ਸ਼ਖ਼ਸ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ iPhone! ਡਿਸਪਲੇਅ ਤੋਂ ਲੈ ਕੇ ਕੈਮਰੇ ਤਕ ਸਭ ਕੁਝ ਕਰਦਾ ਹੈ ਕੰਮ

Tuesday, Jun 27, 2023 - 05:55 PM (IST)

ਗੈਜੇਟ ਡੈਸਕ- ਜੇਕਰ ਤੁਹਾਡੇ ਕੋਲੋਂ ਪੁੱਛਿਆ ਜਾਵੇ ਕਿ ਸਭ ਤੋਂ ਵੱਡਾ ਆਈਫੋਨ ਕਿਹੜਾ ਹੈ ਤਾਂ ਤੁਸੀਂ ਜਵਾਬ ਦੇਵੋਗੇ ਕਿ ਆਈਫੋਨ 14 ਪ੍ਰੋ ਮੈਕਸ ਪਰ ਯੂਟਿਊਬਰ ਮੈਥਿਊ ਬੀਮ ਅਤੇ ਉਨ੍ਹਾਂ ਦੀ ਟੀਮ ਨੇ ਦੁਨੀਆ ਦਾ ਸਭ ਤੋਂ ਵੱਡਾ ਆਈਫੋਨ ਤਿਆਰ ਕੀਤਾ ਹੈ। ਇਸਦੀ ਲੰਬਾਈ ਕਰੀਬ 8 ਫੁੱਟ ਦੀ ਹੈ। ਐਪਲ ਨੇ ਪਿਛਲੇ ਸਾਲ ਆਈਫੋਨ ਮਿੰਨੀ ਨੂੰ ਡਿਸਕੰਟੀਨਿਊ ਕਰਦੇ ਹੋਏ ਆਈਫੋਨ 14 ਪ੍ਰੋ ਮੈਕਸ ਦੇ ਸਾਈਜ਼ ਦਾ ਆਈਫੋਨ 14 ਪਲੱਸ ਪੇਸ਼ ਕੀਤਾ ਸੀ। ਫਿਲਹਾਲ ਐਪਲ ਦੇ ਪੋਰਟਫੋਲੀਓ 'ਚ ਸਭ ਤੋਂ ਵੱਡਾ ਆਈਫੋਨ 6.7 ਇੰਚ ਦੀ ਡਿਸਪਲੇਅ ਵਾਲਾ ਆਈਫੋਨ 14 ਪ੍ਰੋ ਮੈਕਸ ਮਾਡਲ ਹੈ। ਹੁਣ ਮੈਥਿਊ ਬੀਮ ਨੇ ਸਭ ਤੋਂ ਵੱਡਾ ਆਈਫੋਨ ਬਣਾਉਣ ਦਾ ਦਾਅਵਾ ਕੀਤਾ ਹੈ। ਉਸ ਤੋਂ ਪਹਿਲਾਂ ਯੂਟਿਊਬਰ ZHC ਨੇ ਸਾਲ 2020 'ਚ 6 ਫੁੱਟ ਲੰਬਾ ਆਈਫੋਨ ਬਣਾਇਆ ਸੀ।

ਇਹ ਵੀ ਪੜ੍ਹੋ– Whatsapp ਯੂਜ਼ਰਜ਼ ਸਾਵਧਾਨ! ਇਕ ਗ਼ਲਤੀ ਨਾਲ ਖ਼ਤਮ ਹੋ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ

ਰੈਗੁਲਰ ਆਈਫੋਨ ਦੀ ਤਰ੍ਹਾਂ ਕਰਦਾ ਹੈ ਕੰਮ

ਦਿਲਚਸਪ ਗੱਲ ਇਹ ਹੈ ਕਿ ਯੂਟਿਊਬਰ ਮੈਥਿਊ ਬੀਮ ਨੇ ਜੋ 8 ਫੁੱਟ ਦਾ ਆਈਫੋਨ ਤਿਆਰ ਕੀਤਾ ਹੈ ਉਹ ਰੈਗੁਲਰ ਆਈਫੋਨ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਇਸ ਵਿਚ ਸਾਰੇ ਫੀਚਰਜ਼ ਸ਼ਾਮਲ ਹਨ, ਜਿਵੇਂ ਫੋਟੋਗ੍ਰਾਫੀ, ਐਪਲ ਪੇਅ, ਵੱਖ-ਵੱਖ ਐਸ, ਅਲਾਰਮ ਅਤੇ ਗੇਮਿੰਗ ਦਾ ਸਪੋਰਟ ਵੀ ਮਿਲਦਾ ਹੈ।

