'X' 'ਚ ਆ ਗਿਆ ਆਡੀਓ-ਵੀਡੀਓ ਕਾਲਿੰਗ ਫੀਚਰ, ਇੰਝ ਕਰ ਸਕੋਗੇ ਇਸਤੇਮਾਲ

10/26/2023 6:50:27 PM

ਗੈਜੇਟ ਡੈਸਕ- ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਯੂਜ਼ਰਜ਼ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਆਖਿਰਕਾਰ ਐਕਸ ਯੂਜ਼ਰਜ਼ ਲਈ ਆਡੀਓ ਅਤੇ ਵੀਡੀਓ ਕਾਲਿੰਗ ਫੀਚਰ ਰੋਲ-ਆਊਟ ਹੋਣਾ ਸ਼ੁਰੂ ਹੋ ਗਿਆ ਹੈ। ਟਵਿਟਰ ਦੇ ਮਾਲਿਕ ਐਲੋਨ ਮਸਕ ਨੇ ਐਕਸ ਪਲੇਟਫਾਰਮ 'ਤੇ ਇਕ ਪੋਸਟ ਸ਼ੇਅਰ ਕਰਕੇ ਇਸ ਫੀਚਰ ਦੇ ਰੋਲ-ਆਊਟ ਹੋਣ ਦੀ ਜਾਣਕਾਰੀ ਦਿੱਤੀ। ਮਸਕ ਦਾ ਕਹਿਣਾ ਹੈ ਕਿ ਜਲਦ ਹੀ ਇਹ ਫੀਚਰ ਸਾਰੇ ਯੂਜ਼ਰਜ਼ ਲਈ ਉਪਲੱਬਧ ਹੋਵੇਗਾ। 

ਦੱਸ ਦੇਈਏ ਕਿ ਅਗਸਤ 2023 'ਚ ਕੰਪਨੀ ਦੀ ਸੀ.ਈ.ਓ. Linda Yaccarino ਨੇ ਪੁਸ਼ਟੀ ਕੀਤੀ ਸੀ ਕਿ ਐਕਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਲਦ ਨੈਟਿਵ ਕਾਲਿੰਗ ਫੀਚਰ ਮਿਲੇਗਾ। ਜਿਸ ਰਾਹੀਂ ਯੂਜ਼ਰਜ਼ ਆਪਣੇ ਫੋਨ ਨੰਬਰ ਨੂੰ ਸ਼ੇਅਰ ਕੀਤੇ ਬਿਨਾਂ ਹੀ ਆਡੀਓ ਅਤੇ ਵੀਡੀਓ ਕਾਲ ਕਰ ਸਕਣਗੇ। ਲਿੰਡਾ ਨੇ ਕਿਹਾ ਸੀ ਕਿ ਇਸ ਫੰਕਸ਼ਨ ਨੂੰ 'Direct Message' (DM) ਮੈਨਿਊ 'ਚ ਹੀ ਉਪਲੱਬਧ ਕਰਵਾਇਆ ਜਾਵੇਗਾ ਅਤੇ ਸਪੈਮ ਕਾਲ ਰੋਕਣ ਲਈ ਪਲੇਟਫਾਰਮ 'ਤੇ ਕੁਝ ਪਾਬੰਦੀਆਂ ਵੀ ਲਗਾਈਆਂ ਜਾਣਗੀਆਂ।

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ

PunjabKesari

ਇਹ ਵੀ ਪੜ੍ਹੋ- ਚੋਰੀ ਜਾਂ ਗੁਆਚ ਗਿਆ ਹੈ ਆਧਾਰ ਕਾਰਡ ਤਾਂ ਤੁਰੰਤ ਕਰੋ ਇਹ ਕੰਮ, ਨਹੀਂ ਹੋਵੇਗਾ ਗਲਤ ਇਸਤੇਮਾਲ

