ਲਾਂਚ ਦੇ ਕੁਝ ਘੰਟਿਆਂ ਬਾਅਦ ਹੀ ਟਾਪ ''ਤੇ ਲਿਸਟ ਹੋਈ ਸੁਪਰ ਮਾਰੀਓ ਰਨ

Saturday, Dec 17, 2016 - 01:17 PM (IST)

ਲਾਂਚ ਦੇ ਕੁਝ ਘੰਟਿਆਂ ਬਾਅਦ ਹੀ ਟਾਪ ''ਤੇ ਲਿਸਟ ਹੋਈ ਸੁਪਰ ਮਾਰੀਓ ਰਨ
ਜਲੰਧਰ- ਸੁਪਰ ਮਾਰੀਓ ਰਨ ਗੇਮ ਨੂੰ ਲਾਂਚ ਹੋਏ ਹੁਣ ਇਕ ਦਿਨ ਵੀ ਨਹੀਂ ਹੋਇਆ ਅਤੇ ਇਹ ਗੇਮ ਯੂ. ਐੱਸ. ਆਈ. ਓ. ਐਪ. ਸਟੋਰ ''ਤੇ ਸਭ ਤੋਂ ਪ੍ਰਸਿੱਧ ਫ੍ਰੀ ਐਪ ਦੇ ਰੂਪ ''ਚ ਉਪਲੱਬਧ ਹੋ ਗਈ ਹੈ। ਹਾਰਡਐਸਟ ਗ੍ਰੇਸਿੰਗ ਲਿਸਟ ''ਚ ਵੀ ਇਹ ਨੰਬਰ 1 ''ਤੇ ਆ ਗਈ ਹੈ। ਇਸ ਗੇਮ ਨੂੰ ਆਈ. ਓ. ਐੱਸ. ਡਿਵਾਈਸਿਸ ਲਈ 15 ਦਸੰਬਰ ਨੂੰ ਅਧਿਕਾਰਿਕ ਰੂਪ ਨਾਲ ਲਾਂਚ ਕੀਤਾ ਗਿਆ ਹੈ।
ਇਸ ਗੇਮ ਨੂੰ ਫ੍ਰੀ ''ਚ ਡਾਉਨਲੋਡ ਕੀਤਾ ਜਾ ਸਕਦਾ ਹੈ, ਜਦ ਕਿ ਇਸ ਦੇ ਫੁੱਲ ਵਰਜਨ ਲਈ 9.99 ਜਾਲਰ (ਭਾਰਤੀ ਯੂਜ਼ਰਸ ਨੂੰ 620 ਰੁਪਏ) ਦੇਣੇ ਦੋਣਗੇ। ਬਿਨਾ ਅਨਲਾਕ ਲਈ ਗੇਮ ਨੂੰ 3 ਲੇਵਲ ਤੱਕ ਹੀ ਖੇਡ ਸਕਦੇ ਹੋ। ਸੁਪਰ ਮਾਰੀਓ ਰਨ ਨੂੰ 21,000 ਯੂਜ਼ਰਸ ਵੱਲੋਂ 3 ਸਟਾਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਇਸ ਗੇਮ ਨੂੰ ਫਿਲਹਾਲ ਆਈ. ਓ. ਐੱਸ. ਡਿਵਾਈਸਿਸ ਲਈ ਹੀ ਲਾਂਚ ਕੀਤਾ ਗਿਆ ਹੈ ਅਤੇ ਐਂਡਰਾਇਡ ਯੂਜ਼ਰਸ ਲਈ ਹੀ ਇਸ ਗੇਮ ਨੂੰ ਉਲਪੱਬਧ ਕਰਵਾਇਆ ਡਾਵੇਗਾ।

Related News