ਦੁਨੀਆ ਦੀ ਪਹਿਲੀ ਟ੍ਰਾਂਸਪੇਰੈਂਟ ਕਲੀਅਰ ਗਲਾਸ ਗੋਲਡ ਵਾਚ

Monday, Jan 25, 2016 - 05:41 PM (IST)

ਦੁਨੀਆ ਦੀ ਪਹਿਲੀ ਟ੍ਰਾਂਸਪੇਰੈਂਟ ਕਲੀਅਰ ਗਲਾਸ ਗੋਲਡ ਵਾਚ

ਜਲੰਧਰ— ਮਾਰਕੀਟ ''ਚ ਕਈ ਤਰ੍ਹਾਂ ਦੀਆਂ ਘੜੀਆਂ ਉਪਲੱਬਧ ਹਨ ਜੋ ਵੱਖ-ਵੱਖ ਤਰ੍ਹਾਂ ਦੀ ਲੁਕ ਅਤੇ ਫਿਨਿਸ਼ ਦੇਣ ਦੇ ਨਾਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਹੁਣ ਇਕ ਅਜਿਹੀ ਮਕੈਨਿਕਲ ਗੁੱਟ ''ਤੇ ਬੰਨ੍ਹਣ ਵਾਲੀ ਘੜੀ ਤਿਆਰ ਕੀਤੀ ਗਈ ਹੈ ਜੋ ਗੋਲਡ ਫਿਨਿਸ਼ ਦੇਣ ਦੇ ਨਾਲ ਆਪਣੇ ਅੰਦਰੂਨੀ ਪਾਰਟਸ ਨੂੰ ਵੀ ਸ਼ੋਅ ਕਰਦੀ ਹੈ। 
ਇਸ ਵਾਚ ਨੂੰ ਡਿਵੈਲਪ ਕਰਕੇ Bovet 1822 ਨਾਂ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵਾਚ ਨੂੰ ਟਾਈਟੇਨੀਅਮ ਅਤੇ 18k ਗੋਲਡ ਨਾਲ ਬਣਾਇਆ ਗਿਆ ਹੈ ਅਤੇ ਇੰਨਾ ਹੀ ਨਹੀਂ ਇਸ ਦੇ ਉੱਪਰ ਹਾਈ ਕੁਆਲਿਟੀ ਟ੍ਰਾਂਸਪੇਰੈਂਟ ਕਲੀਅਰ ਗਲਾਸ ਵੀ ਫਿੱਟ ਕੀਤਾ ਗਿਆ ਹੈ ਜੋ ਸਾਰੀਆਂ ਨਾਬਸ, ਸੈਂਟਰ ਵ੍ਹੀਲ, ਬੈਲੇਂਸ ਵ੍ਹੀਲ, ਕੇਸ ਸਕਰੂ ਅਤੇ ਸਪਰਿੰਗ ਨੂੰ ਕੰਮ ਕਰਦੇ ਹੋਏ ਦਿਖਾਉਂਦਾ ਹੈ। ਇਹ ਵਾਚ ਦੇਖਣ ''ਚ ਏਅਰਕ੍ਰਾਫਟ ਜਾਂ ਹੈਲੀਕਾਪਟਰ ਦੇ ਕਾਕਪਿਟ ਵਰਗੀ ਲਗਦੀ ਹੈ।


Related News