1 ਸੈਕਿੰਡ ''ਚ 1000 ਫਿਲਮਾਂ ਡਾਊਨਲੋਡ, ਬਣਿਆ ਇੰਟਰਨੈੱਟ ਸਪੀਡ ਦਾ ਵਿਸ਼ਵ ਰਿਕਾਰਡ

05/23/2020 1:59:29 PM

ਗੈਜੇਟ ਡੈਸਕ— ਸਿਰਫ 1 ਸੈਕਿੰਡ 'ਚ 1000 ਤੋਂ ਜ਼ਿਆਦਾ ਐੱਚ.ਡੀ. ਫਿਲਮਾਂ ਡਾਊਨਲੋਡ ਹੋ ਸਕਦੀਆਂ ਹਨ, ਇਹ ਕਿਸੇ ਮਜ਼ਾਕ ਵਰਗਾ ਲਗਦਾ ਹੈ ਪਰ ਝੂਠ ਨਹੀਂ ਹੈ। ਆਸਟ੍ਰੇਲੀਆ ਦੇ ਖੋਜੀਆਂ ਨੇ ਇਸ ਸੁਪਨੇ ਨੂੰ ਸੱਚ ਕਰ ਦਿਖਾਇਆ ਹੈ। ਆਸਟ੍ਰੇਲੀਆ ਦੇ ਖੋਜੀਆਂ ਨੇ ਪ੍ਰੀਖਣ ਦੌਰਾਨ ਦੁਨੀਆ ਦੇ ਸਾਰੇ ਰਿਕਾਰਡ ਤੋੜਦੇ ਹੋਏ ਜੋ ਇੰਟਰਨੈੱਟ ਸਪੀਡ ਪ੍ਰਾਪਤ ਕੀਤੀ ਹੈ ਉਹ ਟੀ.ਬੀ.ਪੀ.ਐੱਸ. ਯਾਨੀ ਟੈਰਾਬਾਈਟ ਪ੍ਰਤੀ ਸੈਕਿੰਡ 'ਚ ਹੈ। ਇਹ ਇੰਟਰਨੈੱਟ ਸਪੀਡ ਇੰਨੀ ਜ਼ਿਆਦਾ ਹੈ ਕਿ ਸਿਰਫ 1 ਮਿੰਟ 'ਚ 42 ਹਜ਼ਾਰ ਜੀ.ਬੀ. ਤੋਂ ਜ਼ਿਆਦਾ ਦਾ ਡਾਟਾ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਖੋਜੀਆਂ ਨੇ ਨਵਾਂ ਵਿਸ਼ਵ ਰਿਕਾਰਡ 44.2 ਟੀ.ਬੀ.ਪੀ.ਐੱਸ. ਦੀ ਇੰਟਰਨੈੱਟ ਸਪੀਡ ਦਾ ਬਣਾ ਦਿੱਤਾ ਹੈ। ਆਸਾਨ ਸ਼ਬਦਾਂ 'ਚ ਕਹੀਏ ਤਾਂ ਜੇਕਰ ਟੈਰਾਬਾਈਟ ਪ੍ਰਤੀ ਸੈਕਿੰਡ 'ਚ ਇੰਟਰਨੈੱਟ ਸਪੀਡ ਮਿਲ ਰਹੀ ਹੋ ਤਾਂ ਇਕ ਸੈਕਿੰਡ 'ਚ 1000 ਜੀ.ਬੀ. ਡਾਟਾ ਡਾਊਨਲੋਡ ਕੀਤਾ ਜਾ ਸਕਦਾ ਹੈ। 44.2 ਟੀ.ਬੀ.ਪੀ.ਐੱਸ. ਸਪੀਡ ਦਾ ਮਤਲਬ ਹੈ ਕਿ ਖੋਜੀਆਂ ਨੇ ਇਕ ਸੈਕਿੰਡ 'ਚ 44,200 ਜੀ.ਬੀ. ਡਾਟਾ ਡਾਊਨਲੋਡ ਕੀਤਾ ਹੈ। 