ਐਕਸ 'ਤੇ ਆਡੀਓ-ਵੀਡੀਓ ਕਾਲ ਕਰਨ ਦਾ ਤਰੀਕਾ

- ਐਕਸ 'ਤੇ ਆਡੀਓ ਅਤੇ ਵੀਡੀਓ ਕਾਲ ਇਨੇਬਲ ਕਰਨ ਲਈ ਸਭ ਤੋਂ ਪਹਿਲਾਂ ਐਪ ਸੈਟਿੰਗ 'ਚ ਜਾਓ

- ਫਿਰ 'Privacy and Safety' ਆਪਸ਼ਨ 'ਤੇ ਟੈਪ ਕਰੋ

- ਇਸਤੋਂ ਬਾਅਦ 'Direct Message' 'ਤੇ ਕਲਿੱਕ ਕਰੋ

- ਜੇਕਰ ਨਵਾਂ ਫੀਚਰ ਤੁਹਾਡੇ ਅਕਾਊਂਟ 'ਤੇ ਉਪਲੱਬਧ ਹੈ ਤਾਂ ਤੁਹਾਨੂੰ Enable Audio and Video Calling' ਨਾਂ ਨਾਲ ਇਕ ਟਾਗਲ ਦਿਸੇਗਾ

- ਇਸਨੂੰ ਟਰਨ ਆਨ ਕਰੋ ਅਤੇ ਹੁਣ ਤੁਸੀਂ ਆਡੀਓ-ਵੀਡੀਓ ਕਾਲ ਕਰ ਸਕੋਗੇ।

ਇਹ ਵੀ ਪੜ੍ਹੋ- ਤੁਹਾਨੂੰ ਵੀ ਆ ਰਹੀ ਹੈ ਨੈੱਟਵਰਕ ਦੀ ਸਮੱਸਿਆ ਤਾਂ ਤੁਰੰਤ ਬਦਲੋ ਫੋਨ ਦੀ ਇਹ ਸੈਟਿੰਗ

ਇਸਤੋਂ ਇਲਾਵਾ ਐਕਸ 'ਤੇ ਕਈ ਕਸਟਮਾਈਜੇਸ਼ਨ ਆਪਸ਼ਨ ਵੀ ਉਪਲੱਬਧ ਕਰਵਾਏ ਗਏ ਹਨ। ਯੂਜ਼ਰਜ਼ ਆਪਣੀ ਸਹੂਲਤ ਦੇ ਹਿਸਾਬ ਨਾਲ ਚੁਣ ਸਕਦੇ ਹੋ ਕਿ ਉਹ ਕਿਹੜੇ ਯੂਜ਼ਰਜ਼ ਦੀ ਕਾਲ ਰਿਸੀਵ ਕਰਨਾ ਚਾਹੁੰਦੇ ਹਨ। ਤੁਸੀਂ ਚਾਹੋ ਤਾਂ 'People in Your Address Book', People You Follow' ਜਾਂ 'Verified Users' ਆਪਸ਼ਨ 'ਚੋਂ ਕੋਈ ਇਕ ਚੁਣ ਸਕਦੇ ਹੋ। 

ਵਟਸਐਪ ਅਤੇ ਇੰਸਟਾਗ੍ਰਾਮ ਦੀ ਤਰ੍ਹਾਂ ਤੁਹਾਨੂੰ ਕਿਸੇ ਚੈਟ 'ਚ ਸਭ ਤੋਂ ਉਪਰ ਸੱਜੇ ਕੋਨੇ 'ਚ ਕਾਲਿੰਗ ਬਟਨ ਦਿਸੇਗਾ। 

ਇਹ ਵੀ ਪੜ੍ਹੋ- Instagram 'ਚ ਆ ਰਿਹੈ 'X' ਦਾ ਇਹ ਕਮਾਲ ਦਾ ਫੀਚਰ, ਫੀਡ ਦੇਖਣ ਦਾ ਮਜ਼ਾ ਹੋਵੇਗਾ ਦੁੱਗਣਾ


Rakesh

Content Editor

Related News