ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਐਂਫੀਬੀਅਸ ਏਅਰਕ੍ਰਾਫਟ

Monday, Jul 25, 2016 - 01:26 PM (IST)

ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਐਂਫੀਬੀਅਸ ਏਅਰਕ੍ਰਾਫਟ
ਜਲੰਧਰ-ਚੀਨ ਵੱਲੋਂ ਹਾਲ ਹੀ ''ਚ ਦੁਨੀਆ ਦਾ ਸਭ ਤੋਂ ਵੱਡਾ ਐਂਫੀਬੀਅਸ ਏਅਰਕ੍ਰਾਫਟ ਤਿਆਰ ਕੀਤਾ ਹੈ ਜਿਸ ਨੂੰ ਬੀਜਿੰਗ ਵੱਲੋਂ ਸਮੁੰਦਰੀ ਮਿਸ਼ਨ ਅਤੇ ਜੰਗਲਾ ਦੀ ਅੱਗ ਨਾਲ ਲੜਨ ਲਈ ਵਰਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਿਕ ਏ.ਜੀ600 ਦੀ ਪ੍ਰੋਡਕਸ਼ਨ ਸਾਊਥਰਨ ਚਾਈਨਾ ''ਚ ਜ਼ੁਹਾਈ ''ਚ ਕੀਤੀ ਗਈ ਹੈ। ਐਵੀਏਸ਼ਨ ਇੰਡਸਟ੍ਰੀ ਕਾਰਪੋਰੇਸ਼ਨ ਆਫ ਚਾਈਨਾ (ਏ.ਵੀ.ਆਈ.ਸੀ.) ਕੰਪਨੀ ਅਨੁਸਾਰ ਇਹ ਏਅਰਕ੍ਰਾਫਟ ਇਕ ਵੱਧ ਤੋਂ ਵੱਧ 53.5 ਟਨ ਭਾਰ ਨਾਲ ਟੇਕ-ਆਫ ਕਰਨ ਸਕਦਾ ਹੈ, ਇਸ ਦੇ ਨਾਲ ਹੀ ਇਸ ਦੀ ਫਲਾਈਟ ਰੇਂਜ 4,500 ਕਿਲੋਮੀਟਰ ਹੈ ਅਤੇ ਇਹ 12 ਟਨ ਤੱਕ ਦਾ ਪਾਣੀ ਸਿਰਫ 20 ਸੈਕਿੰਡ ''ਚ ਇੱਕਠਾ ਕਰ ਸਕਦਾ ਹੈ। 
 
ਇਹ ਇਕ ਬੋਇੰਗ 737 ਦੇ ਸਾਈਜ਼ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਏਅਰਕ੍ਰਾਫਟ ਹੈ ਜੋ ਪਾਣੀ ਅਤੇ ਧਰਤੀ ਦੋਨਾਂ ''ਤੇ ਲੈਂਡ ਕਰ ਸਕਦਾ ਹੈ। ਇਸ ਏਅਰਕ੍ਰਾਫਟ ਲਈ 70 ਏਅਰਕ੍ਰਾਫਟ ਕੋਂਪੋਨੈਂਟ ਮੈਨਿਊਫੈਕਚਰਰਜ਼ ਦੇ ਗਰੁੱਪ ਵੱਲੋਂ 7 ਸਾਲ ਕੰਮ ਕੀਤਾ ਗਿਆ ਹੈ। ਇਨਾਂ ਹੀ ਨਹੀਂ ਇਸ ਦੀ ਮੈਨਿਊਫੈਕਚਰਿੰਗ ''ਚ 20 ਪ੍ਰਾਂਤਾਂ ਦੇ 150 ਇਸੰਟੀਚਿਊਟਸ ਅਤੇ ਚੀਨ ''ਚ ਕਾਰਪੋਰੇਸ਼ਨ ਵੱਲੋਂ ਵੀ ਯੋਗਦਾਨ ਦਿੱਤਾ ਗਿਆ ਹੈ।

Related News