ਦੁਨੀਆ ਦਾ ਸਭ ਤੋਂ ਤੇਜ਼ ਕੈਮਰਾ, 1 ਸੈਕਿੰਡ 'ਚ ਲੈਂਦਾ ਹੈ 70 ਲੱਖ ਕਰੋੜ ਫੋਟੋਜ਼

05/16/2020 6:08:04 PM

ਗੈਜੇਟ ਡੈਸਕ- ਸਮਾਰਟਫੋਨ ਅਤੇ DSLR ਕੈਮਰੇ ਨਾਲ ਤੁਸੀਂ ਜ਼ਿਆਦਾਤਰ 1000 fps (ਫਰੇਮ ਪ੍ਰਤੀ ਸੈਕਿੰਡ) ਦੇ ਹਿਸਾਬ ਨਾਲ ਫੋਟੋਗ੍ਰਫੀ ਕਰ ਸਕਦੇ ਹੋ। ਹਾਲਾਂਕਿ, ਹੁਣ ਵਿਗਿਆਨੀਆਂ ਨੇ ਇਕ ਅਜਿਹਾ ਖਾਸ ਕੈਮਰਾ ਤਿਆਰ ਕੀਤਾ ਹੈ ਜੋ 70 ਟ੍ਰਿਲੀਅਨ (70 ਲੱਖ ਕਰੋੜ) ਫਰੇਮ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਫੋਟੋ ਲਵੇਗਾ। ਕਹਿਣ ਦਾ ਮਤਲਬ ਹੈ ਕਿ ਇਸ ਅਲਟਰਾ-ਫਾਸਟ ਕੈਮਰੇ ਨਾਲ ਪਲਕ ਝਪਕਦੇ ਹੀ 70 ਲੱਖ ਕਰੋੜ ਫੋਟੋਜ਼ ਕਲਿੱਕ ਕੀਤੀਆਂ ਜਾ ਸਕਦੀਆਂ ਹਨ। ਇਸ ਖਾਸ ਕੈਮਰੇ ਨੂੰ Caltech (ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ) ਦੇ ਰਿਸਰਚਰ Lihong Wang ਨੇ ਤਿਆਰ ਕੀਤਾ ਹੈ। 

ਇਨਸਾਨਾਂ ਦੀ ਫੋਟੋ ਨਹੀਂ ਲਵੇਗਾ ਕੈਮਰਾ
ਇਸ ਕੈਮਰੇ ਨੂੰ ਇਨਸਾਨਾਂ ਦੀ ਫੋਟੋ ਲੈਣ ਨਹੀਂ, ਸਗੋਂ ਲਾਈਟ ਟ੍ਰੈਵਲਿੰਗ ਵੇਬ ਅਤੇ ਮਾਲੀਕਿਊਲ ਡੀਕੇ (ਅਣੂਆਂ ਦੇ ਵਿਘਟਨ) ਵਰਗੀਆਂ ਕੁਦਰਦੀ ਘਟਨਾਵਾਂ ਨੂੰ ਕੈਪਚਰ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਕੈਮਰੇ ਦਾ ਅਧਿਕਾਰਤ ਨਾਂ CUSP ਯਾਨੀ ਕੰਪ੍ਰੈਸਡ ਅਲਟਰਾਫਾਸਟ ਸਪੈਕਟਰਲ ਫੋਟੋਗ੍ਰਾਫੀ ਰੱਖਿਆ ਗਿਆ ਹੈ। CUSP ਲੇਜ਼ਰ ਦਾ ਇਸਤੇਮਾਲ ਕਰਕੇ ਬੇਹੱਦ ਛੋਟੇ ਪਲਸ ਬਾਹਰ ਭੇਜਦਾ ਹੈ ਜੋ ਇਕ ਸੈਕਿੰਡ ਦੇ ਇਕ ਕਰੋੜਵੇਂ ਹਿੱਸੇ ਤੋਂ ਵੀ ਜ਼ਿਆਦਾ ਹੁੰਦਾ ਹੈ। ਇਹ ਕੈਮਰਾ ਪ੍ਰਕਾਸ਼ ਦੀ ਗਤੀ ਨੂੰ ਇਕ ਸੈਕਿੰਡ 'ਚ 70 ਲੱਖ ਕਰੋੜ ਫੋਟੋਜ਼ ਕਲਿੱਕ ਕਰਕੇ ਕੈਦ ਕਰੇਗਾ। 

