸਾਂਝੀਦਾਰੀ ਕੀਤੀ ਹੈ ਅਤੇ ਕਈ ਕੈਸ਼ਬੈਕ ਆਫਰਸ ਵੀ ਮਿਲ ਰਹੇ ਹਨ। 

Mi 10
ਕੰਪਨੀ ਆਪਣੇ ਫਲੈਗਸ਼ਿਪ ਸਮਾਰਟਫੋਨ ਮੀ 10 ਨੂੰ 5,000 ਰੁਪਏ ਦੀ ਭਾਰੀ ਛੋਟ ਨਾਲ ਗਾਹਕਾਂ ਨੂੰ ਖ਼ਰੀਦਣ ਦਾ ਮੌਕਾ ਦੇ ਰਹੀ ਹੈ। ਇਸ ਤੋਂ ਬਾਅਦ ਮੀ 10 ਦੇ 8 ਜੀ.ਬੀ. ਰੈਮ+128 ਜੀ.ਬੀ. ਮਾਡਲ ਨੂੰ 44,999 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 49,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। 

Redmi Note 9 Pro
ਰੈੱਡਮੀ ਨੋਟ 9 ਪ੍ਰੋ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 1,500 ਰੁਪਏ ਦੀ ਛੋਟ ਤੋਂ ਬਾਅਦ 14,499 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਉਥੇ ਹੀ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 1,000 ਰੁਪਏ ਦੀ ਛੋਟ ਤੋਂ ਬਾਅਦ 12,999 ਰੁਪਏ ਅਤੇ 15,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। 

Redmi Note 9 Pro Max
ਰੈੱਡਮੀ ਨੋਟ 9 ਪ੍ਰੋ ਮੈਕਸ ਨੂੰ 1,000 ਰੁਪਏ ਦੀ ਛੋਟ ਨਾਲ 15,999 ਰੁਪਏ ਦੀ ਕੀਮਤ ’ਤੇ ਲਿਸਟ ਕੀਤਾ ਗਿਆ ਹੈ। ਇਹ ਕੀਮਤ ਇਸ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਇਸ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਸੇਲ ਦੌਰਾਨ 17,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਹੈ। 

Redmi Note 9
ਰੈੱਡਮੀ ਨੋਟ 9 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ, 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,499 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ.ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਹੈ। ਇਹ ਵੀ ਐਮਾਜ਼ੋਨ ਡਾਟ ਇੰਨ ਅਤੇ ਮੀ ਡਾਟ ਕਾਮ ’ਤੇ ਉਪਲੱਬਧ ਹੈ। 

Redmi 9 Prime
ਸ਼ਾਓਮੀ ਨੇ ਇਸ ਫੋਨ ’ਤੇ 1000 ਰੁਪਏ ਦਾ ਡਿਸਕਾਊਂਟ ਦਿੱਤਾ ਹੈ। ਮੀ ਡਾਟ ਕਾਮ ਤੋਂ ਇਲਾਵਾ ਐਮਾਜ਼ੋਨ ’ਤੇ ਵੀ ਇਹ ਫੋਨ 17 ਅਕਤੂਬਰ ਦੁਪਹਿਰ 12 ਵਜੇ 10,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਇਹ ਕੀਮਤ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। 

Redmi Note 8
ਰੈੱਡਮੀ ਨੋਟ 8 ਨੂੰ ਵੀ 1000 ਰੁਪਏ ਦਾ ਡਿਸਕਾਊਂਟ ਮਿਲਿਆ ਹੈ। ਇਹ ਫੋਨ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਨਾਲ 12,499 ਰੁਪਏ ਦੀ ਬਜਾਏ 11,499 ਰੁਪਏ’ਚ ਮਿਲ ਰਿਹਾ ਹੈ। 

Redmi 8A Dual
ਬਜਟ ਸੈਗਮੈਂਟ ’ਚ 7,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਆਉਣ ਵਾਲਾ ਇਹ ਡਿਵਾਈਸ 7,299 ਰੁਪਏ ਦੀ ਕੀਮਤ ਨਾਲ ਲਿਸਟ ਕੀਤਾ ਗਿਆ ਹੈ। 

ਕਈ ਡਿਵਾਈਸਿਜ਼ ਇਸੇ ਡਿਸਕਾਊਂਟ ਕੀਮਤ ’ਤੇ ਮੀ ਡਾਟ ਕਾਮ ਤੋਂ ਇਲਾਵਾ ਫਲਿਪਕਾਰਟ ਅਤੇ ਐਮਾਜ਼ੋਨ ਤੋਂ ਵੀ ਖ਼ਰੀਦੇ ਜਾ ਸਕਦੇ ਹਨ। ਬੈਂਕ ਆਫਰਸ ਨਾਲ 1,000 ਰੁਪਏ ਤਕ ਦਾ ਕੈਸ਼ਬੈਕ ਵੀ ਇਨ੍ਹਾਂ ’ਤੇ ਮਿਲ ਰਿਹਾ ਹੈ। ਕੰਪਨੀ ਆਪਣੇ ਮੀ ਬੈਂਡ 4, ਮੀ ਟੀਵੀ ਮਾਡਲਾਂ ਅਤੇ ਬਾਕੀ ਡਿਵਾਈਸਿਜ਼ ’ਤੇ ਵੀ ਇਸ ਸੇਲ ’ਚ ਡਿਸਕਾਊਂਟ ਅਤੇ ਪ੍ਰਾਈਜ਼ ਕੱਟ ਆਫਰ ਕਰ ਰਹੀ ਹੈ। ਇਹ ਆਫਰਸ ਮੀ ਡਾਟ ਕਾਮ ’ਤੇ ਜਾ ਕੇ ਵੇਖੇ ਜਾ ਸਕਦੇ ਹਨ ਅਤੇ ਇਨ੍ਹਾਂ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। 


Rakesh

Content Editor

Related News