IMC 2019: ਦੁਨੀਆ ਦਾ ਪਹਿਲਾ ਪਾਪ-ਅਪ ਕੈਮਰੇ ਵਾਲਾ Smart TV ਪੇਸ਼

10/15/2019 1:57:54 PM

ਗੈਜੇਟ ਡੈਸਕ– ਇੰਡੀਆ ਮੋਬਾਇਲ ਕਾਂਗਰਸ ਈਵੈਂਟ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਪ੍ਰੋਗਰਾਮ ’ਚ ਹੁਣ ਤਕ ਕਈ ਟੈਕਨਾਲੋਜੀ ਕੰਪਨੀਆਂ ਨੇ ਆਪਣੀ ਨਵੀਂ ਤਕਨੀਕ ਵਾਲੇ ਪ੍ਰੋਡਕਟਸ ਪੇਸ਼ ਕੀਤੇ ਹਨ। ਇਸ ਕੜੀ ’ਚ ਸਮਾਰਟਫੋਨ ਨਿਰਮਾਤਾ ਕੰਪਨੀ ਆਨਰ ਨੇ ਦੁਨੀਆ ਦਾ ਪਹਿਲਾ ਪਾਪ-ਅਪ ਕੈਮਰੇ ਵਾਲਾ ਸਮਾਰਟ ਟੀਵੀ ਵਿਜ਼ਨ ਸਮਾਰਟ ਟੀਵੀ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਇਸ ਟੀਵੀ ਨੂੰ 2020 ਦੀ ਸ਼ੁਰੂਆਤ ’ਚ ਲਾਂਚ ਕਰਨ ਵਾਲੀ ਸੀ ਪਰ ਅਜੇ ਤਕ ਵਿਜ਼ਨ ਸਮਾਰਟ ਟੀਵੀ ਦੀ ਕੀਮਤ ਨਾਲ ਜੁੜੀ ਜਾਣਕਾਰੀ ਨਹੀਂ ਮਿਲੀ। ਉਥੇ ਹੀ ਇਸ ਟੀਵੀ ਨੂੰ ਸਭ ਤੋਂ ਪਹਿਲਾਂ ਚੀਨ ’ਚ ਪੇਸ਼ ਕੀਤਾ ਗਿਆ ਸੀ। 

Vision Smart TV ਦੇ ਫੀਚਰਜ਼
ਆਨਰ ਦਾ ਨਵਾਂ ਸਮਾਰਟ ਟੀਵੀ Harmony OS ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਨਾਲ ਹੀ ਬਿਹਤਰੀਨ ਪਰਫਾਰਮੈਂਸ ਲਈ ਹਾਈਸੀਲੀਕਾਨ ਚਿਪਸੈੱਟ ਦਿੱਤਾ ਗਿਆ ਹੈ। ਗਾਹਕਾਂ ਨੂੰ ਇਸ ਟੀਵੀ ’ਚ Honghu 818 ਇੰਟੈਲੀਜੈਂਟ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਕੰਪਨੀ ਨੇ ਵਿਜ਼ਨ ਸਮਾਰਟ ਟੀਵੀ ’ਚ ਆਰਟੀਫੀਸ਼ੀਅਲ ਇੰਟੈਲੀਜੈਂਟ ਟੈਕਨਾਲੋਜੀ ਨਾਲ ਲੈਸ ਪਾਪ-ਅਪ ਕੈਮਰਾ ਦੇ ਨਾਲ ਐੱਨ.ਯੂ.ਪੀ. ਦਾ ਸਪੋਰਟ ਦਿੱਤਾ ਹੈ। 

ਇਸ ਟੀਵੀ ਦੀ ਸਕਰੀਨ ਦਾ ਸਾਈਜ਼ 55-ਇੰਚ ਹੈ, ਜਿਸ ਦਾ ਸਕਰੀਨ ਟੂ ਬਾਡੀ ਰੇਸ਼ੀਓ 94 ਫੀਸਦੀ ਹੈ। ਉਥੇ ਹੀ ਇਸ ਟੀਵੀ ਦੇ ਬਾਰਡਰ 6.9mm ਪਤਲੇ ਹਨ। ਇਸ ਦੇ ਨਾਲ ਹੀ ਇਸ ਟੀਵੀ ਦੇ ਗਾਹਕਾਂ ਨੂੰ 4ਕੇ ਐੱਚ.ਡੀ.ਆਰ. ਡਿਸਪਲੇਅ ਸਮੇਤ 178 ਵਾਈਡ ਐਂਗਲ ਰਾਹੀਂ ਸ਼ਾਨਦਾਰ ਵਿਊਇੰਗ ਦਾ ਅਨੁਭਵ ਮਿਲੇਗਾ। 

Vision Smart TV ’ਚ ਮਿਲਣਗੇ ਸ਼ਾਨਦਾਰ ਸਪੀਕਰਜ਼
ਗਾਹਕਾਂ ਨੂੰ ਇਸ ਟੀਵੀ ’ਚ 6' 10 ਵਾਟ ਦੇ ਸਪੀਕਰਜ਼ ਮਿਲਣਗੇ।ਇਸ ਦੇ ਨਾਲ ਹੀ ਸਮਾਰਟ ਟੀਵੀ ਨੂੰ ਮਲਟੀ ਡਿਵਾਈਸ ਕੁਨੈਕਸ਼ਨ ਦੀ ਸੁਵਿਧਾ ਦਿੱਤੀ ਗਈ ਹੈ। ਕੁਨੈਕਟੀਵਿਟੀ ਦੇ ਲਿਹਾਜ ਨਾਲ ਕੰਪਨੀ ਨੇ ਵਿਜ਼ਨ ਸਮਾਰਟ ਟੀਵੀ ’ਚ ਬਲੂਟੁੱਥ 5.0, ਵਾਈ-ਫਾਈ, ਤਿੰਨ ਐੱਚ.ਡੀ.ਐੱਮ.ਆਈ. ਪੋਰਟ ਵਰਗੇ ਫੀਚਰਜ਼ ਦਿੱਤੇ ਹਨ। 


Related News