ਆਪਟਿਕਸ ਅਤੇ ਖਾਸ ਤਰ੍ਹਾਂ ਦੇ ਕੈਮਰੇ ਦਾ ਕਮਾਲ
70 ਲੱਖ ਕਰੋੜ fps 'ਤੇ ਫੋਟੋ ਖਿੱਚਣ ਲਈ ਹਾਈ-ਸਪੀਡ ਲੇਜ਼ਰ ਨੂੰ ਆਪਟਿਕਸ ਅਤੇ ਖਾਸ ਤਰ੍ਹਾਂ ਦੇ ਕੈਮਰਾ ਦ ਨਾਲ ਮੈਚ ਕਰਾਇਆ ਗਿਆ ਹੈ। ਇਹ ਖਾਸ ਆਪਟਿਕਸ ਲੇਜ਼ਰ ਲਾਈਟ ਦੇ ਵੱਖ-ਵੱਖ femtosecond pulses ਨੂੰ ਹੋਰ ਛੋਟੇ ਪਲਸਿਜ਼ 'ਚ ਕਨਵਰਟ ਕਰਨ ਦਾ ਕੰਮ ਕਰਦੇ ਹਨ। ਇਹ ਸਾਰੇ ਪਲਸ ਕੈਮਰੇ ਦੇ ਅੰਦਰ ਇਕ ਇਮੇਜ ਬਣਾਉਣ ਦੀ ਸਮਰਥਾ ਰੱਖਦੇ ਹਨ। 

ਲਾਈਫ ਸਾਇੰਸ ਅਤੇ ਮੇਟਾਫਿਜੀਕਸ ਦੇ ਖੇਤਰ 'ਚ ਹੋਵੇਗੀ ਤਰੱਕੀ
ਇਸ ਕੈਮਰੇ ਨੂੰ ਬਣਾਉਣ ਵਾਲੇ ਰਿਸਰਚਰ ਵਾਂਗ ਦਾ ਮੰਨਣਾ ਹੈ ਕਿ CUSP ਦੀ ਮਦਦ ਨਾਲ ਲਾਈਫ ਸਾਇੰਸ ਅਤੇ ਮੇਟਾਫਿਜੀਕਸ ਵਰਗੇ ਦੂਜੇ ਕਈ ਖੇਤਰਂ 'ਚ ਕਮਾਲ ਦੀ ਖੋਜ ਅਤੇ ਤਰੱਕੀ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਵਾਂਗ ਨੇ ਕਿਹਾ ਕਿ ਇਸ ਕੈਮਰੇ ਨਾਲ ਧਰਤੀ ਅਤੇ ਬ੍ਰਾਹਿਮੰਡ 'ਚ ਅਲਟਰਾ-ਫਾਸਟ ਸਪੀਡ ਹੋਣ ਨਾਲ ਹੋਣ ਵਾਲੇ ਬਦਲਾਵਾਂ ਨੂੰ ਵੀ ਕੈਪਚਰ ਕੀਤਾ ਜਾ ਸਕੇਗਾ। ਇਹ ਲਾਈਟ ਅਤੇ ਵੇਬ ਪ੍ਰੋਪੇਗੇਸ਼ਨ, ਨਿਕਲੀਅਰ ਫਿਊਜ਼ਨ, ਫੋਟਾਨ ਟ੍ਰਾਂਸਪੋਰਟ ਕਲਾਊਡਸ ਅਤੇ ਬਾਇਓਲਾਜਿਕਲ ਟਿਸ਼ੂ 'ਚ ਤੇਜ਼ੀ ਨਾਲ ਗਤੀ ਨਾਲ ਹੋਣ ਵਾਲੀਆਂ ਘਟਨਾਵਾਂ ਦੀ ਤਸਵੀਰ ਲੈ ਸਕੇਗਾ। 


Rakesh

Content Editor

Related News