AI ਫੈਸ਼ਨ ਸ਼ੋਅ ’ਚ ਵਰਲਡ ਲੀਡਰਜ਼ ਨੇ ਕੀਤੀ ਰੈਂਪ ਵਾਕ, ਐਲਨ ਮਸਕ ਨੇ ਮਾਈਕ੍ਰੋਸਾਫਟ ਨੂੰ ਕੀਤਾ ਟ੍ਰੋਲ

Tuesday, Jul 23, 2024 - 02:16 AM (IST)

AI ਫੈਸ਼ਨ ਸ਼ੋਅ ’ਚ ਵਰਲਡ ਲੀਡਰਜ਼ ਨੇ ਕੀਤੀ ਰੈਂਪ ਵਾਕ, ਐਲਨ ਮਸਕ ਨੇ ਮਾਈਕ੍ਰੋਸਾਫਟ ਨੂੰ ਕੀਤਾ ਟ੍ਰੋਲ

ਵਾਸ਼ਿੰਗਟਨ - ਅੱਜ ਦੇ ਸਮੇਂ ’ਚ ਏ. ਆਈ. ਤਹਿਲਕਾ ਮਚਾ ਰਿਹਾ ਹੈ। ਅਮਰੀਕੀ ਅਰਬਪਤੀ ਐਲਨ ਮਸਕ ਨੇ ਵੀ ਹੁਣ ਏ. ਆਈ. ਦਾ ਕੁਝ ਅਜਿਹਾ ਹੀ ਇਸਤੇਮਾਲ ਕੀਤਾ ਹੈ, ਜਿਸ ਨੇ ਸੋਸ਼ਲ ਮੀਡੀਆ ’ਤੇ ਤਹਿਲਕਾ ਮਚਾ ਦਿੱਤਾ ਹੈ।

ਉਸ ਨੇ ‘ਐਕਸ’ ’ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਉਸ ਨੇ ਵਰਲਡ ਲੀਡਰਜ਼ ਅਤੇ ਤਕਨੀਕੀ ਹਸਤੀਆਂ ਨੂੰ ਫੈਸ਼ਨ ਪਹਿਰਾਵੇ ਵਿਚ ਦਿਖਾਇਆ। ਇਨ੍ਹਾਂ ਲੀਡਰਾਂ ਵਿਚ ਰਾਸ਼ਟਰਪਤੀ ਜੋਅ ਬਾਈਡੇਨ, ਡੋਨਾਲਡ ਟਰੰਪ, ਪੀ. ਐੱਮ. ਮੋਦੀ ਅਤੇ ਪੁਤਿਨ ਦੇ ਨਾਲ ਬਿਲ ਗੇਟਸ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਉਨ੍ਹਾਂ ਨੇ ਬਿਲ ਗੇਟਸ ਦਾ ਮਜ਼ਾਕ ਵੀ ਉਡਾਇਆ ਹੈ। ਐਲਨ ਮਸਕ ਨੇ ਲਿਖਿਆ, ‘ਏ. ਆਈ. ਫੈਸ਼ਨ ਸ਼ੋਅ ਦਾ ਸਮਾਂ।’

ਵੀਡੀਓ ’ਚ ਸਭ ਤੋਂ ਪਹਿਲਾਂ ਪੀ. ਐੱਮ. ਮੋਦੀ ਅਜਿਹੇ ਕੱਪੜੇ ਪਾਈ ਨਜ਼ਰ ਆਏ, ਜੋ ਆਧੁਨਿਕ ਅਤੇ ਕਲਾਸਿਕ ਪਹਿਰਾਵੇ ਦਾ ਮਿਸ਼ਰਣ ਸਨ, ਜਦਕਿ ਜੋਅ ਬਾਈਡੇਨ ਨੂੰ ਕਾਲੀਆਂ ਐਨਕਾਂ ਅਤੇ ਵ੍ਹੀਲ ਚੇਅਰ ਨਾਲ ਦਿਖਾਇਆ ਗਿਆ ਹੈ। ਰੂਸੀ ਰਾਸ਼ਟਰਪਤੀ ਨੂੰ ਵੀ ਮਹਿੰਗੇ ਬ੍ਰਾਂਡ ਦਾ ਪਹਿਰਾਵਾ ਪਾਈ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ- ਇਸ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, 12ਵੀਂ ਤੱਕ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ

ਵੀਡੀਓ ਵਿਚ ਮਸਕ ਨੂੰ ਇਕ ਪੁਲਾੜ ਯਾਤਰੀ ਵਰਗੇ ਕੱਪੜੇ ਪਾਈ ਦਿਖਾਇਆ ਗਿਆ ਹੈ। ਡੋਨਾਲਡ ਟਰੰਪ ਨੇ ਬ੍ਰਾਂਡਿਡ ਸੰਤਰੀ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਉਸ ਦੇ ਹੱਥਾਂ ’ਚ ਹਥਕੜੀ ਲੱਗੀ ਹੋਈ ਸੀ। ਐਲਨ ਮਸਕ ਨੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਵੀ ਟ੍ਰੋਲ ਕੀਤਾ ਹੈ। ਟ੍ਰੋਲਿੰਗ ਦਾ ਕਾਰਨ ਮਾਈਕ੍ਰੋਸਾਫਟ ਦੇ ਸਿਸਟਮ ’ਚ ਕੁਝ ਦਿਨ ਪਹਿਲਾਂ ਆਈ ਇਕ ਵੱਡੀ ਖਰਾਬੀ ਸੀ, ਜਿਸ ਕਾਰਨ ਦੁਨੀਆ ਭਰ ’ਚ ਆਈ. ਟੀ. ਨਾਲ ਜੁੜੀਆਂ ਸਮੱਸਿਆਵਾਂ ਦੇਖਣ ਨੂੰ ਮਿਲੀਆਂ ਸਨ।

ਇਹ ਵੀ ਪੜ੍ਹੋ- ਪਿੰਡ 'ਚ ਵੜਿਆ ਚੀਤਾ, ਘਰ 'ਚ ਖੇਡ ਰਹੀ 9 ਸਾਲਾ ਬੱਚੀ 'ਤੇ  ਕਰ 'ਤਾ ਹਮਲਾ, ਦਿੱਤੀ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News