ਵਰਤੀ ਗਈ ਮਾਈਕ੍ਰੋ-ਕਾਮ ਨਾਂ ਦੀ ਖਾਸ ਚਿੱਪ
ਖੋਜੀਆਂ ਨੇ ਇਹ ਰਿਕਾਰਡ ਮਾਈਕ੍ਰੋ-ਕਾਮ ਨਾਂ ਦੀ ਇਕ ਸਿੰਗਲ ਚਿੱਪ ਦੀ ਮਦਦ ਨਾਲ ਬਣਾਇਆ ਹੈ। ਇਸ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਇਹ ਚਿੱਪ ਮੌਜੂਦਾ ਟੈਲੀਕਾਮ ਹਾਰਡਵੇਅਰ ਦੀਆਂ 80 ਪਰਤਾਂ ਨੂੰ ਬਦਲ ਦਿੰਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੀ ਮਦਦ ਨਾਲ ਵਰਕ ਫਰਾਮ ਹੋਮ, ਸਟਰੀਮਿੰਗ ਅਤੇ ਸੋਸ਼ਲਾਈਜ਼ਿੰਗ ਦੀ ਮੰਗ ਨੂੰ ਵਧਾਇਆ ਜਾ ਸਕੇਗਾ। ਇਸ ਤੋਂ ਇਲਾਵਾ ਨਵੀਂ ਤਕਨੀਕ ਸੈਲਫ-ਡਰਾਈਵਿੰਗ ਕਾਰਾਂ, ਦਵਾਈਆਂ ਅਤੇ ਐਜੁਕੇਸ਼ਨ ਸੈਕਟਰ 'ਚ ਵੀ ਮਦਦਗਾਰ ਸਾਬਿਤ ਹੋਵੇਗੀ। 

ਇਕ ਸਿੱਕੇ ਤੋਂ ਵੀ ਛੋਟੀ ਮਾਈਕ੍ਰੋ-ਕਾਮ ਚਿੱਪ ਨੂੰ ਵਿਕਸਿਤ ਕਰਨ ਵਾਲੇ ਸਵਿਨਬਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਮੌਸ ਨੇ ਕਿਹਾ ਹੈ ਕਿ ਇਸ ਨਵੀਂ ਤਕਨੀਕ ਦੀ ਮਦਦ ਨਾਲ ਬੈਂਡਵਿਥ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ। ਉਥੇ ਹੀ ਮੋਨਾਸ਼ ਯੂਨੀਵਰਸਿਟੀ ਦੇ ਡਾਕਟਰ ਬਿਲ ਕੋਰਕੋਰਨ ਨੇ ਕਿਹਾ ਕਿ ਇਸ ਛੋਟੀ ਜਿਹੀ ਝਲਕ ਨਾਲ ਇਹ ਪਤਾ ਲੱਗਾ ਹੈ ਕਿ ਅਗਲੇ ਦੋ ਤੋਂ ਤਿੰਨ ਸਾਲਾਂ 'ਚ ਇੰਟਰਨੈੱਟ ਲਈ ਬਣਿਆ ਢਾਂਚਾ ਕਿਵੇਂ ਕੰਮ ਕਰੇਗਾ। ਇਸ ਨਵੀਂ ਤਕਨੀਕ ਰਾਹੀਂ ਕਈ ਗੁਣਾ ਤੇਜ਼ ਸਪੀਡ ਮਿਲੇਗੀ ਅਤੇ ਇੰਟਰਨੈੱਟ ਨਾਲ ਜੁੜੇ ਕੰਮ ਝੁਟਕੀਆਂ 'ਚ ਹੀ ਪੂਰੇ ਹੋ ਜਾਣਗੇ।


Rakesh

Content Editor

Related News