ਮੈਥਿਊ ਬੀਮ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਲੋਕਾਂ ਦਾ ਰਿਐਕਸ਼ਨ ਪਤਾ ਕਰਨ ਲਈ ਇਸ ਆਈਫੋਨ ਨੂੰ ਲੈ ਕੇ ਨਿਊਯਾਰਕ ਦੀਆਂ ਸੜਕਾਂ ਨੇ ਘੁੰਮ ਰਿਹਾ ਹੈ। ਉਸਨੇ ਇਸਦੇ ਨਾਲ ਮੈਟ੍ਰੋ ਦੀ ਸਵਾਰੀ ਕਰਨ ਦੇ ਨਾਲ-ਨਾਲ ਸੈਲਫੀ ਅਤੇ ਆਈਕਾਨਿਕ ਲੈਂਡਮਾਰਕ ਦੀਆਂ ਤਸਵੀਰਾਂ ਵੀ ਕਲਿੱਕ ਕੀਤੀਆਂ। ਉਥੇ ਹੀ ਪ੍ਰਸਿੱਧ ਟੈੱਕ ਯੂਟਿਊਬਰ MKBHD ਨੇ ਇਸ ਫੋਨ ਦਾ ਰੀਵਿਊ ਕਰਦੇ ਹੋਏ ਇਸਨੂੰ ਐਪਲ ਆਈਫੋਨ 14 ਪ੍ਰੋ ਮੈਕਸ ਅਲਟਰਾ ਕਰਾਰ ਦਿੱਤਾ ਹੈ। ਵੱਡਾ ਸਾਈਜ਼ ਹੋਣ ਦੇ ਬਾਵਜੂਦ ਇਹ ਕਿਸੇ ਸਟੈਂਡਰਡ ਆਈਫੋਨ ਵਰਗਾ ਅਨੁਭਵ ਦਿੰਦਾ ਹੈ। 

ਇਹ ਵੀ ਪੜ੍ਹੋ– YouTube ਨੇ ਦਿੱਤੀ ਸਭ ਤੋਂ ਵੱਡੀ ਖ਼ੁਸ਼ਖ਼ਬਰੀ! ਹੁਣ ਚੈਨਲ ਸ਼ੁਰੂ ਕਰਦੇ ਹੀ ਹੋਣ ਲੱਗੇਗੀ ਕਮਾਈ

ਫੋਨ 'ਚ ਦਿੱਤੀ ਹੈ ਟੀਵੀ ਵਾਲੀ ਟੱਚ ਡਿਸਪਲੇਅ

ਯੂਟਿਊਬਰ ਮੈਥਿਊ ਬੀਮ ਨੇ ਜਿਸ 8 ਫੁੱਟ ਦੇ ਆਈਫੋਨ ਨੂੰ ਤਿਆਰ ਕੀਤਾ ਹੈ, ਉਹ ਆਥੈਂਟਿਕ ਆਈਫੋਨ ਨਹੀਂ ਹੈ। ਇਸ ਵਿਚ ਵੱਖ-ਵੱਖ ਪ੍ਰੋਡਕਟ ਦੇ ਕੰਪੋਨੈਂਟ ਦੀ ਵਰਤੋਂ ਕੀਤੀ ਗਈ ਹੈ। ਇਸ ਆਈਫੋਨ 'ਚ ਟੀਵੀ 'ਚ ਇਸਤੇਮਾਲ ਕੀਤੇ ਜਾਣ ਵਾਲੇ ਟੱਚ ਪੈਨਲ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਕਿਸੇ ਓਰੀਜਨਲ ਆਈਫੋਨ ਦੀ ਤਰ੍ਹਾਂ ਕੰਮ ਕਰਨ ਯੋਗ ਬਣਾਉਂਦਾ ਹੈ। 

ਯੂਜ਼ਰਜ਼ ਨੂੰ ਸੀਮਲੈੱਸ ਅਨੁਭਵ ਮਿਲੇ ਇਸ ਲਈ ਡਿਸਪਲੇਅ ਦੇ ਚਾਰੇ ਪਾਸੇ ਲੇਜ਼ਰ ਲਗਾਈ ਗਈ ਹੈ। ਇਸ ਡਿਸਪਲੇਅ ਨੂੰ ਮੈਕ ਮਿੰਨੀ ਨਾਲ ਕੁਨੈਕਟ ਕੀਤਾ ਗਿਆ ਹੈ, ਜਿਸ ਵਿਚ ਆਮਤੌਰ 'ਤੇ ਆਈਫੋਨ 'ਚ ਇਸਤੇਮਾਲ ਕੀਤੇ ਜਾਣ ਵਾਲੇ ਐਪਸ ਚੱਲਦੇ ਹਨ। ਇਸ ਵਿਚ ਲਾਕ ਬਟਨ, ਵਾਲਿਊਮ ਬਟਨ, ਮਿਊਟ ਬਟਨ ਵਰਗੇ ਫੀਚਰਜ਼ ਦਿੱਤੇ ਗਏ ਹਨ, ਜਿਸ ਨਾਲ ਇਹ ਕਿਸੇ ਆਮ ਆਈਫੋਨ ਦੀ ਤਰ੍ਹਾਂ ਕੰਮ ਕਰੇ। ਇਸਦੇ ਨਾਲ ਹੀ ਇਸ ਵੱਡੇ ਸਾਈਜ਼ ਦੇ ਫੋਨ ਦੇ ਰੀਅਰ ਅਤੇ ਫਰੰਟ ਪੈਨਲ 'ਤੇ ਗਲਾਸ ਫਿਨਿਸ਼ ਦਿੱਤਾ ਗਿਆ ਹੈ। ਇਸਦਾ ਫਰੰਟ ਕੈਮਰਾ ਫੇਸਟਾਈਮ ਸਪੋਰਟ ਦੇ ਨਾਲ ਆਉਂਦਾ ਹੈ।

ਇਹ ਵੀ ਪੜ੍ਹੋ– WhatsApp 'ਚ ਆਇਆ ਨਵਾਂ ਫੀਚਰ, ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਤੋਂ ਮਿਲੇਗਾ ਛੁਟਕਾਰਾ


Rakesh

Content Editor

Related News