ਆ ਗਿਆ ਦੁਨੀਆ ਦਾ ਸਭ ਤੋਂ ਸਸਤਾ Oximeter, ਸਿਰਫ਼ ਇੰਨੀ ਹੈ ਕੀਮਤ
Thursday, Jun 03, 2021 - 05:36 PM (IST)
ਗੈਜੇਟ ਡੈਸਕ– ਭਾਰਤ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਦੌਰਾਨ ਆਕਸੀਜਨ ਦੀ ਮੰਗ ’ਚ ਵਾਧਾ ਵੇਖਿਆ ਗਿਆ ਹੈ। ਅਜਿਹੇ ਸਮੇਂ ’ਚ ਆਕਸੀਜਨ ਦੀ ਮਾਤਰਾ ਦੀ ਜਾਂਚ ਕਰਨ ਵਾਲੀ ਇਲੈਕਟ੍ਰੋਨਿਕ ਡਿਵਾਈਸ ਪਲਸ ਆਕਸੀ-ਮੀਟਰ ਦੀ ਮੰਗ ਕਾਫੀ ਵਧ ਗਈ ਹੈ। ਨਾਲ ਹੀ ਪਲਸ ਆਕਸੀ-ਮੀਟਰ ਨੂੰ ਜ਼ਿਆਦਾ ਕੀਮਤ ’ਚ ਵੇਚਿਆ ਜਾ ਰਿਹਾ ਹੈ। ਅਜਿਹੇ ਸਮੇਂ ’ਚ ਡਿਟੈੱਲ ਨੇ ਦੁਨੀਆ ਦਾ ਸਭ ਤੋਂ ਸਸਤਾ ਆਕਸੀ-ਮੀਟਰ ਪੇਸ਼ ਕੀਤਾ ਹੈ। Detel Oxy10 ਦੀ ਕੀਮਤ 299 ਰੁਪਏ ਹੈ। ਇਸ ਨੂੰ ਡਿਟੈੱਲ ਇੰਡੀਆ ਦੀ ਵੈੱਬਸਾਈਟ ਤੋਂ ਖ਼ਰੀਦਿਆ ਜਾ ਸਕਦਾ ਹੈ। Detel Oxy10 ਦੀ ਅਸਲ ਕੀਮਤ 3,999 ਰੁਪਏ ਹੈ ਪਰ ਛੋਟ ਤੋਂ ਬਾਅਦ ਇਹ ਸਿਰਫ਼ 299 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਨਾਲ ਹੀ ਆਕਸੀ-ਮੀਟਰ ਦੀ ਖ਼ਰੀਦ ’ਤੇ 6 ਮਹੀਨਿਆਂ ਦਾ ਵਾਰੰਟੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਇਹ ਵੀ ਪੜ੍ਹੋ– ਬਦਲ ਗਿਆ BSNL ਦਾ ਇਹ ਪਲਾਨ, ਮੁਫ਼ਤ ਕਾਲਿੰਗ ਨਾਲ ਹੁਣ ਮਿਲੇਗਾ ਦੁਗਣਾ ਡਾਟਾ
Detel Oxy10 ਦੀਆਂ ਖੂਬੀਆਂ
Detel Oxy10 ’ਚ ਐੱਲ.ਈ.ਡੀ. ਡਿਸਪਲੇਅ ਲੱਗੀ ਹੈ, ਜੋ ਯੂਜ਼ਰਸ ਨੂੰ ਆਸਾਨੀ ਨਾਲ ਨਤੀਜਿਆਂ ਦੀ ਜਾਂਚ ਕਰਨ ’ਚ ਮਦਦ ਕਰਦਾ ਹੈ। ਇਸ ਨਵੇਂ ਪਲਸ ਆਕਸੀ-ਮੀਟਰ ਨੂੰ ਬੜੀ ਆਸਾਨੀ ਨਾਲ ਉਂਗਲੀ ’ਤੇ ਲਗਾਇਆ ਜਾ ਸਕਦਾ ਹੈ ਜੋ ਆਕਸੀਜਨ ਲੈਵਲ ਦੇ ਨਾਲ-ਨਾਲ ਪਲਸ ਰੇਟ ਵਿਖਾਉਂਦਾ ਹੈ। ਡਿਟੈੱਲ ਦੇ ਪਲਸ ਆਕਸੀ-ਮੀਟਰ ’ਚ ਆਟੋ ਸ਼ਟ-ਆਫ ਦੀ ਸੁਵਿਧਾ ਵੀ ਮੌਜੂਦ ਹੈ ਜੋ 8 ਸਕਿੰਟਾਂ ਤਕ ਕੋਈ ਸੰਕੇਤ ਨਾ ਮਿਲਣ ’ਤੇ ਸਰਗਰਮ ਹੋ ਜਾਂਦਾ ਹੈ। ਇਸ ਆਕਸੀ-ਮੀਟਰ ਨੂੰ ਇਕ ਬਟਨ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ, ਇਸ ਲਈ ਇਸ ਦੇ ਇਸਤੇਮਾਲ ’ਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ– ਵੈਕਸੀਨ ਲਈ ਸਲਾਟ ਬੁੱਕ ਕਰਨਾ ਹੋਇਆ ਹੋਰ ਆਸਾਨ, ਇਸ ਨੰਬਰ ’ਤੇ ਕਰੋ ਕਾਲ
ਡਿਟੈੱਲ ਦੇ ਸਬ-ਬ੍ਰਾਂਡ ਡਿਟੈੱਲ ਪ੍ਰੋ ਨੇ ਗਾਹਕਾਂ ਨੂੰ ਬੇਹੱਦ ਘੱਟ ਕੀਮਤ ’ਤੇ ਆਕਸੀ-ਮੀਟਰ ਲਾਂਚ ਕਰਨ ਦੇ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਮੁਫ਼ਤ ਡਾਕਟਰ ਦੀ ਸਲਾਹ ਮੁਹੱਈਆ ਕਰਵਾਈ ਜਾ ਰਹੀ ਹੈ। ਮੌਜੂਦਾ ਸਮਾਂ ਚੁਣੌਤੀਆਂ ਨਾਲ ਭਰਿਆ ਹੈ। ਇਸ ਦੌਰ ’ਚ ਲੋਕ ਘਰ ’ਚ ਵੱਖ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਹਨ। ਅਜਿਹੇ ਦੌਰ ’ਚ ਬਿਨਾਂ ਲੱਛਣ ਵਾਲੇ ਕੋਵਿਡ-19 ਮਰੀਜ਼ਾਂ ਲਈ ਖੂਨ ’ਚ ਆਕਸੀਜਨ ਦੇ ਪੱਧਰ ਦੀ ਨਿਗਰਾਨੀ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ।
ਇਹ ਵੀ ਪੜ੍ਹੋ– ਵਟਸਐਪ ਦੀਆਂ ਨਵੀਆਂ ਸ਼ਰਤਾਂ ਨਾ ਮੰਨਣ ਵਾਲਿਆਂ ਲਈ ਕੰਪਨੀ ਦਾ ਵੱਡਾ ਬਿਆਨ