ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ
Wednesday, Sep 07, 2016 - 01:21 PM (IST)

ਜਲੰਧਰ- ਦੁਨੀਆ ਭਰ ''ਚ ਇਲੈਕਟ੍ਰਿਕ ਕਾਰਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਨਾਰਵੇ ''ਚ ਦੁਨੀਆ ਦਾ ਸਭ ਤੋਂ ਵੱਡਾ ਇਲੈਕਟ੍ਰਿਕ ਵ੍ਹੀਕਲ (EV) ਚਾਰਜਿੰਗ ਸਟੇਸ਼ਨ ਖੋਲ੍ਹਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਚਾਰਜਿੰਗ ਸਟੇਸ਼ਨ ''ਚ 28 ਚਾਰਜਿੰਗ ਪੁਆਇੰਟਸ ਲੱਗੇ ਹਨ ਜਿਸ ਨਾਲ ਤੁਸੀਂ ਹਰ ਤਰ੍ਹਾਂ ਦੇ ਮਾਰਡਨ ਵ੍ਹੀਕਲ (EV) ਨੂੰ ਚਾਰਜ ਕਰ ਸਕਦੇ ਹਨ।
ਇਸ ਤਕਨੀਕ ਨੂੰ Fortum''s ਚਾਰਜ ਅਤੇ ਡ੍ਰਾਈਵ EV ਚਾਰਜਿੰਗ ਨੈੱਟਵਰਕ ਦੁਆਰਾ ਟੈਸਲਾ ਦੇ ਨਾਲ ਹਿੱਸੇਦਾਰੀ ਕਰਕੇ ਤਿਆਰ ਕੀਤਾ ਗਿਆ ਹੈ। ਇਨ੍ਹਾਂ ਚਾਰਜਿੰਗ ਪੁਆਇੰਟਾਂ ''ਚ 4 ਪੋਰਟਸ 50-KW ਤੋਂ ਫਾਸਟ ਚਾਰਜ ਕਰਦੇ ਹਨ ਅਤੇ 4 ਸਪੋਰਟਸ 22 -KW ਦੀ ਸਪੀਡ ਨਾਲ ਚਾਰਜ ਕਰਦੇ ਹਨ। 6ortum''s ਦਾ ਕਹਿਣਾ ਹੈ ਕਿ ਇਸ ਨੂੰ ਸਭ ਤੋਂ ਪਹਿਲਾਂ ਨਾਰਵੇ ਸ਼ਹਿਰਾਂ ''ਚ ਹਰ 50km ਦੀ ਦੂਰੀ ''ਤੇ ਖੋਲ੍ਹਿਆ ਜਾਵੇਗਾ। ਇਸ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ 0.31 ਅਮਰੀਕੀ ਡਾਲਰ (ਕਰੀਬ 20.57 ਰੁਪਏ) ਪ੍ਰਤੀ ਮਿੰਟ ਦੀ ਦਰ ਨਾਲ ਚਾਰਜਿਸ ਲੱਗੇਗਾ।