ਇਸ ਕੀ-ਬੋਰਡ ਨੂੰ ਖਰੀਦਣ ਤੋਂ ਬਾਅਦ ਨਹੀਂ ਹੋਵੇਗੀ ਕੰਪਿਊਟਰ ਦੀ ਲੋੜ

Tuesday, May 24, 2016 - 10:39 AM (IST)

ਇਸ ਕੀ-ਬੋਰਡ ਨੂੰ ਖਰੀਦਣ ਤੋਂ ਬਾਅਦ ਨਹੀਂ ਹੋਵੇਗੀ ਕੰਪਿਊਟਰ ਦੀ ਲੋੜ

ਭਾਰਤੀ ਕੰਪਨੀ ਨੇ ਲਾਂਚ ਕੀਤਾ ਈਜ਼ੀ ਪੀ. ਸੀ. ਕੀ-ਬੋਰਡ

ਜਲੰਧਰ : ਇੰਡੀਅਨ ਸਟਾਰਟਅਪ ਕੰਪਨੀ ਅਮੋਸਤਾ (Amosta) ਨੇ ਇਕ ਅਜਿਹਾ ਕੀ-ਬੋਰਡ ਬਣਾਇਆ ਹੈ ਜਿਸ ਦੀ ਵਰਤੋਂ ਕਰਨ ਲਈ ਕਿਸੇ ਪੀ. ਸੀ. ਦੀ ਲੋੜ ਨਹੀਂ ਪਵੇਗੀ। ਸੁਣਨ ''ਚ ਅਜੀਬ ਲੱਗਦਾ ਹੈ ਪਰ ਇਹੀ ਸੱਚ ਹੈ। ਅਮੋਸਤਾ ਨੇ ਈਜ਼ੀ ਪੀ. ਸੀ. (EZEE PC) ਨਾਂ ਦਾ ਕੀ-ਬੋਰਡ ਲਾਂਚ ਕੀਤਾ ਹੈ ਅਤੇ ਇਸ ਵਿਚ ਬਿਲਟ-ਇਨ ਕੰਪਿਊਟਰ ਹੈ। ਇਸ ਨੂੰ ਕਿਸੇ ਵੀ ਮਾਨੀਟਰ ਨਾਲ ਕੁਨੈਕਟ ਕਰਕੇ ਕੰਪਿਊਟਰ ਵਾਂਗ ਵਰਤਿਆ ਸਕਦਾ ਹੈ।

ਈਜ਼ੀ ਪੀ. ਸੀ. ਕੀ-ਬੋਰਡ ਬਾਰੇ ਖਾਸ ਗੱਲਾਂ 

ਵਿੰਡੋਜ਼ ''ਤੇ ਚੱਲਦਾ ਹੈ ਇਹ ਕੀ-ਬੋਰਡ - ਈਜ਼ੀ ਪੀ. ਸੀ. ਕੀ-ਬੋਰਡ ਮਾਈਕ੍ਰੋਸਾਫਟ ਦੇ ਲੇਟੈਸਟ ਵਿੰਡੋਜ਼ ਆਪ੍ਰੇਟਿੰਗ ਸਿਸਟਮ ਵਿੰਡੋਜ਼ 10 ''ਤੇ ਚੱਲਦਾ ਹੈ।
ਪ੍ਰੋਸੈਸਰ ਅਤੇ ਰੈਮ- ਇਸ ਵਿਚ ਬੇਟਰੇਲ-ਸੀ. ਆਰ. 3735 ਐੱਫ ਕਵਾਡ-ਕੋਰ ਪ੍ਰੋਸੈਸਰ ਲੱਗਾ ਹੈ, ਜਿਸ ਨਾਲ 2 ਜੀ. ਬੀ. ਦੀ ਰੈਮ ਵੀ ਦਿੱਤੀ ਗਈ ਹੈ।
ਸਟੋਰੇਜ- ਇਸ ਡਿਵਾਈਸ ''ਚ 32 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ 64 ਜੀ. ਬੀ. (ਮਾਈਕ੍ਰੋ ਐੱਸ. ਡੀ. ਕਾਰਡ) ਤੱਕ ਵਧਾਇਆ ਜਾ ਸਕਦਾ ਹੈ।

ਕੁਨੈਕਟੀਵਿਟੀ ਫੀਚਰਸ ਈਜ਼ੀ ਪੀ. ਸੀ. ਵਿਚ ਵਾਈ-ਫਾਈ, ਬਲੂਟੁਥ, ਲੈਨ ਪੋਰਟ, 2 ਯੂ . ਐੱਸ. ਬੀ. ਪੋਟਰਸ, ਵੀ. ਜੀ. ਏ.  ਪੋਰਟ, 3.5 ਐੱਮ. ਐੱਮ. ਆਡੀਓ ਜੈੱਕ, ਡੀਜੇ ਜੈੱਕ ਅਤੇ ਐੱਚ. ਡੀ. ਐੱਮ. ਆਈ. ਪੋਰਟ ਵੀ ਦਿੱਤੇ ਗਏ ਹਨ।


Related News