ਕਰੀਬ 1 ਘੰਟਾ ਠੱਪ ਰਹਿਣ ਤੋਂ ਬਾਅਦ 'X' ਦੀਆਂ ਸੇਵਾਵਾਂ ਮੁੜ ਸ਼ੁਰੂ, ਪੋਸਟਾਂ ਨਹੀਂ ਦੇਖ ਪਾ ਰਹੇ ਸਨ ਯੂਜ਼ਰਜ਼

Thursday, Dec 21, 2023 - 02:39 PM (IST)

ਗੈਜੇਟ ਡੈਸਕ- ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਦੀਆਂ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ। ਇਹ ਪਲੇਟਫਾਰਮ ਕਰੀਬ ਇਕ ਘੰਟੇ ਤਕ ਡਾਊਨ ਰਿਹਾ। ਇਸ ਕਾਰਨ ਯੂਜ਼ਰਜ਼ ਪੋਸਟ ਨਹੀਂ ਦੇਖ ਪਾ ਰਹੇ ਸਨ। ਭਾਰਤ ਸਮੇਤ ਦੁਨੀਆ ਭਰ ਦੇ ਯੂਜ਼ਰਜ਼ ਨੂੰ ਵੀਰਵਾਰ ਸਵੇਰੇ ਕਰੀਬ 11 ਵਜੇ ਤੋਂ ਐਕਸ ਨੂੰ ਐਕਸੈਸ ਕਰਨ 'ਚ ਸਮੱਸਿਆ ਆ ਰਹੀ ਸੀ। 

ਯੂਜ਼ਰਜ਼ ਨੂੰ ਪੋਸਟ ਦੀ ਥਾਂ ਇਗ ਮੈਸੇਜ ਦਿਸ ਰਿਹਾ ਸੀ ਜਿਸ ਵਿਚ Welcome to X ਲਿਖਿਆ ਸੀ। ਇਸ ਆਊਟੇਜ ਨਾਲ ਪਲੇਟਫਾਰਮ ਦੇ ਡੈਸਕਟਾਪ ਅਤੇ ਮੋਬਾਇਲ ਦੋਵੇਂ ਵਰਜ਼ਨ ਪ੍ਰਭਾਵਿਤ ਹੋਏ ਸਨ। ਆਊਟੇਜ ਟ੍ਰੈਕਿੰਗ ਵੈੱਬਸਾਈਟ ਡਾਊਨਡਿਟੈਕਟਰ ਡਾਟ ਕਾਮ 'ਤੇ ਵੀ ਕਈ ਲੋਕਾਂ ਨੇ ਐਕਸ ਦੇ ਡਾਊਨ ਹੋਣ ਦੀ ਜਾਣਕਾਰੀ ਦਿੱਤੀ ਸੀ। 

ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ

ਮਾਰਚ-ਜੁਲਾਈ 'ਚ ਵੀ ਡਾਊਨ ਹੋਈ ਸੀ ਸਰਵਿਸ

ਇਹ ਪਹਿਲੀ ਵਾਰ ਨਹੀਂ ਹੈ ਕਿ ਐਕਸ ਨੂੰ ਆਊਟੇਜ ਦਾ ਸਾਹਮਣਾ ਕਰਨਾ ਪਿਆ। ਉਦੋਂ ਵੀ ਯੂਜ਼ਰਜ਼ ਨੂੰ ਪੋਸਟਾਂ ਦੇਖਣ ਅਤੇ ਪੋਸਟ ਕਰਨ 'ਚ ਪਰੇਸ਼ਾਨੀ ਹੋ ਰਹੀ ਸੀ। ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਯੂਜ਼ਰਜ਼ ਨੇ ਆਊਟੇਜ ਦੀ ਸ਼ਿਕਾਇਤ ਕੀਤੀ ਸੀ। 

ਇਹ ਵੀ ਪੜ੍ਹੋ- ਠੱਗੀ ਦਾ ਨਵਾਂ ਅੱਡਾ ਬਣਿਆ Instagram, ਲੋਕਾਂ ਨੂੰ ਇੰਝ ਲਗਾਇਆ ਜਾ ਰਿਹਾ ਚੂਨਾ

ਐਕਸ ਦੇ 33 ਕਰੋੜ ਤੋਂ ਜ਼ਿਆਦਾ ਯੂਜ਼ਰਜ਼

ਸਟੈਟਿਸਾ ਦੇ ਅਨੁਸਾਰ ਦੁਨੀਆ ਭਰ 'ਚ ਐਕਸ ਦੇ ਕਰੀਬ 33 ਕਰੋੜ ਯੂਜ਼ਰਜ਼ ਹਨ। ਅਮਰੀਕਾ 'ਚ 9.5 ਕਰੋੜ ਅਤੇ ਭਾਰਤ 'ਚ ਇਸਦੇ 2.7 ਕਰੋੜ ਯੂਜ਼ਰਜ਼ ਹਨ। ਰੋਜ਼ਾਨਾ ਕਰੀਬ 50 ਕਰੋੜ ਪੋਸਟਾਂ ਕੀਤੀਆਂ ਜਾਂਦੀਆਂ ਹਨ। ਇਸਨੂੰ 2006 'ਚ ਲਾਂਚ ਕੀਤਾ ਗਿਆ ਸੀ।  27 ਅਕਤੂਬਰ 2022 ਨੂੰ ਐਲੋਨ ਮਸਕ ਨੇ ਇਸਨੂੰ 44 ਬਿਲੀਅਨ ਡਾਲਰ 'ਚ ਖਰੀਦਿਆ ਸੀ। ਅੱਜ ਦੇ ਹਿਸਾਬ ਨਾਲ ਇਹ ਰਕਮ ਕਰੀਬ 3.6 ਲੱਖ ਕਰੋੜ ਰੁਪਏ ਬਣਦੀ ਹੈ।

ਇਹ ਵੀ ਪੜ੍ਹੋ- ਐਪਲ ਦੀਆਂ 2 ਸਮਾਰਟ ਵਾਚ ਦੀ ਸਟੋਰਾਂ ’ਚ ਵਿਕਰੀ ਹੋਵੇਗੀ ਬੰਦ, ਆਨਲਾਈਨ ਵੀ ਨਹੀਂ ਮਿਲਣਗਆਂ, ਜਾਣੋ ਕਾਰਨ


Rakesh

Content Editor

Related News